ਨਵੀਂ ਦਿੱਲੀ – ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਪ੍ਰਹਿਲਾਦ ਸਿੰਘ ਪਟੇਲ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ‘ਚ ਜਲਦ ਹੀ ਆਬਾਦੀ ਕੰਟਰੋਲ ਕਾਨੂੰਨ ਲਿਆਂਦਾ ਜਾਵੇਗਾ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਇਕ ਹੋਟਲ ‘ਚ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪਟੇਲ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ‘ਚ ਟਾਰਗੇਟਿਡ ਕਤਲਾਂ ਦਾ ਨਤੀਜਾ ਅੰਦਰੂਨੀ ਝਗੜਿਆਂ ਦਾ ਨਹੀਂ ਸਗੋਂ ਇਸ ਪਿੱਛੇ ਪਾਕਿਸਤਾਨ ਅਤੇ ਉਸ ਦੀਆਂ ਸਮਰਥਕ ਤਾਕਤਾਂ ਦਾ ਹੱਥ ਹੈ।
ਕੇਂਦਰੀ ਮੰਤਰੀ ਪਟੇਲ ਆਈਸੀਏਆਰ-ਨੈਸ਼ਨਲ ਇੰਸਟੀਚਿਊਟ ਆਫ਼ ਬਾਇਓਟਿਕ ਸਟ੍ਰੈਸ ਮੈਨੇਜਮੈਂਟ, ਬੜੌਂਦਾ ਵਿੱਚ ‘ਗਰੀਬ ਕਲਿਆਣ ਸੰਮੇਲਨ’ ਵਿੱਚ ਹਿੱਸਾ ਲੈਣ ਲਈ ਰਾਏਪੁਰ ਪਹੁੰਚੇ ਸਨ। ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਜਦੋਂ ਪਟੇਲ ਤੋਂ ਆਬਾਦੀ ਕੰਟਰੋਲ ਕਾਨੂੰਨ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ, ”ਇਸ ਨੂੰ ਜਲਦੀ ਲਿਆਂਦਾ ਜਾਵੇਗਾ, ਚਿੰਤਾ ਨਾ ਕਰੋ। ਜਦੋਂ ਅਜਿਹੇ ਸਖ਼ਤ ਅਤੇ ਵੱਡੇ ਫੈਸਲੇ ਲਏ ਗਏ ਹਨ, ਤਾਂ ਬਾਕੀ ਵੀ (ਪੂਰੇ) ਹੋ ਜਾਣਗੇ।
ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਦੁਆਰਾ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਕਤਲੇਆਮ ਦੇ ਸਬੰਧ ਵਿੱਚ ਉਨ੍ਹਾਂ ਨੇ ਕਿਹਾ, ”ਜੋ ਲੋਕ ਧਾਰਾ 370 ਹਟਾਏ ਜਾਣ ਦੇ ਬਾਅਦ ਦੀ ਸਥਿਤੀ ਦੀ ਗੱਲ ਕਰਦੇ ਹਨ ਤਾਂ ਉਹ ਧਾਰਾ 370 ਹਟਾਏ ਜਾਣ ਤੋਂ ਪਹਿਲਾ ਦਾ ਜੋ ਸਮਾਂ ਸੀ ਉਸ ਨਾਲ ਵਰਤਮਾਨ ਦੀ ਤੁਲਨਾ ਕਰ ਲੈਣ। ਜਦੋਂ ਕੋਈ ਵੀ ਕਤਲ ਹੁੰਦਾ ਹੈ ਤਾਂ ਉਸ ਦੇ ਪਿੱਛੇ ਬਹੁਤ ਸਾਰੇ ਕਾਰਨ ਹੁੰਦੇ ਹਨ। ਉਸਦੇ ਪਿੱਛੇ ਪਾਕਿਸਤਾਨ ਅਤੇ ਪਾਕਿਸਤਾਨ ਦੀਆਂ ਸਮਰੱਥਕ ਤਾਕਤਾਂ ਹਨ। ਪਰ ਇਹ ਵੀ ਸੱਚ ਹੈ ਕਿ ਤੁਸੀਂ 24 ਘੰਟੇ ਉਡੀਕ ਕਰੋ ਅਤੇ ਪਤਾ ਚੱਲ ਜਾਵੇਗਾ ਕਿ ਮਾਰਨ ਵਾਲਾ ਕਿਥੇ ਹੈ।
ਕਾਂਗਰਸ ‘ਤੇ ਸਾਧਿਆ ਨਿਸ਼ਾਨਾ ਪਟੇਲ ਨੇ ਕਿਹਾ, ‘ਮੈਂ ਕਹਾਂਗਾ ਕਿ ਇਹ ਅੱਤਵਾਦੀਆਂ ਦੀ ਅੰਤਿਮ ਕੋਸ਼ਿਸ਼ ਹੈ। ਭਾਰਤ ਸਰਕਾਰ ਸਾਡੀ ਸੈਨਾ, ਅਰਧ ਸੈਨਿਕ ਬਲ ਅਤੇ ਜੰਮੂ-ਕਸ਼ਮੀਰ ਪੁਲਿਸ ਪੂਰੀ ਲਗਨ ਨਾਲ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰ ਰਹੀਆਂ ਹਨ। ਅੱਤਵਾਦੀਆਂ ਨੂੰ ਉਖਾੜ ਸੁੱਟਿਆ ਜਾਵੇਗਾ।’ ਕੇਂਦਰੀ ਮੰਤਰੀ ਨੇ ਇਸ ਦੌਰਾਨ ਰਾਜ ਸੱਤਾਧਾਰੀ ਦਲ ਕਾਂਗਰਸ ‘ਤੇ ਵੀ ਹਮਲਾ ਕੀਤਾ ਤੇ ਕਿਹਾ ਕਿ ਇੱਥੇ ਕੁਝ ਕੇਂਦਰੀ ਯੋਜਨਾਵਾਂ ਦਾ ਟੀਚਾ ਪੂਰਾ ਨਹੀਂ ਕੀਤਾ ਗਿਆ।