Sport

ਵਨਡੇ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਲੱਗਾ ਝਟਕਾ, ਸਟੀਵ ਸਮਿਥ ਹੋਏ ਬਾਹਰ

ਕਰਾਚੀ – ਆਸਟ੍ਰੇਲੀਆ ਦੇ ਸੀਨੀਅਰ ਬੱਲੇਬਾਜ਼ ਸਟੀਵ ਸਮਿਥ ਕੂਹਣੀ ਦੀ ਸੱਟ ਕਾਰਨ ਪਾਕਿਸਤਾਨ ਖ਼ਿਲਾਫ਼ ਅਗਲੀ ਵਨ ਡੇ ਸੀਰੀਜ਼ ਤੇ ਟੀ-20 ਮੈਚ ਨਹੀਂ ਖੇਡ ਸਕਣਗੇ। ਕ੍ਰਿਕਟ ਆਸਟ੍ਰੇਲੀਆ ਮੁਤਾਬਕ ਖੱਬੀ ਕੂਹਣੀ ਵਿਚ ਪਰੇਸ਼ਾਨੀ ਕਾਰਨ ਸਮਿਥ ਇਸ ਸੀਰੀਜ਼ ‘ਚੋਂ ਬਾਹਰ ਰਹਿਣਗੇ। ਸਮਿਥ ਨੂੰ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੌਰਾਨ ਵੀ ਕੂਹਣੀ ਵਿਚ ਪਰੇਸ਼ਾਨੀ ਹੋਈ ਸੀ। ਅਗਲੇ 18 ਮਹੀਨੇ ਵਿਚ ਕਾਫੀ ਅੰਤਰਰਾਸ਼ਟਰੀ ਕ੍ਰਿਕਟ ਖੇਡੀ ਜਾਣੀ ਹੈ ਤੇ ਇਸ ਸਮੇਂ ਉਨ੍ਹਾਂ ਦੀ ਰਿਕਵਰੀ ‘ਤੇ ਧਿਆਨ ਦੇਣਾ ਜ਼ਰੂਰੀ ਹੈ। ਸਮਿਥ ਦੀ ਥਾਂ ਲੈੱਗ ਸਪਿੰਨਰ ਮਿਸ਼ੇਲ ਸਵੇਪਸਨ ਨੇ ਲਈ। ਆਸਟ੍ਰੇਲੀਆ ਨੇ 29 ਤੇ 31 ਮਾਰਚ ਅਤੇ ਦੋ ਅਪ੍ਰਰੈਲ ਨੂੰ ਵਨ ਡੇ ਮੈਚ ਤੇ ਪੰਜ ਅਪ੍ਰਰੈਲ ਨੂੰ ਟੀ-20 ਮੈਚ ਖੇਡਣਾ ਹੈ।ਟੀਮ  -ਆਰੋਨ ਫਿੰਚ (ਕਪਤਾਨ), ਸੀਨ ਏਬੋਟ, ਏਸ਼ਟਨ ਏਗਰ, ਜੇਸਨ ਬੇਹਰੇਨਡੋਰਫ, ਐਲੇਕਸ ਕੈਰੀ, ਬੇਨ ਡਵਾਰਸ਼ੁਇਸ, ਨਾਥਨ ਏਲਿਸ, ਕੈਮਰਨ ਗ੍ਰੀਨ, ਟ੍ਰੇਵਿਸ ਹੈੱਡ, ਜੋਸ਼ ਇੰਗਲਿਸ, ਮਾਰਨਸ ਲਾਬੁਸ਼ਾਨੇ, ਮਿਸ਼ੇਲ ਮਾਰਸ਼, ਬੇਨ ਮੈਕਡਰਮੋਟ, ਮਾਰਕਸ ਸਟੋਈਨਿਸ, ਮਿਸ਼ੇਲ ਸਵੇਪਸਨ, ਐਡਮ ਜ਼ਾਂਪਾ।

Related posts

ਪੀਵੀ ਸਿੰਧੂ ਨੇ ਹਾਸਲ ਕੀਤਾ ਸਿੰਗਾਪੁਰ ਓਪਨ ਦਾ ਖ਼ਿਤਾਬ, ਫਾਈਨਲ ‘ਚ ਚੀਨ ਦੀ ਵਾਂਗ ਝੀ ਯੀ ਨੂੰ ਦਿੱਤੀ ਮਾਤ

Bunty

ਇੰਗਲੈਂਡ ਨੇ ਸੁਪਰ-8 ਦੇ ਦੂਜੇ ਮੈਚ ’ਚ ਵੈਸਟਇੰਡੀਜ਼ ਨੂੰ ਹਰਾਇਆ

Bunty

ਕੈਨੇਡਾ ‘ਚ ਹਰਨੇਕ ਸਿੰਘ ਤੂਰ ਤੇ ਪਰਮਜੀਤ ਸਿੰਘ ਗਿੱਲ ਨੇ ਜਿੱਤੇ 11 ਤਗਮੇ ਮੁਕਾਬਲਿਆਂ ‘ਚ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 360 ਅਥਲੀਟਾਂ ਨੇ ਲਿਆ ਸੀ ਹਿੱਸਾ

Bunty