ਕਰਨਾਟਕ – ਦੇਸ਼ ‘ਚ ਚਲ ਰਹੇ ਹਿਜਾਬ ਵਿਵਾਦ ਨੂੰ ਲੈਕੇ ਹੁਣ ਅੱਤਵਾਦੀ ਸੰਗਠਨ ਅਲਕਾਇਦਾ ਦੇ ਲੀਡਰ ਅਏਮਾਨ ਅਲ ਜਵਾਹਿਰੀ ਨੇ ਵੀ ਜ਼ਹਿਰ ਉਗਲਿਆ ਹੈ ਤੇ ਦੇਸ਼ ਦੇ ਮੁਸਲਮਾਨਾਂ ਨੂੰ ਭੜਕਾਉਣ ਦਾ ਯਤਨ ਕੀਤਾ ਹੈ। ਬੀਤੇ ਮੰਗਲਵਾਰ ਨੂੰ ਜਵਾਹਿਰੀ ਨੇ 9 ਮਿੰਟ ਦਾ ਇਕ ਵੀਡੀਓ ਜਾਰੀ ਕੀਤਾ ਹੈ ਇਸ ਵੀਡੀਓ ‘ਚ ਹਿਜਾਬ ਮਾਮਲੇ ਕਾਰਨ ਸੁਰਖੀਆਂ ‘ਚ ਆਈ ਮੁਸਕਾਨ ਨੂੰ ਆਪਣੀ ਭੈਣ ਦੱਸਿਆ ਹੈ। ਜ਼ਿਕਰਯੋਗ ਹੈ ਕਿ ਕਰਨਾਟਕ ‘ਚ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਣ ਵਾਲੀ ਭੀੜ ਦੇ ਸਾਹਮਣੇ ਉਸਨੇ ਅੱਲਾ ਹੂ ਅਕਬਰ ਦੇ ਨਾਅਰੇ ਲਗਾਏ ਸੀ। ਜਵਾਹਿਰੀ ਨੇ ਆਪਣੇ ਵੀਡੀਓ ‘ਚ ਭਾਰਤ ‘ਚ ਮੁਸਲਾਮਾਨਾਂ ਦਾ ਖਾਤਮਾ ਕਰਨ ਦਾ ਦੋਸ਼, ਵੀ ਲਗਾਇਾ ਹੈ ਤੇ ਇਸ ਦੇ ਵਿਰੋਧ ‘ਚ ਆਪਣਾ ਆਵਾਜ਼ ਉਠਾਉਣ ਲਈ ਵੀ ਉਨ੍ਹਾਂ ਨੂੰ ਭੜਕਾਇਆ ਹੈ। ਜ਼ਿਕਰਯੋਗ ਹੈ ਕਿ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਅਲਕਾਇਦਾ ਦੀ ਕਮਾਨ ਅਲ ਜਵਾਹਿਰੀ ਨੇ ਹੀ ਸੰਭਾਲੀ ਸੀ ਪਰ ਸਾਲ 2020 ‘ਚ ਇਹ ਸੂਚਨਾ ਮਿਲੀ ਸੀ ਕਿ ਜਵਾਹਿਰੀ ਦੀ ਵੀ ਕੁਦਰਤੀ ਕਾਰਨਾਂ ਕਰਕੇ ਮੌਤ ਹੋ ਗਈ ਸੀ ਪਰ ਹੁਣ ਉਸ ਦਾ ਵੀਡੀਓ ਸ਼ੇਅਰ ਹੋਣ ਨਾਲ ਉਸ ਦੇ ਜਿੰਦਾ ਹੋਣ ਵੱਲ ਇਸ਼ਾਰਾ ਕਰ ਰਿਹਾ ਹੈ। ਬੀਤੇ ਸਾਲ ਨਵੰਬਰ ‘ਚ ਵੀ ਜਵਾਹਿਰੀ ਨੇ ਇਕ ਵੀਡੀਓ ਸ਼ੇਅਰ ਕੀਤਾ ਸੀ ਤੇ ਹੁਣ ਇਕ ਨਵਾਂ ਵੀਡੀਓ ਹਿਜਾਬ ਨੂੰ ਲੈਕੇ ਜਾਰੀ ਕੀਤਾ ਹੈ। ਇਸ ਵੀਡੀਓ ਨੂੰ ਅਲਕਾਇਦਾ ਨੇ ਅਧਿਕਾਰਤ ਮੀਡੀਆ ‘ਤੇ ਤਾਰੀ ਕੀਤਾ ਹੈ। ਇਸ ਵੀਡੀਓ ਦੀ ਪੁਸ਼ਟੀ SITE ਇੰਟੈਲੀਜ਼ੈਂਸ ਗਰੁੱਪ ਨੇ ਵੀ ਕੀਤੀ ਹੈ। ਵੀਡੀਓ ‘ਚ ਜਵਾਹਿਰੀ ਕਰਨਾਟਕ ਦੀ ਇੱਕ ਸਕੂਲੀ ਵਿਦਿਆਰਥਣ ਮੁਸਕਾਨ ਖਾਨ ਦੀ ਤਾਰੀਫ਼ ਕਰ ਰਿਹਾ ਹੈ ਅਤੇ ਮੁਸਕਾਨ ਨੂੰ ਭਾਰਤ ਦੀ ਮਹਾਨ ਔਰਤ ਦੱਸਦਾ ਹੈ। ਵੀਡੀਓ ‘ਚ ਜਵਾਹਿਰੀ ਨੂੰ ਮੁਸਕਾਨ ਲਈ ਲਿਖੀ ਗਈ ਇੱਕ ਕਵਿਤਾ ਸੁਣਾਉਂਦੇ ਹੋਏ ਦਿਖਾਇਆ ਗਿਆ ਹੈ। ਜਵਾਹਿਰੀ ਦਾ ਕਹਿਣਾ ਹੈ ਕਿ ਮੈਨੂੰ ਵੀਡੀਓ ਤੇ ਸੋਸ਼ਲ ਮੀਡੀਆ ਰਾਹੀਂ ਮੁਸਕਾਨ ਬਾਰੇ ਪਤਾ ਲੱਗਾ ਅਤੇ ਇਸ ‘ਭੈਣ’ ਨੇ ‘ਤਕਬੀਰ’ ਦੀ ਆਵਾਜ਼ ਬੁਲੰਦ ਕਰਕੇ ਮੇਰਾ ਦਿਲ ਜਿੱਤ ਲਿਆ ਹੈ, ਇਸ ਲਈ ਮੈਂ ਉਸ ਦੀ ਤਾਰੀਫ਼ ‘ਚ ਕਵਿਤਾ ਪੜ੍ਹ ਰਿਹਾ ਹਾਂ। ਕਵਿਤਾ ਪੜ੍ਹਨ ਤੋਂ ਬਾਅਦ ਜਵਾਹਿਰੀ ਨੇ ਹਿਜਾਬ ‘ਤੇ ਪਾਬੰਦੀ ਲਗਾਉਣ ਵਾਲੇ ਦੇਸ਼ਾਂ ਦੀ ਨਿੰਦਾ ਕੀਤੀ। ਇਸ ਦੇ ਨਾਲ ਹੀ ਪਾਕਿਸਤਾਨ ਅਤੇ ਬੰਗਲਾਦੇਸ਼ ਨੂੰ ਪੱਛਮੀ ਦੇਸ਼ਾਂ ਦੇ ਸਹਿਯੋਗੀ ਵਜੋਂ ਕੰਮ ਕਰਨ ਲਈ ਵੀ ਨਿਸ਼ਾਨਾ ਬਣਾਇਆ ਗਿਆ ਹੈ।
next post