Australia & New Zealand

ਵਿਕਟੋਰੀਆ ਆਸਟ੍ਰੇਲੀਆ ਦਾ ਸਭ ਤੋਂ ਬਿਹਤਰ ਕਾਰਗੁਜ਼ਾਰੀ ਵਾਲਾ ਸੂਬਾ !

ਮੈਲਬੌਰਨ – ਵਿਕਟੋਰੀਆ ਨੇ ਆਸਟ੍ਰੇਲੀਆ ਦੇ ਸੂਬੇ ਜਾਂ ਟੈਰੀਟਰੀ ਵਜੋਂ ਬਿਹਤਰੀਨ ਕਾਰਗੁਜ਼ਾਰੀ ਵਿਚ ਤਸਮਾਨੀਆ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਇਸ ਦੀ ਆਰਥਿਕਤਾ ਅਪ੍ਰੈਲ 2020 ਤੋਂ ਪਹਿਲੀ ਵਾਰ ਦੇਸ਼ ਦੀ ਅਗਵਾਈ ਕਰ ਰਹੀ ਹੈ। ਹੁਣ 13ਵੇਂ ਸਾਲ ਵਿਚ ਕੌਮਸੈਕ ਦੀ ਸੂਬਿਆਂ ਦੀ ਤਿਮਾਹੀ ਰਿਪੋਰਟ ਹਰੇਕ ਖੇਤਰ ਦੀ ਆਰਥਿਕ ਚਾਲ ਨੂੰ ਮਾਪਣ ਲਈ ਸਮੁੱਚੇ ਅੱਠ ਮੁੱਖ ਸੂਚਕਾਂ ਵਿਚ ਸਾਲਾਨਾ ਵਿਕਾਸ ਦੀ ਤੁਲਨਾ ਕਰਦੀ ਹੈ। ਰਿਟੇਲ ਖਰਚ ਵਿਚ ਵਿਕਟੋਰੀਆ ਸਿਖਰ ’ਤੇ ਰਿਹਾ ਜਿਹੜਾ ਮਾਰਚ ਤਿਮਾਹੀ ਵਿਚ 18.5 ਫ਼ੀਸਦੀ ਜ਼ਿਆਦਾ ਸੀ ਕਿਉਂਕ ਸੂਬੇ ਨੇ ਕੋਵਿਡ-19 ਪਾਬੰਦੀਆਂ ਹਟਾ ਦਿੱਤੀਆਂ ਹਨ। ਵਿਕਟੋਰੀਆ ਕੋਲ ਆਸਟ੍ਰੇਲੀਆ ਦਾ ਸਭ ਤੋਂ ਮਜ਼ਬੂਤ ਨੌਕਰੀ ਬਾਜ਼ਾਰ ਵੀ ਹੈ, ਜੂਨ ਵਿਚ ਬੇਰੋਜ਼ਗਾਰੀ ਦੀ ਦਰ 3.2 ਫ਼ੀਸਦੀ ਸੀ ਜਿਹੜੀ ਦਹਾਕੇ ਦੀ ਔਸਤ ਤੋਂ 43.2 ਫ਼ੀਸਦੀ ਘੱਟ ਹੈ।

ਗਾਰਡਨ ਸਟੇਟ ਵੀ ਦੋਵੇਂ ਉਸਾਰੀ ਦੇ ਕੰਮ ਤੇ ਹਾਊਸਿੰਗ ਫਾਇਨਾਂਸ ਵਿਚ ਦੂਸਰੇ ਅਤੇ ਮਕਾਨ ਸ਼ੁਰੂ ਕਰਨ ਵਿਚ ਤੀਸਰੇ ਨੰਬਰ ’ਤੇ ਸੀ। ਤਸਮਾਨੀਆ, ਏਸੀਟੀ ਪਿੱਛੇ ਤੀਸਰੇ ਨੰਬਰ ’ਤੇ ਚਲਾ ਗਿਆ ਜਿਸ ਨੇ ਅਕਤੂਬਰ 2021 ਪਿੱਛੋਂ ਆਪਣੇ ਬਿਹਤਰੀਨ ਰੈਕਿੰਗ ਦੀ ਬਰਾਬਰੀ ਕੀਤੀ ਹੈ।

ਕੁਈਨਜ਼ਲੈਂਡ ਚੌਥੇ ਸਥਾਨ ’ਤੇ ਰਿਹਾ ਪਰ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਵੱਖਰਾ ਨਹੀਂ ਕੀਤਾ ਗਿਆ। ਕੌਮਸੈਕ ਦੇ ਚੀਫ ਅਰਥਸ਼ਾਸਤਰੀ ਕਰੈਗ ਜੇਮਸ ਨੇ ਏਏਪੀ ਨੂੰ ਦੱਸਿਆ ਕਿ ਤਿੰਨ ਮਹੀਨਿਆਂ ਵਿਚ ਉਹ ਜੇਤੂ ਦੀ ਚੋਣ ਨਹੀਂ ਕਰ ਸਕਿਆ। ਪਹਿਲੇ ਤੇ ਚੌਥੇ ਸਥਾਨ ਵਿਚਕਾਰ ਬਹੁਤ ਥੋੜਾ ਫਰਕ ਹੈ ਅਤੇ ਇਥੋਂ ਤਕ ਪੰਜਵਾਂ ਤੇ ਛੇਵਾਂ ਸਥਾਨ ਵੀ ਬਹੁਤੀ ਦੂਰੀ ਨਹੀਂ। ਡਬਲਯੂਏ ਪੰਜਵੇ, ਐਸਏ ਛੇਵੇਂ ਅਤੇ ਐਨਐਸਡਬਲਯੂ ਸੱਤਵੇਂ ਸਥਾਨ ’ਤੇ ਰਿਹਾ ਪਰ ਗਰੁੱਪ ਤੇ ਆਖਰੀ ਸਥਾਨ ’ਤੇ ਰਹਿਣ ਵਾਲੀ ਨੌਰਦਰਨ ਟੈਰੀਟਰੀ ਵਿਚਕਾਰ ਪਾੜਾ ਸੀ। ਕੌਮਸੈਕ ਮੁਤਾਬਿਕ ਕੁਲ ਮਿਲਾ ਕੇ ਸਾਰੇ ਸੂਬੇ ਤੇ ਟੈਰੀਟਰੀਜ਼ ਚੁਣੌਤੀਆਂ ਵਾਲੇ ਸਮਿਆਂ ਵਿਚ ਵਧੀਆ ਪ੍ਰਦਰਸ਼ਨ ਕਰਦੇ ਰਹੇ ਹਨ।

Related posts

ਬਿਲਡਿੰਗ ਕਮਿਸ਼ਨ ਵਲੋਂ ਇਸ ਹੋਮ ਬਿਲਡਿੰਗ ਕੰਪਨੀ ਨਾਲ ਡੀਲ ਨਾ ਕਰਨ ਦੀ ਚਿਤਾਵਨੀ !

admin

ਆਸਟ੍ਰੇਲੀਆ ਦੇ ਪ੍ਰਵਾਸੀਆਂ ਵਿੱਚ ਸਮਾਜਿਕ ਰਿਸ਼ਤਿਆਂ ਦੀ ਬਹੁਤ ਅਹਿਮੀਅਤ !

admin

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ

admin