Sport

ਵਿਰਾਟ ਦੀ ਲੈਅ ਬਾਰੇ ਬੋਲੇ ਬਾਂਗਰ, ਜਲਦ ਹੀ ਦਿਖਾਉਣਗੇ ਆਪਣਾ ਦਮ, ਖੇਡਣਗੇ ਸ਼ਾਨਦਾਰ ਪਾਰੀ

ਮੁੰਬਈ – ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਮੁੱਖ ਕੋਚ ਸੰਜੇ ਬਾਂਗਰ ਨੇ ਕਿਹਾ ਹੈ ਕਿ ਵਿਰਾਟ ਕੋਹਲੀ ਹਰ ਕੋਸ਼ਿਸ਼ ਕਰ ਰਹੇ ਹਨ ਪਰ ਕਿਸਮਤ ਇਸ ਸਮੇਂ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ। ਹਾਲਾਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਜਲਦ ਹੀ ਖ਼ਰਾਬ ਲੈਅ ਨੂੰ ਅਲਵਿਦਾ ਕਹਿਣਗੇ। ਸਨਰਾਈਜ਼ਰਜ਼ ਹੈਦਰਾਬਾਦ ਨੇ ਆਈਪੀਐੱਲ ਦੇ ਮੈਚ ਵਿਚ ਸ਼ਨਿਚਵਾਰ ਨੂੰ ਆਰਸੀਬੀ ਨੂੰ ਨੌਂ ਵਿਕਟਾਂ ਨਾਲ ਹਰਾਇਆ। ਸਿਤਾਰਿਆਂ ਨਾਲ ਸਜੀ ਆਰਸੀਬੀ ਦੀ ਟੀਮ 68 ਦੌੜਾਂ ‘ਤੇ ਸਿਮਟ ਗਈ। ਪਿਛਲੇ ਤਿੰਨ ਸਾਲ ਤੋਂ ਕਿਸੇ ਫਾਰਮੈਟ ਵਿਚ ਸੈਂਕੜਾ ਨਾ ਲਾ ਸਕੇ ਕੋਹਲੀ ਲਗਾਤਾਰ ਦੂਜੇ ਮੈਚ ਵਿਚ ਪਹਿਲੀ ਗੇਂਦ ‘ਤੇ ਆਊਟ ਹੋ ਗਏ। ਲੰਬੇ ਸਮੇਂ ਤਕ ਭਾਰਤ ਦੇ ਬੱਲੇਬਾਜ਼ੀ ਕੋਚ ਰਹੇ ਬਾਂਗਰ ਨੇ ਕਿਹਾ ਕਿ ਕੋਹਲੀ ਨੇ ਆਰਸੀਬੀ ਲਈ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਖਿਡਾਰੀਆਂ ਦੇ ਕਰੀਅਰ ਵਿਚ ਖ਼ਰਾਬ ਦੌਰ ਆਉਂਦੇ ਹਨ। ਅਸੀਂ ਸਾਰੇ ਅਜਿਹੇ ਦੌਰ ‘ਚੋਂ ਗੁਜ਼ਰੇ ਹਾਂ। ਇਹ ਉਨ੍ਹਾਂ ਲਈ ਅੌਖਾ ਸਮਾਂ ਹੈ ਪਰ ਉਹ ਮਜ਼ਬੂਤ ਵਾਪਸੀ ਕਰਨਗੇ।

ਬਾਂਗਰ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਕਿ ਕੀ ਕੋਹਲੀ ਨੂੰ ਲੰਬੀ ਬ੍ਰੇਕ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਫਿਟਨੈੱਸ ਤੇ ਤਕਨੀਕ ‘ਤੇ ਕੰਮ ਕਰ ਰਹੇ ਹਨ। ਉਹ ਦਬਾਅ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਬਾਂਗਰ ਨੇ ਕਿਹਾ ਕਿ ਉਹ ਸਮਝਦੇ ਹਨ ਕਿ ਇਹ ਲੋਕਾਂ ਵਿਚਾਲੇ ਚਰਚਾ ਦਾ ਵਿਸ਼ਾ ਹੈ ਕਿਉਂਕਿ ਕੋਹਲੀ ਲੰਬੇ ਸਮੇਂ ਤੋਂ ਭਾਰਤ ਦੇ ਇੰਨੇ ਉਪਯੋਗੀ ਖਿਡਾਰੀ ਰਹੇ ਹਨ। ਇਸ ਸੈਸ਼ਨ ਵਿਚ ਕੋਹਲੀ ਨੇ ਆਰਸੀਬੀ ਲਈ ਅਜੇਤੂ 41, 12, 5, 48, 1, 12, 00, 00, ਦੌੜਾਂ ਬਣਾਈਆਂ ਹਨ। ਬਾਂਗਰ ਨੇ ਕਿਹਾ ਕਿ ਕੋਹਲੀ ਨੂੰ ਇਸ ਸਮੇਂ ਕਿਸਮਤ ਦੀ ਵੀ ਲੋੜ ਹੈ। ਮੈਨੂੰ ਯਕੀਨ ਹੈ ਕਿ ਉਹ ਜਲਦ ਹੀ ਵੱਡੀ ਪਾਰੀ ਖੇਡਣਗੇ।

Related posts

ਥਾਈਲੈਂਡ ਬੈਡਮਿੰਟਨ ਮਾਸਟਰਜ਼ ਦੇ ਸੈਮੀਫ਼ਾਈਨਲ ’ਚ ਹਾਰੀ ਅਸਮਿਤਾ

Bunty

ਅਭਿਸ਼ੇਕ ਸ਼ਰਮਾ ਟੀ-20 ਦਾ ਨਵਾਂ ਰਿਕਾਰਡ ਤੋੜਨ ਵਾਲਾ ਬੱਲੇਬਾਜ਼ ਬਣਿਆ !

admin

ਮੁਜ਼ੱਫਰਪੁਰ ਦੇ ਖਿਡਾਰੀਆਂ ਨੇ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ‘ਚ ਭਾਰਤ ਨੂੰ ਦਿਵਾਏ ਦੋ ਤਗਮੇ

Bunty