Punjab

 ਪੰਜਾਬ ਦੇ ਰਾਜਪਾਲ ਨੇ ਆਰਓਬੀ ਚੰਡੀਗੜ੍ਹ ਦੁਆਰਾ ਲਗਾਈ ਗਈ ਫੋਟੋ ਪ੍ਰਦਰਸ਼ਨੀ ਦਾ ਦੌਰਾ ਕੀਤਾ

 ਚੰਡੀਗੜ੍ਹ – ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਰੀਜਨਲ ਆਊਟਰੀਚ ਬਿਊਰੋ (ਆਰਓਬੀ) ਚੰਡੀਗੜ੍ਹ ਦੁਆਰਾ ਅੱਜ ਚੰਡੀਗੜ੍ਹ ਦੇ ਮਨੀਮਾਜਰਾ ਵਿਖੇ ਕਮਿਊਨਿਟੀ ਸੈਂਟਰ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਸਿਹਤ ਵਿਭਾਗ ਦੁਆਰਾ ਆਯੋਜਿਤ ਸਿਹਤ ਮੇਲੇ ਦੌਰਾਨ ਵਿਭਿੰਨ ਆਊਟਰੀਚ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਯੂਟੀ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮੌਕੇ ਲਗਾਈ ਗਈ ਫੋਟੋ ਪ੍ਰਦਰਸ਼ਨੀ ਦਾ ਦੌਰਾ ਕੀਤਾ। ਰਾਜਪਾਲ ਨੇ ਆਪਣੀ ਫੇਰੀ ਦੌਰਾਨ ਨਸ਼ਿਆਂ ਦੀ ਦੁਰਵਰਤੋਂ ਬਾਰੇ ਨੁੱਕੜ ਨਾਟਕ ਅਤੇ ਸਿਹਤ ਸਕੀਮਾਂ ਅਤੇ ਕੋਵਿਡ ਜਾਗਰੂਕਤਾ ‘ਤੇ ਚਾਨਣਾ ਪਾਉਂਦੇ ਹੋਏ ਕਠਪੁਤਲੀ ਸ਼ੋਅ ‘ਤੇ ਆਰਓਬੀ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਦਰਸ਼ਕਾਂ ਲਈ ਭਾਰਤ ਸਰਕਾਰ ਦੀਆਂ ਵਿਭਿੰਨ ਪ੍ਰਮੁੱਖ ਸਕੀਮਾਂ ਨਾਲ ਸਬੰਧਿਤ ਕਿਤਾਬਾਂ ਦਾ ਇੱਕ ਸਟਾਲ ਵੀ ਲਗਾਇਆ ਗਿਆ।  5 ਵਰ੍ਹੇ ਤੱਕ ਦੇ ਬੱਚਿਆਂ ਲਈ ‘ਤੰਦਰੁਸਤ ਬੱਚਾ ਮੁਕਾਬਲਾ’ ਅਤੇ ਓਪਨ ਕੁਇਜ਼ ਵੀ ਕਰਵਾਇਆ ਗਿਆ।

  ਸ਼੍ਰੀ ਧਰਮਪਾਲ, ਸਲਾਹਕਾਰ ਯੂਟੀ ਚੰਡੀਗੜ੍ਹ, ਸ਼੍ਰੀ ਯਸ਼ਪਾਲ ਗਰਗ, ਸਿਹਤ ਸਕੱਤਰ, ਯੂਟੀ ਚੰਡੀਗੜ੍ਹ ਅਤੇ ਡਾ. ਸੁਮਨ ਸਿੰਘ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਚੰਡੀਗੜ੍ਹ ਵੀ ਇਸ ਮੌਕੇ ਹਾਜ਼ਰ ਸਨ। ਉਨ੍ਹਾਂ ਨੂੰ ਪ੍ਰਕਾਸ਼ਨ ਵਿਭਾਗ ਦੁਆਰਾ ਜਾਰੀ ਆਜ਼ਾਦੀ ਸੰਘਰਸ਼ ਅਤੇ ਸੁਤੰਤਰਤਾ ਸੈਨਾਨੀਆਂ ਬਾਰੇ ਪੁਸਤਕਾਂ ਭੇਟ ਕੀਤੀਆਂ ਗਈਆਂ।

Related posts

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin

ਕੀ ਨਿਖਿਲ ਗੁਪਤਾ, ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰ-ਮੁਕਾਉਣ ਚਾਹੁੰਦਾ ਸੀ ?

admin

US ਇਮੀਗ੍ਰੇਸ਼ਨ ਕੋਰਟ ‘ਚ 3.38 ਮਿਲੀਅਨ ਕੇਸ ਫੈਸਲੇ ਦੀ ਉਡੀਕ ‘ਚ : ਪ੍ਰਵਾਸੀ ਕਾਨੂੰਨ ਦੀ ਪਾਲਣਾ ਕਰਦੇ, ਨਾ ਕਿ ਕ੍ਰਿਮੀਨਲ !

admin