ਬੈਂਗਲੁਰੂ – ਪੱਤਰਕਾਰ ਗੌਰੀ ਲੰਕੇਸ਼ ਹੱਤਿਆਕਾਂਡ ਮਾਮਲੇ ‘ਚ 27 ਮਈ ਤੋਂ ਵਿਸ਼ੇਸ਼ ਅਦਾਲਤ ‘ਚ ਸੁਣਵਾਈ ਸ਼ੁਰੂ ਹੋਵੇਗੀ। ਗੌਰੀ ਲੰਕੇਸ਼ ਦੀ ਹੱਤਿਆ ਨੂੰ ਚਾਰ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ।
ਸੀਨੀਅਰ ਵਕੀਲ ਐੱਸ ਬਾਲਨ ਨੇ ਦੱਸਿਆ ਕਿ ਇਸ ਮਾਮਲੇ ‘ਚ ਅਮੋਲ ਕਾਲੇ, ਸ਼ੂਟਰ ਵਾਘਮੋਰ ਅਤੇ ਗਣੇਸ਼ ਮਿਸਕਿਨ ਸਮੇਤ 17 ਮੁਲਜ਼ਮ ਮੁਕੱਦਮੇ ਦਾ ਸਾਹਮਣਾ ਕਰਨਗੇ, ਜਦਕਿ ਇਕ ਹੋਰ ਮੁਲਜ਼ਮ ਫ਼ਰਾਰ ਹੈ। ਸੁਣਵਾਈ ਸ਼ੁਰੂ ਹੋਣ ‘ਤੇ ਲੰਕੇਸ਼ ਦੀ ਭੈਣ ਕਵਿਤਾ ਲੰਕੇਸ਼ ਨੇ ਖ਼ੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ, ‘ਹਾਲੇ ਤਕ ਜ਼ਮਾਨਤ ਸਬੰਧੀ ਅਰਜ਼ੀਆਂ ‘ਤੇ ਸੁਣਵਾਈ ਚੱਲ ਰਹੀ ਸੀ। ਹੁਣ ਅਸੀਂ ਖ਼ੁਸ਼ ਹਾਂ ਕਿ ਸੁਣਵਾਈ ਸ਼ੁਰੂ ਹੋਣ ਜਾ ਰਹੀ ਹੈ।’ ਦੱਸਣਯੋਗ ਹੈ ਕਿ ਪੰਜ ਸਤੰਬਰ, 2017 ਨੂੰ ਅਧਿਆਪਕ ਦਿਵਸ ਦੇ ਦਿਨ ਖੱਬੇਪੱਖੀ ਪੱਤਰਕਾਰ ਗੌਰੀ ਲੰਕੇਸ਼ ਦੀ ਉਨ੍ਹਾਂ ਦੇ ਘਰ ਬਾਹਰ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।