Sport

ਮਾਰਾਡੋਨਾ ਦੀ ਜਰਸੀ ਦੀ ਹੋਵੇਗੀ ਨਿਲਾਮੀ

ਲੰਡਨ – 1986 ਵਿਸ਼ਵ ਕੱਪ ਵਿਚ ਇੰਗਲੈਂਡ ਦੇ ਕੁਆਰਟਰ ਫਾਈਨਲ ਮੈਚ ਵਿਚ ਅਰਜਨਟੀਨਾ ਦੇ ਡਿਏਗੋ ਮਾਰਾਡੋਨਾ ਵੱਲੋਂ ਵਿਸ਼ਵ ਦੇ ਸਰਵੋਤਮ ਫੁੱਟਬਾਲ ਖਿਡਾਰੀਆਂ ’ਚੋਂ ਇਕ ਦੀ ਪਹਿਨੀ ਗਈ ਜਰਸੀ ਦੀ ਪਹਿਲੀ ਵਾਰ ਨਿਲਾਮੀ ਕੀਤੀ ਜਾਵੇਗੀ।

ਇਸ ਦੇ ਲਈ ਨਿਲਾਮੀ ਕਰਨ ਵਾਲਿਆਂ ਨੂੰ 5.2 ਮਿਲੀਅਨ ਅਮਰੀਕੀ ਡਾਲਰ (ਲਗਪਗ 40 ਕਰੋੜ ਰੁਪਏ) ਤੋਂ ਜ਼ਿਆਦਾ ਦੀ ਬੋਲੀ ਮਿਲਣ ਦੀ ਉਮੀਦ ਹੈ। ਇਹ ਮੈਚ ਵਿਵਾਦਪੂਰਨ ‘ਹੈਂਡ ਆਫ਼ ਗੌਡ’ ਗੋਲ ਲਈ ਜਾਣਿਆ ਜਾਂਦਾ ਹੈ। ਇਸ ਮੈਚ ’ਚ ਮਾਰਾਡੋਨਾ ਨੇ ਹੈਡਰ ਨਾਲ ਗੋਲ ਕਰਨਾ ਚਾਹਿਆ ਪਰ ਕਥਿਤ ਤੌਰ ’ਤੇ ਗੇਂਦ ਉਸ ਦੇ ਹੱਥ ਨਾਲ ਲੱਗ ਕੇ ਗੋਲ ਪੋਸਟ ’ਚ ਚਲੀ ਗਈ ਅਤੇ ਮੈਚ ਰੈਫਰੀ ਇਸ ਨੂੰ ਦੇਖਣ ’ਚ ਅਸਫਲ ਰਹੇ। ਹਾਲਾਂਕਿ ਇਸ ਮੈਚ ’ਚ ਆਪਣੀ ਪ੍ਰਸਿੱਧੀ ਦੇ ਚੱਲਦਿਆਂ ਉਸ ਨੇ ਆਪਣੀ ਸ਼ਾਨਦਾਰ ਡਰਾਇਬਲਿੰਗ ਨਾਲ ਇੰਗਲੈਂਡ ਦੀ ਲਗਪਗ ਪੂਰੀ ਟੀਮ ਨੂੰ ਹਰਾ ਦਿੱਤਾ ਅਤੇ ਟੀਮ ਨੂੰ ਯਾਦਗਾਰ ਜਿੱਤ ਦਿਵਾਈ।

Related posts

HAPPY DIWALI 2025 !

admin

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin