International

ਕੈਨੇਡਾ ਦੇ ਓਨਟਾਰੀਓ ਸੂਬੇ ਦੇ ‘ਚ ਅਸਥੀਆਂ ਜਲ ਪ੍ਰਵਾਹ ਕਰਨ ਲਈ ਕੀਰਤਪੁਰ ਪਾਰਕ ਦਾ ਉਦਘਾਟਨ

ਟੋਰਾਟੋ – ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ ਓਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਕੀਰਤਪੁਰ ਪਾਰਕ ਦਾ ਉਦਘਾਟਨ ਕੀਤ ਗਿਆ। ਹੁਣ ਅਸਥੀਆਂ ਨੂੰ ਕੈਨੇਡਾ ਵਿੱਚ ਹੀ ਜਲ ਪ੍ਰਵਾਹ ਕੀਤਾ ਜਾ ਸਕਦੈ। ਇਹ ਭਾਈਚਾਰੇ ਲਈ ਇਤਿਹਾਸਕ ਪਲ ਹਨ। ਕੀਰਤਪੁਰ ਸਾਹਿਬ ਪਾਰਕ ਅੱਜ ਅਧਿਕਾਰਤ ਤੌਰ ‘ਤੇ ਖੋਲ੍ਹਿਆ ਗਿਆ। ਅਸਥੀਆਂ ਨੂੰ ਵਗਦੇ ਪਾਣੀ ਵਿੱਚ ਪ੍ਰਵਾਹ ਕਰਨ ਲਈ ਇੱਕ ਬਹੁਤ ਵਧੀਆ ਸਹੂਲਤ ਹੋਵੇਗੀ। ਓਨਟਾਰੀਓ ਵਿੱਚ ਖਾਸ ਤੌਰ ‘ਤੇ ਕਿਸੇ ਧਾਰਮਿਕ ਸਥਾਨ ‘ਤੇ ਇਹ ਪਹਿਲੀ ਸਹੂਲਤ ਹੈ। ਗੁਰੂਘਰ ਦੇ ਸਾਰੇ ਸੇਵਾਦਾਰਾਂ ਨੇ ਇਸ ਕਾਰਜ ਨੂੰ ਪੂਰਾ ਕੀਤਾ। ਅੱਜ ਇਸ ਮੌਕੇ ਫੈਡਰਲ ,ਸੂਬਾਈ, ਸਿਟੀ ਦੇ ਰਾਜਨੀਤਿਕ ,ਧਾਰਮਿਕ ਲੀਡਰ ਸ਼ਾਮਲ ਸਨ।

Related posts

ਅਮਰੀਕਾ ਦਾ ਰੂਸ ਤੇ ਚੀਨ ‘ਤੇ ਨਿਸ਼ਾਨਾ, ਕਿਹਾ- ਸੰਯੁਕਤ ਰਾਸ਼ਟਰ ਦੇ ਦੋ ਮੈਂਬਰ ਦੇਸ਼ ਪਿਓਂਗਯਾਂਗ ਨੂੰ ਦੇ ਰਹੇ ਹਨ ਪੂਰੀ ਸੁਰੱਖਿਆ

Bunty

ਅਫਗਾਨਿਸਤਾਨ ਚ ਅਧਿਕਾਰੀਆਂ ਨੇ ਸਾੜੇ 10 ਟਨ ਨਸ਼ੀਲੇ ਪਦਾਰਥ ਕਾਬੁਲ

Bunty

ਹਸਪਤਾਲ ਵਿਚ ਚਮਤਕਾਰ ਦੇਖਣ ਨੂੰ ਮਿਲਿਆ

Bunty