Punjab

ਸਪੀਕਰ ਕੁਲਤਾਰ ਸਿੰਘ ਸਿੰਧਵਾਂ ਅਕਾਲ ਤਖ਼ਤ ਸਾਹਿਬ ਵਿਖੇ ਆਪ ਪਹੁੰਚ ਕੇ ਦਿੱਤਾ ਮਾਫੀਨਾਮਾ

ਅੰਮ੍ਰਿਤਸਰ – ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸਿੰਧਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ  ਵਿਖੇ ਆਪ ਪਹੁੰਚ ਕੇ ਮਾਫੀਨਾਮਾ ਦਿੱਤਾ। ਦੇਰ ਰਾਤ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਆਫ਼ੀਨਾਮਾ ਦੇਣ ਵਿਖੇ ਪੁੱਜੇ। ਸਕੱਤਰੇਤ ਬੰਦ ਹੋਣ ਦੀ ਸੂਰਤ ਵਿੱਚ ਮੌਜੂਦਾ ਤੇ ਡਿਊਟੀ ਤੇ ਮੌਜੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੈਨੇਜਰ ਬਲਦੇਵ ਸਿੰਘ ਖੈਰਾਬਾਦ ਨੇ ਜਥੇਦਾਰ ਦੇ ਨਾਮ ਦਾ ਇਹ ਮੁਆਫ਼ੀਨਾਮਾ ਫਿਲਮ ਦੇਣ ਤੋਂ ਬਾਅਦ ਕੁਲਤਾਰ ਸਿੰਘ ਸੰਧਵਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਖਿਮਾ ਯਾਚਨਾ ਦੀ ਅਰਦਾਸ ਕੀਤੀ। ਗੱਲਬਾਤ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹ ਇਕ ਗਊਸ਼ਾਲਾ ਦੇ ਸਮਾਗਮ ਵਿਚ ਗਏ ਸਨ ਉਥੋਂ ਦੀਆਂ ਪੰਥ ਵੱਲੋਂ ਆਪਣੀ ਰੀਤ ਮੁਤਾਬਕ ਉਨ੍ਹਾਂ ਦੀ ਦਸਤਾਰ ਦੇ ਨਾਲ ਗਊ ਦੀ ਪੂਛ ਨੂੰ ਛੁਹਾਇਆ  ਜੇ ਅਸੀਂ ਜਾਣੇ ਅਣਜਾਣੇ ਚ ਹੋਈ ਗਲਤੀ ਦੀ ਮੁਆਫੀ ਲਈ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿਮਾਣੇ ਸਿੱਖ ਵਜੋਂ ਪੁੱਜੇ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਨੂੰ ਦਿੱਤੇ ਮੁਆਫੀਨਾਮੇ ਵਿਚ ਵੀ ਉਨ੍ਹਾਂ ਨੇ ਲਿਖਿਆ ਹੈ ਕਿ ਦਾਸ ਆਪਣੇ ਧਾਰਮਿਕ ਅਕੀਦੇ ਨੂੰ ਸਮਰਪਿਤ ਹੋਣ ਦੇ ਨਾਲ ਨਾਲ ਸਭ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਇਸੇ ਤਹਿਤ ਹੀ ਸੱਦਾ ਮਿਲਣ ਉਪਰੰਤ ਗਊਸ਼ਾਲਾ ਫੇਰੀ ਦੌਰਾਨ ਗਏ ਸੀ। ਹਾਲਾਤ ਅਜਿਹੇ ਬਣ ਗਏ ਕਿ ਮੌਜੂਦ ਧਾਰਮਿਕ ਪੁਜਾਰੀ ਵਲੋਂ ਮੇਰੀ ਦਸਤਾਰ ਉਪਰ ਗਊ ਦੀ ਪੂਛ ਛੁਹਾਈ ਗਈ। ਮੈਨੂੰ ਗਿਆਤ ਹੋਇਆ ਕਿ ਇਹ ਅਹੁਦਾ ਅਕਾਲ ਪੁਰਖ ਵਾਹਿਗੁਰੂ ਦੀ ਇਸ ਨਿਮਾਣੇ ਉਪਰ ਬਖਸ਼ਿਸ਼ ਹੈ ਅਤੇ ਮੇਰੇ ਵਲੋਂ ਹੋਈ ਇਸ ਗਲਤੀ ਨਾਲ ਸਿੱਖ ਪੰਥ ਦੇ ਹਿਰਦਿਆਂ ਦਾ ਵਲੂੰਧਰਿਆ ਜਾਣਾ ਸੁਭਾਵਿਕ ਹੀ ਹੈ।  ਜਿਸ ਲਈ ਦਾਸ ਪੰਥ ਪਾਸੋਂ ਖਿਮਾਂ ਦਾ ਜਾਚਕ ਹੈ। ਅਕਾਲ ਪੁਰਖ਼ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਕਿ ਗੁਰੂ ਦਾ ਸਿੱਖ ਹਮੇਸ਼ਾਂ ਸਿੱਖਦਾ ਰਹਿੰਦਾ ਹੈ ਅਤੇ ਦਾਸ ਨੂੰ ਅਜਿਹੀ ਬੱਲ – ਬੁੱਧੀ ਬਖਸ਼ੋ ਕਿ ਗੁਰੂ ਦੇ ਭਾਣੇ ਵਿੱਚ ਰਹਿ ਕੇ ਸਮਾਜ ਦੇ ਹਰ ਵਰਗ ਨੂੰ ਸਤਿਕਾਰ ਦੇ ਸਕਾ।  ਕੁਲਤਾਰ ਸਿੰਘ ਸਿੰਧਵਾਂ ਇਹ ਕਿਹਾ ਕਿ ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਨ੍ਹਾਂ ਨੂੰ ਸਦਨ ਗਿਊਤੋ ਨਿਮਾਣੇ ਸਿੱਖ ਵਜੋਂ ਫਿਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਕੇ ਆਉਣਗੇ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਗਿਆਤ ਹੈ ਕਿ ਗੁਰੂ ਤੇ ਗੁਰੂ ਪੰਥ ਬਖਸ਼ਣਯੋਗ ‘ਤੇ ਉਨ੍ਹਾਂ ਦੀ ਗ਼ਲਤੀ ਨੂੰ ਵੀ ਮੁਆਫ਼ ਕਰੇਗਾ।

Related posts

ਮਾਸਟਰ ਪਰਮਵੇਦ ਫਿਰ ਤਰਕਸ਼ੀਲਾਂ ਦੇ ਜੋਨ ਜਥੇਬੰਦਕ ਮੁਖੀ ਚੁਣੇ ਗਏ 

admin

ਘਰੇਲੂ ਕਲੇਸ਼ ਕਾਰਨ ਪਤੀ ਨੇ ਪੇਕੇ ਰਹਿ ਰਹੀ ਪਤਨੀ ਨੂੰ ਗੋਲੀ ਮਾਰਨ ਉਪਰੰਤ ਆਪਣੀ ਜੀਵਨ ਲੀਲਾ ਵੀ ਕੀਤੀ ਸਮਾਪਤ 

Bunty

ਪੰਜਾਬ ਵਿੱਚ 16 ਜੁਲਾਈ ਨੂੰ ਰਿਕਾਰਡ ਉੱਚ ਬਿਜਲੀ ਮੰਗ ਪੂਰੀ ਕੀਤੀ ਗਈ: ਹਰਭਜਨ ਸਿੰਘ ਈ.ਟੀ.ਓ

Bunty