Punjab

ਪਿੰਡ ਸਿੰਝਾ ਦੇ ਪ਼੍ਰਾਇਮਰੀ ਸਕੂਲ ਲਾਗੇ ਖ਼ੂਹ ‘ਚੋਂ ਬੰਬ ਬਰਾਮਦ, ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹਿਮਾਚਲ ਤੇ ਪੰਜਾਬ ਪੁਲਿਸ

ਨੰਗਲ – ਨਾਲ ਲੱਗਦੇ ਹਿਮਾਚਲ ਪ਼੍ਰਦੇਸ਼ ਜ਼ਿਲ੍ਹਾ ਊਨਾ ਦੇ ਖ਼ੇਤਰ ਹਰੋਲੀ ਅਧੀਨ ਪੈਂਦੇ ਪਿੰਡ ਸਿੰਝਾ ‘ਚ ਖ਼ੂਹ ‘ਚੋਂ ਬੰਬ ਬਰਾਮਦ ਹੋਣ ਦਾ ਸਮਾਚਾਰ ਪ਼੍ਰਾਪਤ ਹੋਇਆ ਹੈ। ਮੌਕੇ ‘ਤੇ ਪਹੁੰਚੀ ਹਿਮਾਚਲ ਪ਼੍ਰਦੇਸ਼ ਤੇ ਪੰਜਾਬ ਦੀ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪਤਾ ਲੱਗਿਆ ਹੈ ਕਿ ਇਹ ਰਿਫਿਊਜ਼ ਟਿਫਨ ਬੰਬ ਊਨਾ ਦੇ ਸਿੰਝਾ ਪਿੰਡ ਵਿੱਚ ਪ਼੍ਰਾਇਮਰੀ ਸਕੂਲ ਤੋਂ ਮਹਿਜ 50 ਮੀਟਰ ਦੀ ਦੂਰੀ ‘ਤੇ ਇੱਕ ਖ਼ੂਹ ‘ਚੋਂ ਬਰਾਮਦ ਕੀਤੇ ਗਏ ਹਨ।

ਪੰਜਾਬ ਪੁਲਿਸ ਨੇ ਦਬਿਸ਼ ਦੇ ਕੇ ਦੋ ਨੌਜਵਾਨਾਂ ਨੂੰ ਗ਼੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਨੇ ਦੇਰ ਰਾਤ ਸਿੰਝਾ ਪਿੰਡ ਵਿੱਚ ਦਬਿਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਪੁਲਿਸ ਨੇ ਪੰਜਾਬ ‘ਚ ਹੋਏ ਦੋ ਵੱਖ-ਵੱਖ ਬੰਬ ਬਲਾਸਟ ਮਾਮਲਿਆਂ ਵਿੱਚ ਕੁਲਦੀਪ ਕੁਮਾਰ ਉਰਫ ਸੰਨੀ, ਨਿਵਾਸੀ ਲੁਧਿਆਣਾ ਅਤੇ ਅਮਨਦੀਪ, ਵਾਸੀ ਸਿੰਝਾ ਤਹਿਸੀਲ ਹਰੋਲੀ ਜ਼ਿਲਾ ਊਨਾ ਨੂੰ ਮਨੀਕਰਨ ਵਿੱਚ ਇੱਕ ਕਾਰ ‘ਚੋਂ, ਲੁਧਿਆਨਾ ‘ਚ ਅਤੇ ਇੱਕ ਸੀਏ ਦਫਤਰ ਨਵਾਂ ਸ਼ਹਿਰ ‘ਚ ਬਲਾਸਟ ਦੇ ਦੋਸ਼ ‘ਚ ਗ਼੍ਰਿਫਤਾਰ ਕੀਤਾ ਸੀ।

ਪੁਲਿਸ ਨੇ ਜਦੋਂ ਇਨਾਂ ਦੋਨਾਂ ਦੋਸ਼ੀਆਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨਾਂ ਦੀ ਨਿਸ਼ਾਨਦੇਹੀ ‘ਤੇ ਪਿੰਡ ਸਿੰਝਾ ਦੇ ਪ਼੍ਰਾਇਮਰੀ ਸਕੂਲ ਕੋਲ ਇੱਕ ਖ਼ੂਹ ‘ਚੋਂ ਇਹ ਟਿਫਨ ਬੰਬ ਬਰਾਮਦ ਕੀਤੇ। ਜੋ ਕਿ ਫਿਲਹਾਲ ਡਿਫਿਊਜ ਦਿਸ਼ਾ ਵਿੱਚ ਹਨ। ਮੌਕੇ ‘ਤੇ ਪਹੁੰਚੀ ਪੰਜਾਬ ਪੁਲਿਸ ਅਤੇ ਹਿਮਾਚਲ ਪੁਲਿਸ ਵੱਲੋਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਖ਼ੂਹ ਵਿੱਚ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਕਾਫੀ ਦੇਰ ਤਕ ਜਾਰੀ ਰਿਹਾ। ਤਾਂ ਜੋ ਪਤਾ ਲੱਗ ਸਕੇ ਕਿ ਬੰਬ ਤੋਂ ਇਲਾਵਾ ਉਕਤ ਥਾਂ ‘ਤੇ ਹੋਰ ਕੋਈ ਹਥਿਆਰ ਤਾਂ ਨਹੀਂ ਹੈ। ਚਰਚਾ ਆਮ ਹੋ ਰਹੀ ਸੀ ਕਿ ਇਹ ਬੰਬ ਬਹੁਤ ਜ਼ਬਰਦਸਤ ਹਨ ਤੇ ਇੱਕ ਬੰਬ ਇੱਕ ਪੂਰੇ ਪਿੰਡ ਨੂੰ ਤਹਿਨ-ਨਹਿਸ ਕਰਨ ਦੀ ਸ਼ਮਤਾ ਰੱਖਦਾ ਹੈ। ਐਸਪੀ ਊਨਾ ਅਰਜਿਤ ਸੇਨ ਨੇ ਦੱਸਿਆ ਕਿ ਫਿਲਹਾਲ ਜਾਂਚ ਚੱਲ ਰਹੀ ਹੈ। ਜਾਂਚ ਤੋਂ ਬਾਅਦ ਹੀ ਇਸ ਵਿਸ਼ੇ ‘ਤੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

Related posts

ਕੀ ਨਿਖਿਲ ਗੁਪਤਾ, ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰ-ਮੁਕਾਉਣ ਚਾਹੁੰਦਾ ਸੀ ?

admin

US ਇਮੀਗ੍ਰੇਸ਼ਨ ਕੋਰਟ ‘ਚ 3.38 ਮਿਲੀਅਨ ਕੇਸ ਫੈਸਲੇ ਦੀ ਉਡੀਕ ‘ਚ : ਪ੍ਰਵਾਸੀ ਕਾਨੂੰਨ ਦੀ ਪਾਲਣਾ ਕਰਦੇ, ਨਾ ਕਿ ਕ੍ਰਿਮੀਨਲ !

admin

ਪੰਜਾਬ ਵਿੱਚ ਨਸ਼ੇ ਦੀ ‘ਹੋਮ ਡਿਲੀਵਰੀ’ ਹੋ ਰਹੀ ਹੈ – ਅਸ਼ਵਨੀ ਸ਼ਰਮਾ

admin