ਮੈਲਬੌਰਨ – ਆਸਟ੍ਰੇਲੀਆ ਨੇ ਭਗਵਾਨ ਸ਼ਿਵ, ਭਗਵਾਨ ਵਿਸ਼ਨੂੰ ਅਤੇ ਜੈਨ ਪਰੰਪਰਾ ਆਦਿ ਨਾਲ ਸਬੰਧਤ 29 ਪੁਰਾਤਨ ਵਸਤਾਂ ਭਾਰਤ ਨੂੰ ਵਾਪਸ ਕੀਤੀਆਂ ਹਨ, ਜਿਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰੀਖਣ ਕੀਤਾ ਸੀ। ਇਹ ਪੁਰਾਤਨ ਵਸਤਾਂ ਵੱਖ-ਵੱਖ ਸਮੇਂ ਦੀਆਂ ਹਨ, ਜਿਨ੍ਹਾਂ ਵਿੱਚੋਂ ਕੁਝ 9-10 ਸਦੀਆਂ ਈਸਵੀ ਪੂਰਵ ਦੀਆਂ ਹਨ।
ਆਸਟ੍ਰੇਲੀਆ ਨੇ ਇੱਕ ਇਤਿਹਾਸਕ ਕਦਮ ਵਿੱਚ ਭਾਰਤ ਨੂੰ 29 ਪੁਰਾਤਨ ਵਸਤਾਂ ਵਾਪਸ ਕਰ ਦਿੱਤੀਆਂ ਹਨ। ਇਹ ਪੁਰਾਤਨ ਵਸਤਾਂ ਛੇ ਸ਼੍ਰੇਣੀਆਂ ਨਾਲ ਸਬੰਧਤ ਹਨ, ‘ਸ਼ਿਵ ਅਤੇ ਉਨ੍ਹਾਂ ਦੇ ਚੇਲੇ’, ‘ਸ਼ਕਤੀ ਦੀ ਪੂਜਾ’, ‘ਭਗਵਾਨ ਵਿਸ਼ਨੂੰ ਅਤੇ ਉਨ੍ਹਾਂ ਦੇ ਰੂਪ’, ਜੈਨ ਪਰੰਪਰਾ, ਚਿੱਤਰਕਾਰੀ ਅਤੇ ਸਜਾਵਟੀ ਵਸਤੂਆਂ। ਇਹ ਮੁੱਖ ਤੌਰ ‘ਤੇ ਰੇਤ ਦੇ ਪੱਥਰ, ਸੰਗਮਰਮਰ, ਕਾਂਸੀ, ਪਿੱਤਲ ਅਤੇ ਕਾਗਜ਼ ‘ਤੇ ਪੇਂਟਿੰਗ ਵਰਗੀਆਂ ਵੱਖ-ਵੱਖ ਤਰ੍ਹਾਂ ਦੀਆਂ ਸਮੱਗਰੀਆਂ ਨਾਲ ਬਣੀਆਂ ਮੂਰਤੀਆਂ ਹਨ। ਇਹ ਪੁਰਾਤਨ ਵਸਤਾਂ ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ ਅਤੇ ਪੱਛਮੀ ਬੰਗਾਲ ਦੀਆਂ ਹਨ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟ੍ਰੇਲੀਆ ਤੋਂ ਆਈਆਂ ਪੁਰਾਤਨ ਵਸਤਾਂ ਦਾ ਨਿਰੀਖਣ ਕੀਤਾ ਹੈ।