Bollywood

ਸਲਮਾਨ ਖਾਨ ਨੇ ‘ਬਿੱਗ ਬੌਸ 16’ ਦੀ ਮੇਜ਼ਬਾਨੀ ਕਰਨ ਲਈ 1000 ਕਰੋੜ ਮੰਗੇ ਸਨ

ਕਿਸੇ ਵੀ ਸ਼ੱਕੀ ਸਰਗਰਮੀ ਦਾ ਪਤਾ ਲਗਾਉਣ ਲਈ ਘਰ ਦੇ ਸਾਹਮਣੇ ਇਕ ਹਾਈਟੈਕ ਸੀਸੀਟੀਵੀ ਕੈਮਰਾ ਲਗਾਇਆ ਗਿਆ ਹੈ ਤੇ ਇਸ ਦੇ ਚਾਰੋ ਪਾਸੇ ਕੰਡੀਲੀ ਤਾਰ ਵੀ ਲਗਾਈ ਜਾ ਰਹੀ ਹੈ।(ਫੋਟੋ: ਏ ਐਨ ਆਈ)

ਨਵੀਂ – ਬਿੱਗ ਬੌਸ ਦਾ 16ਵਾਂ ਸੀਜ਼ਨ ਜਲਦੀ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਾਰ ਵੀ ਸਲਮਾਨ ਖਾਨ ਸ਼ੋਅ ਨੂੰ ਹੋਸਟ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਖਬਰਾਂ ਆ ਰਹੀਆਂ ਸਨ ਕਿ ਸਲਮਾਨ ਸ਼ੋਅ ਦੇ ਮੇਕਰਸ ਤੋਂ ਜ਼ਿਆਦਾ ਫੀਸ ਦੀ ਮੰਗ ਕਰ ਰਹੇ ਹਨ। ਹੁਣ ਇਹ ਕਿੰਨਾ ਜ਼ਿਆਦਾ ਹੈ, ਇਹ ਤੁਹਾਡੀ ਸੋਚ ਤੋਂ ਪਰੇ ਹੈ। ਸਲਮਾਨ ਖਾਨ 100 ਕਰੋੜ ਜਾਂ 200 ਕਰੋੜ ਨਹੀਂ ਸਗੋਂ 1000 ਕਰੋੜ ਤੋਂ ਵੱਧ ਦੀ ਫੀਸ ਮੰਗ ਰਹੇ ਸਨ। ਤਾਜ਼ਾ ਰਿਪੋਰਟਾਂ ਅਨੁਸਾਰ ਇੱਕ ਹਜ਼ਾਰ ਕਰੋੜ ਤੋਂ ਵੀ ਘੱਟ ਵਿੱਚ ਮਾਮਲਾ ਸੁਲਝਾ ਲਿਆ ਗਿਆ ਹੈ।

ਸਲਮਾਨ ਖਾਨ ਇਸ ਵਾਰ ਵੀ ਬਿੱਗ ਬੌਸ ਦੇ ਤਾਜ਼ਾ ਸੀਜ਼ਨ ਨੂੰ ਹੋਸਟ ਕਰਨ ਜਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਭਾਈਜਾਨ ਨੇ ਇਸ ਲਈ ਮੋਟੀ ਰਕਮ ਇਕੱਠੀ ਕੀਤੀ ਹੈ। ਆਲੋਚਕ ਅਤੇ ਓਵਰਸੀਜ਼ ਸੈਂਸਰ ਬੋਰਡ ਦੇ ਮੈਂਬਰ ਉਮੈਰ ਸੰਧੂ ਨੇ ਆਪਣੇ ਟਵੀਟ ਵਿੱਚ ਦਾਅਵਾ ਕੀਤਾ ਹੈ ਕਿ ਸਲਮਾਨ ਖਾਨ ਨੇ ਇਸ ਵਾਰ 800 ਕਰੋੜ ਵਿੱਚ ਬਿੱਗ ਬੌਸ 16 ਦੀ ਮੇਜ਼ਬਾਨੀ ਕਰਨ ਦੀ ਡੀਲ ਫਾਈਨਲ ਕਰ ਲਈ ਹੈ। ਇਸ ਤੋਂ ਪਹਿਲਾਂ ਈ-ਟਾਈਮਜ਼ ਦੀਆਂ ਰਿਪੋਰਟਾਂ ਮੁਤਾਬਕ ਸਲਮਾਨ ਨੇ ਬੀਬੀ ਮੇਕਰਸ ਤੋਂ 1050 ਕਰੋੜ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੀਆਂ ਫੀਸਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਸਲਮਾਨ ਨੇ 350 ਕਰੋੜ ‘ਚ ਬਿੱਗ ਬੌਸ 15 ਨੂੰ ਹੋਸਟ ਕੀਤਾ ਸੀ।

ਉਮੈਰ ਸੰਧੂ ਦਾ ਦਾਅਵਾ ਹੈ ਕਿ ਇਸ ਡੀਲ ਤੋਂ ਬਾਅਦ ਸਲਮਾਨ ਖਾਨ ਨਾ ਸਿਰਫ ਬਾਲੀਵੁੱਡ ਸਗੋਂ ਏਸ਼ੀਆ ‘ਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਐਕਟਰ ਬਣ ਗਏ ਹਨ। ਇਸ ਲਈ ਫੀਸ ਨੂੰ ਲੈ ਕੇ ਮਾਮਲਾ ਤੈਅ ਹੋਣ ਤੋਂ ਬਾਅਦ ਹੁਣ ਸਲਮਾਨ ਖਾਨ ਜਲਦ ਹੀ ਬਿੱਗ ਬੌਸ 16 ਦੇ ਪ੍ਰੋਮੋ ਦੀ ਸ਼ੂਟਿੰਗ ਸ਼ੁਰੂ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸੀਜ਼ਨ ਦੀ ਸ਼ੁਰੂਆਤ ਜੰਗਲ ਥੀਮ ‘ਤੇ ਹੋਈ ਸੀ ਅਤੇ ਇਸ ਸ਼ੋਅ ਨੂੰ ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਜਿੱਤਿਆ ਸੀ। ਇਸ ਵਾਰ ਕੀ ਥੀਮ ਹੋਵੇਗਾ, ਕੌਣ ਹੋਣਗੇ ਮੁਕਾਬਲੇਬਾਜ਼, ਸਮਾਂ ਹੀ ਦੱਸੇਗਾ।

Related posts

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

admin

36 ਬੱਚਿਆਂ ਦੀ ਮਾਂ, ਅੰਡਰ ਵਰਲਡ ਤੋਂ ਨਾ ਡਰਨ ਵਾਲੀ ਬਾਲੀਵੁੱਡ ਦੀ ‘ਡਿੰਪਲ ਗਰਲ’!

admin

ਅਰਿਜੀਤ ਸਿੰਘ ਨੇ ਫ਼ਿਲਮਾਂ ਲਈ ਗੀਤ ਗਾਉਣ ਤੋਂ ਲਿਆ ਸੰਨਿਆਸ

admin