India

ਦਿੱਲੀ ਦੀ ਭਲਸਵਾ ਲੈਂਡਫਿਲ ਸਾਈਟ ‘ਤੇ ਫਿਰ ਲੱਗੀ ਅੱਗ, ਚਾਰੇ ਪਾਸੇ ਫੈਲੇ ਧੂੰਏਂ ਕਾਰਨ ਲੋਕਾਂ ਨੂੰ ਸਾਹ ਲੈਣਾ ਹੋ ਰਿਹੈ ਔਖਾ

ਨਵੀਂ ਦਿੱਲੀ –  ਦਿੱਲੀ ਦੇ ਭਲਸਵਾ ਲੈਂਡਫਿਲ ਸਾਈਟ ਤੋਂ ਇਕ ਵਾਰ ਫਿਰ ਧੂੰਏਂ ਦੇ ਗੁਬਾਰ ਉੱਠਣੇ ਸ਼ੁਰੂ ਹੋ ਗਏ ਹਨ। ਕੱਲ੍ਹ ਦੀ ਅੱਗ ਦੀਆਂ ਤੇਜ਼ ਲਪਟਾਂ ਦਿਖਾਈ ਦੇ ਰਹੀਆਂ ਹਨ। ਅੱਗ ਲੱਗਣ ਕਾਰਨ ਚਾਰੇ ਪਾਸੇ ਧੂੰਆਂ ਫੈਲ ਗਿਆ ਹੈ। ਇਸ ਦੇ ਨਾਲ ਹੀ ਧੂੰਏਂ ਕਾਰਨ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਲੈਂਡਫਿਲ ਵਿੱਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। ਇਕ ਮਹੀਨਾ ਪਹਿਲਾਂ ਇੱਥੇ ਭਿਆਨਕ ਅੱਗ ਲੱਗੀ ਸੀ, ਜਿਸ ਨੂੰ ਕਈ ਦਿਨਾਂ ਬਾਅਦ ਬੁਝਾਇਆ ਜਾ ਸਕਿਆ।ਇੱਥੋਂ ਦੇ ਇਕ ਵਸਨੀਕ ਨੇ ਦੱਸਿਆ ਕਿ ਮਕਾਨ ਵਾਲੀ ਥਾਂ ਤੋਂ ਇਕ ਕਿਲੋਮੀਟਰ ਦੂਰ ਹੋਣ ਕਾਰਨ ਉਸ ਦੀਆਂ ਅੱਖਾਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ ਅਤੇ ਉਸ ਨੂੰ ਸਾਹ ਲੈਣ ਵਿੱਚ ਵੀ ਮੁਸ਼ਕਲ ਆ ਰਹੀ ਹੈ।

Related posts

ਹੁਣ ਕੇਰਲਮ ਕਹਾਏਗਾ ਕੇਰਲਾ !

admin

ਰਾਸ਼ਨ ਪੋਰਟੇਬਿਲਿਟੀ ਪ੍ਰੋਗਰਾਮ ਪੂਰੇ ਦੇਸ਼ ’ਚ ਲਾਗੂ, ਕਿਤੇ ਵੀ ਮਿਲ ਸਕਦਾ ਹੈ ਰਿਆਇਤੀ ਦਰਾਂ ‘ਤੇ ਰਾਸ਼ਨ

Bunty

ਲਗਪਗ ਦੋ ਲੱਖ ਰਹਿ ਗਏ ਸਰਗਰਮ ਮਾਮਲੇ, ਸੱਤ ਮਹੀਨਿਆਂ ‘ਚ ਸਭ ਤੋਂ ਘੱਟ

Bunty