Punjab

ਵਿਧਾਨ ਸਭਾ ਚੋਣਾਂ ‘ਚ ਮਿਲੀ ਹਾਰ ਤੋਂ ਬਾਅਦ ਪਹਿਲੀ ਵਾਰ ਆਇਆ ਸਿੱਧੂ ਮੂਸੇਵਾਲਾ ਦਾ ਬਿਆਨ, ਭਗਵੰਤ ਮਾਨ ਬਾਰੇ ਕਹੀ ਇਹ ਗੱਲ

ਜਲੰਧਰ – ਅਕਸਰ ਵਿਵਾਦਾਂ ‘ਚ ਘਿਰੇ ਰਹਿਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ‘ਚ ਮਿਲੀ ਹਾਰ ‘ਤੇ ਚੁੱਪ ਤੋੜੀ ਹੈ। ਮੂਸੇਵਾਲਾ ਨੇ ਦੁਬਈ ‘ਚ ਇਕ ਕੰਸਰਟ ਦੌਰਾਨ ਕਿਹਾ ਕਿ ਮੇਰੀ ਹਾਰ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਪਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਦੀ ਤਾਂ 15 ਸਾਲ ਪਹਿਲਾਂ ਜ਼ਮਾਨਤ ਤਕ ਜ਼ਬਤ ਹੋ ਗਈ ਸੀ। ਜਦਕਿ ਮੈਨੂੰ 40,000 ਵੋਟਾਂ ਮਿਲੀਆਂ ਹਨ। ਉਨ੍ਹਾਂ ਅੱਗੇ ਤੋਂ ਵੀ ਰਾਜਨੀਤੀ ‘ਚ ਸਰਗਰਮ ਰਹਿਣ ਦੀ ਗੱਲ ਕੀਤੀ ਤੇ ਕਿਹਾ ਕਿ ਅਗਲੀ ਵਾਰ ਫਿਰ ਚੋਣ ਲੜਨਗੇ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਸ ਨੂੰ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਹੈ। ਉਸ ਨੇ ਕਿਹਾ ਕਿ 3 ਮਹੀਨੇ ਲੋਕਾਂ ਵਿਚਕਾਰ ਰਿਹਾ ਤੇ ਉਸ ਨੂੰ ਜੋ ਠੀਕ ਲੱਗਾ ਉਸ ਨੇ ਕੀਤਾ।

ਜ਼ਿਕਰਯੋਗ ਹੈ ਕਿ ਮਾਨਸਾ ਸੀਟ ਤੋਂ ਸਿੱਧੂ ਮੂਸੇਵਾਲਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੈ ਸਿੰਗਲਾ ਨੇ 63,323 ਵੋਟਾਂ ਨਾਲ ਹਰਾਇਆ। ਉਨ੍ਹਾਂ ਨੂੰ ਹੁਣ ਪੰਜਾਬ ਸਰਕਾਰ ‘ਚ ਸਿਹਤ ਮੰਤਰੀ ਬਣਾਇਆ ਗਿਆ ਹੈ। ਉਨ੍ਹਾਂ ਸਿੱਧੂ ਮੂਸੇਵਾਲਾ ਦੇ ਗਾਣਿਆਂ ‘ਚ ਮਸ਼ਹੂਰ 5911 ਨੂੰ ਦੂਸਰੇ ਟ੍ਰੈਕਟਰ ਨਾਲ ਉਲਟਾ ਖਿੱਚਿਆ ਸੀ।

Related posts

ਨਵਜੋਤ ਸਿੰਘ ਸਿੱਧੂ ਨੂੰ ਫਿਰ ਮਿਲੀ ਹਰੀਸ਼ ਰਾਵਤ ਦੀ ਹਮਾਇਤ

Bunty

ਸੁਖਬੀਰ ਸਿੰਘ ਬਾਦਲ ਨੇ ਸਿੱਖ ਵਿਦਿਆਰਥਣ ਨੂੰ ਕ੍ਰਿਪਾਨ ਧਾਰਨ ਕਰ ਕੇ ਪ੍ਰੀਖਿਆ ਕੇਂਦਰ ’ਚ ਜਾਣ ਤੋਂ ਰੋਕਣ ਦੀ ਕੀਤੀ ਨਿਖੇਧੀ

Bunty

ਪੰਜਾਬ ਭਰ ਵਿੱਚ ਰਹੀਆਂ ਸੜਕਾਂ ਜਾਮ: 14 ਨੂੰ ਸੰਯੁਕਤ ਕਿਸਾਨ ਮੋਰਚਾ, ਆੜਤੀਆ ਐਸੋਸੀਏਸ਼ਨਾ, ਸੈਲਰ ਮਾਲਕਾਂ ਅਤੇ ਮਜ਼ਦੂਰਾਂ ਦੀ ਚੰਡੀਗੜ੍ਹ ਵਿਖੇ ਫਿਰ ਹੋਵੇਗੀ ਸਾਂਝੀ ਮੀਟਿੰਗ

admin