India

ਸਿੱਖ ਭਾਈਚਾਰੇ ਬਿਨਾਂ ਅਧੂਰਾ ਹੈ ਭਾਰਤ ਦਾ ਇਤਿਹਾਸ: ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੇ ਘਰ ਇਕ ਸਿੱਖ ਵਫ਼ਦ ਨਾਲ ਮੁਲਾਕਾਤ ਕੀਤੀ। ਸਿੱਖ ਵਫ਼ਦ ਨਾਲ ਮੁਲਾਕਾਤ ਤੋਂ ਬਾਅਦ ਪੀ.ਐੱਮ. ਮੋਦੀ ਨੇ ਕਿਹਾ, ਗੁਰੂਆਂ ਤੋਂ ਪ੍ਰੇਰਨਾ ਮਿਲਦੀ ਹੈ। ਤੁਸੀਂ ਵਿਦੇਸ਼ਾਂ ’ਚ ਵੀ ਸਾਡੀ ਸ਼ਾਨ ਹੋ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨਾਲ ਮੇਰਾ ਡੂੰਘਾ ਰਿਸ਼ਤਾ ਹੈ। ਸਿੱਖ ਭਾਈਚਾਰੇ ਦੇ ਬਿਨਾਂ ਭਾਰਤ ਦਾ ਇਤਿਹਾਸ ਅਧੂਰਾ ਹੈ। ਪੀ.ਐੱਮ. ਮੋਦੀ ਨੇ ਸਿੱਖ ਵਫ਼ਦ ਨੂੰ ਕਿਹਾ,ਸਿੱਖ ਭਾਈਚਾਰਾ ਭਾਰਤ ਅਤੇ ਹੋਰ ਦੇਸ਼ਾਂ ਦਰਮਿਆਨ ਸਬੰਧਾਂ ਦੀ ਇਕ ਮਜ਼ਬੂਤ ਕੜੀ ਰਿਹਾ ਹੈ। ਮੈਂ ਹਮੇਸ਼ਾ ਤੋਂ ਪ੍ਰਵਾਸੀ ਭਾਰਤੀਆਂ ਨੂੰ ‘ਰਾਸ਼ਟਰਦੂਤ’ ਮੰਨਿਆ ਹੈ। ਉਨ੍ਹਾਂ ਕਿਹਾ ਕਿ ਸੁਤੰਤਰਤਾ ਸੰਗ੍ਰਾਮ ਅਤੇ ਆਜ਼ਾਦੀ ਦੇ ਬਾਅਦ ਦੇ ਯੁਗ ’ਚ ਉਨ੍ਹਾਂ ਦੇ ਯੋਗਦਾਨ ਲਈ ਪੂਰਾ ਦੇਸ਼ ਸਿੱਖਾਂ ਦਾ ਆਭਾਰੀ ਹੈ। ਪੂਰਾ ਦੇਸ਼ ਅਜ਼ਾਦੀ ਦੇ ਸੰਘਰਸ਼ ਅਤੇ ਆਜ਼ਾਦੀ ਤੋਂ ਬਾਅਦ ਦੇ ਦੌਰ ਵਿੱਚ ਸਿੱਖਾਂ ਦੇ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦੀ ਮਹਿਸੂਸ ਕਰਦਾ ਹੈ।’’  ਉਨ੍ਹਾਂ ਕਿਹਾ ਕਿ ਗੁਰੂਆਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਸਿੱਖ ਰਵਾਇਤ ਅਸਲ ਵਿੱਚ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦੀ ਜਿਉਂਦੀ ਜਾਗਦੀ ਪਿਰਤ ਹੈ। ਪ੍ਰਧਾਨ ਮੰਤਰੀ ਨੂੰ ਮਿਲਣ ਵਾਲੇ ਵਫ਼ਦ ਵਿੱਚ ਵੱਖ-ਵੱਖ ਵਰਗਾਂ ਦੇ ਨੁਮਾਇੰਦੇ ਸ਼ਾਮਲ ਸਨ। ਇਵੈਂਟ ਦੀਆਂ ਤਸਵੀਰਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਲਾਲ ਪੱਗ ਬੰਨ੍ਹਦੇ ਹੋਏ ਦੇਖੇ ਗਏ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੀ ਉਹਨਾਂ ਨਾਲ ਸਟੇਜ ’ਤੇ ਮੌਜੂਦ ਰਹੇ। ਇਸ ਤੋਂ ਪਹਿਲਾਂ ਮੋਦੀ ਨੇ ਅੱਜ ਦਿਨੇ ਟਵੀਟ ਕਰਕੇ ਸਿੱਖ ਵਫ਼ਦ ਨਾਲ ਤਜਵੀਜ਼ਤ ਮੁਲਾਕਾਤ ਦੀ ਜਾਣਕਾਰੀ ਸਾਂਝੀ ਕੀਤੀ ਸੀ।

ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੁਝ ਸਮੇਂ ਤੋਂ ਥੋੜ੍ਹੇ-ਥੋੜ੍ਹੇ ਅੰਤਰਾਲ ’ਚ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਮਿਲ ਰਹੇ ਹਨ। ਉਨ੍ਹਾਂ ਨੇ 9ਵੇਂ ਸਿੱਖ ਗੁਰੂ ਤੇਗ ਬਹਾਦਰ ਦੀ ਸਮਰਿਤੀ ’ਚ ਲਾਲ ਕਿਲ੍ਹੇ ’ਤੇ ਆਯੋਜਿਤ ਇਕ ਪ੍ਰੋਗਰਾਮ ਨੂੰ ਵੀ ਸੰਬੋਧਨ ਕੀਤਾ ਸੀ।

Related posts

ਕੀ ਨਿਖਿਲ ਗੁਪਤਾ, ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰ-ਮੁਕਾਉਣ ਚਾਹੁੰਦਾ ਸੀ ?

admin

ਭਾਰਤ ਖੰਡਿਤ ਟ੍ਰਾਂਸਐਟਲਾਂਟਿਕ ਦੁਨੀਆ ਨੂੰ ਇਕੱਠੇ ਰੱਖ ਸਕਦਾ ਹੈ !

admin

ਭਾਰਤ ਸਰਕਾਰ ਵਲੋਂ ਭਾਰਤ ਦੇ ਰਾਸ਼ਟਰੀ ਗੀਤ ਲਈ ਵੱਡੇ ਦਿਸ਼ਾ-ਨਿਰਦੇਸ਼ ਜਾਰੀ

admin