International

ਕੈਨੇਡਾ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ, ਭਾਰਤ ਨੇ ਕੀਤੀ ਨਿੰਦਾ

ਟੋਰਾਂਟੋ – ਕੈਨੇਡਾ ਦੇ ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਭਾਰਤ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾ ਬਾਰੇ ਟਵੀਟ ਕੀਤਾ ਹੈ। ਦੂਤਾਵਾਸ ਨੇ ਇੱਕ ਟਵੀਟ ਚ ਕਿਹਾ, “ਰਿਚਮੰਡ ਹਿੱਲ ਚ ਵਿਸ਼ਨੂੰ ਮੰਦਰ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਢਾਹੇ ਜਾਣ ਨਾਲ ਸਾਨੂੰ ਦੁੱਖ ਹੋਇਆ ਹੈ। ਭੰਨਤੋੜ ਦੀ ਇਸ ਅਪਰਾਧਿਕ, ਨਫ਼ਰਤ ਨਾਲ ਭਰੀ ਘਟਨਾ ਨੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ।

ਮਾਮਲੇ ਬਾਰੇ ਸਥਾਨਕ ਪੁਲਿਸ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੀ ਹੈ। ਮੰਦਰ ਦੇ ਪ੍ਰਧਾਨ ਬੁੱਧੇਂਦਰ ਦੂਬੇ ਨੇ ਦੱਸਿਆ ਕਿ 30 ਸਾਲ ਤੋਂ ਵੱਧ ਸਮਾਂ ਪਹਿਲਾਂ ਮੂਰਤੀ ਦੀ ਸਥਾਪਨਾ ਤੋਂ ਬਾਅਦ ਅਜਿਹੀ ਘਟਨਾ ਕਦੇ ਨਹੀਂ ਵਾਪਰੀ ਹੈ। ਦੱਸ ਦੇਈਏ ਕਿ 5 ਫੁੱਟ ਉੱਚੀ ਕਾਂਸੀ ਦੀ ਮੂਰਤੀ ਦਿੱਲੀ ਵਿੱਚ ਬਣੀ ਸੀ ਅਤੇ ਮਈ 1988 ਵਿੱਚ ਇੱਥੇ ਇਸ ਦਾ ਉਦਘਾਟਨ ਕੀਤਾ ਗਿਆ ਸੀ।

Related posts

ਨਿਊ ਹੈਂਪਸ਼ਾਇਰ ਵਿੱਚ ਹੋਈ ਵੋਟਿੰਗ ਨਾਲ ਟਰੰਪ-ਹੇਲੀ ਵਿਚਾਲੇ ਟਕਰਾਅ ਦੀ ਸਥਿਤੀ

Bunty

ਅਮਰੀਕਾ ’ਚ ਇਕ ਦਿਨ ’ਚ ਕੋਰੋਨਾ ਨਾਲ 1000 ਤੋਂ ਜ਼ਿਆਦਾ ਲੋਕਾਂ ਦੀ ਮੌਤ, ਮਾਰਚ ਤੋਂ ਬਾਅਦ ਪਹਿਲੀ ਵਾਰ ਹੋਈਆਂ ਏਨੀਆਂ ਮੌਤਾਂ

Bunty

ਪੁਲਾੜ ’ਚ 1000 ਦਿਨ ਬਿਤਾਉਣ ਵਾਲੀ ਪਹਿਲੀ ਹਸਤੀ ਬਣੇ ਰੂਸੀ ਓਲੇਗ

Bunty