Sport

ਥਾਮਸ ਕੱਪ ’ਚ ਇਤਿਹਾਸ ਰਚਣ ਉਤਰੇਗਾ ਭਾਰਤ

ਬੈਂਕਾਕ – ਆਤਮਵਿਸ਼ਵਾਸ ਨਾਲ ਭਰੀ ਭਾਰਤੀ ਮਰਦ ਟੀਮ ਐਤਵਾਰ ਨੂੰ ਇੱਥੇ ਥਾਮਸ ਕੱਪ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿਚ 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ ਖ਼ਿਲਾਫ਼ ਇਕ ਵਾਰ ਮੁੜ ਇਤਿਹਾਸ ਰਚਣ ਦੇ ਇਰਾਦੇ ਨਾਲ ਉਤਰੇਗੀ। ਪਿਛਲੀ ਵਾਰ ਦੀ ਚੈਂਪੀਅਨ ਇੰਡੋਨੇਸ਼ੀਆ ਦਾ ਇਸ ਟੂਰਨਾਮੈਂਟ ਵਿਚ ਰਿਕਾਰਡ ਸ਼ਾਨਦਾਰ ਰਿਹਾ ਹੈ ਤੇ ਟੀਮ ਮੌਜੂਦਾ ਟੂਰਨਾਮੈਂਟ ਵਿਚ ਹੁਣ ਤਕ ਅਜੇਤੂ ਰਹੀ ਹੈ। ਭਾਰਤੀ ਮਰਦ ਟੀਮ ਨੇ ਹਾਲਾਂਕਿ ਮਲੇਸ਼ੀਆ ਤੇ ਡੈਨਮਾਰਕ ਵਰਗੀਆਂ ਟੀਮਾਂ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ ਵਿਚ ਥਾਂ ਬਣਾਈ ਹੈ ਤੇ ਦਿਖਾਇਆ ਹੈ ਕਿ ਉਹ ਕਿਸੇ ਵੀ ਟੀਮ ਨੂੰ ਹਰਾਉਣ ਦੇ ਸਮਰੱਥ ਹਨ। ਭਾਰਤ ਲਈ ਇਤਿਹਾਸਕ ਮੁਕਾਬਲਾ ਹੈ।

Related posts

BCCI ਨੇ ਗੇਂਦ ਉਪਰ ਥੁੱਕ ਦੀ ਵਰਤੋਂ ‘ਤੇ ਲੱਗੀ ਪਾਬੰਦੀ ਹਟਾਈ !

admin

ਸ਼੍ਰੀਕਾਂਤ ਥਾਈਲੈਂਡ ਮਾਸਟਰਸ ਦੇ ਦੂਜੇ ਦੌਰ ’ਚ

Bunty

2019 ਤੋਂ ਬਾਅਦ ਮਹਿਲਾ ਕ੍ਰਿਕਟ ਨੇ ਪੁਰਸ਼ਾਂ ਦੀ ਕ੍ਰਿਕਟ ਨਾਲੋਂ ਵੱਧ ਤਰੱਕੀ ਕੀਤੀ : ਸੌਰਵ ਗਾਂਗੁਲੀ

Bunty