Breaking NewsLatest NewsPunjab

ਖਿਡਾਰੀ ਜੀਵਨ ’ਚ ਅਨੁਸ਼ਾਸਨ, ਸਮਰਪਣ, ਮਿਹਨਤ ਅਤੇ ਟੀਮ ਭਾਵਨਾ ਦੀ ਅਹਿਮ ਭੂਮਿਕਾ ਹੁੰਦੀ : ਜਰਮਨਪ੍ਰੀਤ ਸਿੰਘ

ਯੂਨੀਵਰਸਿਟੀ ਦੇ ਪ੍ਰੋ—ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ‘ਸੰਡੇਜ਼ ਆਨ ਸਾਈਕਲ’ ਰੈਲੀ ਮੌਕੇ ਡਾ. ਮਹਿਲ ਸਿੰਘ, ਸ: ਜਰਮਨਪ੍ਰੀਤ ਸਿੰਘ, ਸ: ਜੁਗਰਾਜ ਸਿੰਘ, ਡਾ. ਕੰਵਲਜੀਤ ਸਿੰਘ, ਡਾ. ਆਤਮ ਸਿੰਘ ਰੰਧਾਵਾ, ਡਾ. ਸੁਮਨ ਸ਼ਰਮਾ ਤੇ ਹੋਰ. ਅਤੇ ਹੋਰ।

ਅੰਮ੍ਰਿਤਸਰ – ਖਾਲਸਾ ਯੂਨੀਵਰਸਿਟੀ ਦੇ ਕੈਂਪਸ ਵਿਖੇ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ), ਚੰਡੀਗੜ੍ਹ, ਭਾਰਤੀ ਖੇਡ ਅਥਾਰਟੀ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਨਵੀਂ ਦਿੱਲੀ ਵੱਲੋਂ ਸਾਂਝੇ ਤੌਰ ’ਤੇ ਤੰਦਰੁਸਤੀ, ਵਾਤਾਵਰਣ ਸਥਿਰਤਾ, ਸੜਕ ਸੁਰੱਖਿਆ ਅਤੇ ਨਸ਼ਾ ਮੁਕਤ ਪੰਜਾਬ ਦੇ ਉਦੇਸ਼ਾਂ ਨੂੰ ਸਮਰਪਿਤ ਫਿੱਟ ਇੰਡੀਆ ਪ੍ਰੋਗਰਾਮ ਦੇ 94ਵੇਂ ਪੜ੍ਹਾਅ ਤਹਿਤ ‘ਸੰਡੇਜ਼ ਆਨ ਸਾਈਕਲ’ ਰੈਲੀ ਆਯੋਜਿਤ ਕੀਤੀ ਗਈ.ਇਸ ਰੈਲੀ ’ਚ 700 ਤੋਂ ਵਧੇਰੇ ਖਿਡਾਰੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ, ਜਿਸ ’ਚ ਬੀ. ਐਸ. ਐਫ., ਫੌਜ਼, ਸੀ. ਆਰ. ਪੀ. ਐਫ. ਅਤੇ ਆਈ. ਟੀ. ਬੀ. ਪੀ. ਦੇ ਜਵਾਨਾਂ ਨੇ ਵੀ ਹਿੱਸਾ ਲਿਆ.

ਇਸ ਪ੍ਰੋਗਰਾਮ ਦਾ ਮਕਸਦ ਤੰਦਰੁਸਤ ਨਾਗਰਿਕ, ਸਾਫ਼ ਵਾਤਾਵਰਣ, ਸੁਰੱਖਿਅਤ ਸੜਕਾਂ ਅਤੇ ਨਸ਼ਾ ਮੁਕਤ ਨੌਜਵਾਨ ਹੀ ਮਜ਼ਬੂਤ ਪੰਜਾਬ ਦੀ ਨੀਂਹ ਹਨ, ਸਬੰਧੀ ਲੋਕਾਂ ਦੀ ਸਮੂਹਿਕ ਸ਼ਮੂਲੀਅਤ ਅਤੇ ਜਾਗਰੂਕਤਾ ਰਾਹੀਂ ਇਸ ਨੂੰ ਅਮਲੀ ਰੂਪ ਦਿੱਤਾ ਜਾ ਸਕਦਾ ਹੈ.ਜਿਸ ਤਹਿਤ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਸਾਈਕਲੰਿਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ, ਵਾਤਾਵਰਣ ਦੀ ਸੰਭਾਲ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਯੂਨੀਵਰਸਿਟੀ ਦੇ ਪ੍ਰੋ—ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਮੁੱਖ ਮਹਿਮਾਨ, ਏਸ਼ੀਆਈ ਖੇਡਾਂ ’ਚ ਹਾਕੀ ਦਾ ਸੋਨ ਤਮਗਾ ਜਿੱਤਣ ਵਾਲੇ ਖਿਡਾਰੀ ਸ: ਜਰਮਨਪ੍ਰੀਤ ਸਿੰਘ, ਸ: ਜੁਗਰਾਜ ਸਿੰਘ ਨੇ ਵਿਸ਼ੇਸ਼ ਸਟਾਰ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਕਤ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ. ਜੋ ਕਿ ਯੂਨੀਵਰਸਿਟੀ ਦੇ ਕੈਂਪਸ ਤੋਂ ਇਲਾਵਾ ਆਸ ਪਾਸ ਦੇ ਲੱਗਦੇ ਇਲਾਕਿਆਂ ’ਚੋਂ ਹੁੰਦੀ ਹੋਈ ਮੁੜ ਆਪਣੇ ਉਸੇ ਸਥਾਨ ’ਤੇ ਪਹੁੰਚ ਕੇ ਸਮਾਪਤ ਹੋਈ.ਇਸ ਮੌਕੇ ਹੋਰਨਾਂ ’ਚ ਓਲੰਪੀਅਨ ਬ੍ਰਿਗੇਡੀਅਰ ਹਰਚਰਨ ਸਿੰਘ ਅਤੇ ਅਰਜੁਨ ਐਵਾਰਡੀ ਡਾ. ਸੁਮਨ ਸ਼ਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ.

ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਸਿਹਤਮੰਦ ਜੀਵਨਸ਼ੈਲੀ, ਵਾਤਾਵਰਣ ਦੀ ਸੰਭਾਲ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਬਹੁਤ ਜ਼ਰੂਰੀ ਹੈ.ਉਨ੍ਹਾਂ ਕਿਹਾ ਕਿ ‘ਸੰਡੇਜ਼ ਆਨ ਸਾਈਕਲ’ ਵਰਗੇ ਪ੍ਰੋਗਰਾਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਨਾਲ—ਨਾਲ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਵੀ ਪ੍ਰੇਰਿਤ ਕਰਦੇ ਹਨ.ਉਨ੍ਹਾਂ ਕਿਹਾ ਕਿ ਸਾਈਕਲੰਿਗ ਇਕ ਸਰਲ ਅਤੇ ਵਾਤਾਵਰਣ ਪੱਖੀ ਗਤੀਵਿਧੀ ਹੈ, ਜਿਸ ਨੂੰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਸਕਦੇ ਹਾਂ.

ਇਸ ਮੌਕੇ ਸ: ਛੀਨਾ ਨੇ ਸਮੂਹ ਨੌਜਵਾਨਾਂ ਨੂੰ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ, ਖੇਡਾਂ ਨਾਲ ਜੁੜਨ ਅਤੇ ਵਾਤਾਵਰਣ ਦੀ ਰੱਖਿਆ ਲਈ ਆਪਣਾ ਯੋਗਦਾਨ ਪਾਉਣੇ.ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਵੀ ਸਾਡੀ ਸਾਂਝੀ ਜ਼ਿੰਮੇਵਾਰੀ ਹੈ, ਜਿਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਤੰਦਰੁਸਤ, ਸੁਰੱਖਿਅਤ ਅਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਯਤਨ ਕਰਨੇ ਚਾਹੀਦੇ ਹਨ.

ਇਸ ਮੌਕੇ ਸ: ਜਰਮਨਪ੍ਰੀਤ ਸਿੰਘ ਅਤੇ ਸ: ਜੁਗਰਾਜ ਸਿੰਘ ਨੇ ਸਾਂਝੇ ਤੌਰ ’ਤੇ ਕਿਹਾ ਕਿ ਖੇਡਾਂ ਮਨੁੱਖ ਨੂੰ ਸਰੀਰਿਕ ਤੌਰ ’ਤੇ ਮਜ਼ਬੂਤ ਬਣਾਉਣ ਦੇ ਨਾਲ ਮਾਨਸਿਕ ਤੌਰ ’ਤੇ ਵੀ ਦ੍ਰਿੜ੍ਹ ਕਰਦੀਆਂ ਹਨ.ਉਨ੍ਹਾਂ ਕਿਹਾ ਕਿ ਇਕ ਖਿਡਾਰੀ ਦੇ ਜੀਵਨ ’ਚ ਅਨੁਸ਼ਾਸਨ, ਸਮਰਪਣ, ਲਗਾਤਾਰ ਮਿਹਨਤ ਅਤੇ ਟੀਮ ਭਾਵਨਾ ਦੀ ਅਹਿਮ ਭੂਮਿਕਾ ਹੁੰਦੀ ਹੈ.ਇਹ ਗੁਣ ਜੀਵਨ ਦੇ ਹਰ ਖੇਤਰ ’ਚ ਸਫ਼ਲਤਾ ਹਾਸਲ ਕਰਨ ਲਈ ਮਦਦਗਾਰ ਸਾਬਤ ਹੁੰਦੇ ਹਨ.ਉਨ੍ਹਾਂ ਕਿਹਾ ਕਿ ਉਪਰੋਕਤ ਪਹਿਲਕਦਮੀਆਂ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਦੀਆਂ ਹਨ.ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਰੋਜ਼ਾਨਾ ਕਸਰਤ ਕਰਨ ਅਤੇ ਕਿਸੇ ਨਾ ਕਿਸੇ ਖੇਡ ਨਾਲ ਜ਼ਰੂਰ ਜੁੜਨ.ਨਸ਼ੇ ਮਨੁੱਖ ਦੀ ਸਿਹਤ, ਪਰਿਵਾਰ ਅਤੇ ਭਵਿੱਖ ਨੂੰ ਨੁਕਸਾਨ ਪਹੁੰਚਾਉਂਦੇ ਹਨ.ਇਸ ਲਈ ਆਪਣੀ ਊਰਜਾ ਨੂੰ ਖੇਡਾਂ ਅਤੇ ਉਸਾਰੂ ਗਤੀਵਿਧੀਆਂ ’ਚ ਲਗਾਉਣਾ ਚਾਹੀਦਾ ਹੈ.ਉਨ੍ਹਾਂ ਕਿਹਾ ਕਿ ਸਾਈਕਲੰਿਗ ਸਿਹਤ ਲਈ ਲਾਭਦਾਇਕ ਹੋਣ ਦੇ ਨਾਲ ਵਾਤਾਵਰਣ ਦੀ ਸੰਭਾਲ ’ਚ ਵੀ ਮਦਦਗਾਰ ਹੈ.ਸਿਹਤਮੰਦ ਨੌਜਵਾਨ ਹੀ ਦੇਸ਼ ਦਾ ਮਾਣ ਅਤੇ ਭਵਿੱਖ ਹਨ.

ਇਸ ਮੌਕੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਖੇਡਾਂ ਸਾਨੂੰ ਸਿਰਫ਼ ਜਿੱਤਣਾ ਹੀ ਨਹੀਂ ਸਿਖਾਉਂਦੀਆਂ, ਸਗੋਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ, ਹਾਰ ਤੋਂ ਸਿੱਖਣਾ ਅਤੇ ਲਗਾਤਾਰ ਅਗਾਂਹ ਵੱਧਣਾ ਵੀ ਸਿਖਾਉਂਦੀਆਂ ਹਨ.ਇਸ ਲਈ ਹਰੇਕ ਨੌਜਵਾਨ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਕਸਰਤ ਅਤੇ ਖੇਡਾਂ ਲਈ ਸਮਾਂ ਕੱਢਣਾ ਚਾਹੀਦਾ ਹੈ.ਉਨ੍ਹਾਂ ਕਿਹਾ ਕਿ ‘ਸੰਡੇਜ਼ ਆਨ ਸਾਈਕਲ’ ਸਿਹਤਮੰਦ ਜੀਵਨਸ਼ੈਲੀ ਅਤੇ ਵਾਤਾਵਰਣ ਦੀ ਸੰਭਾਲ ਦਾ ਵਧੀਆ ਸੁਨੇਹਾ ਦਿੰਦਾ ਹੈ.ਸਾਈਕਲੰਿਗ ਸਰੀਰ ਨੂੰ ਸਰਗਰਮ ਰੱਖਦੀ ਹੈ ਅਤੇ ਛੋਟੇ ਸਫ਼ਰਾਂ ਲਈ ਬਾਲਣ ਦੀ ਵਰਤੋਂ ਘਟਾਉਣ ’ਚ ਮਦਦ ਕਰ ਸਕਦੀ ਹੈ.ਇਸ ਨਾਲ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨਾ ਵੀ ਬਹੁਤ ਜ਼ਰੂਰੀ ਹੈ.

ਇਸ ਦੌਰਾਨ ਉਲੰਪੀਅਨ ਅਤੇ ਵਰਲਡ ਕੱਪ ਭਾਰਤੀ ਹਾਕੀ ਟੀਮ ਦੇ ਸਾਬਕਾ ਵਾਈਸ ਕੈਪਟਨ ਤੇ ਅਰੁਜ ਐਵਾਰਡੀ ਬ੍ਰਿਗੇਡੀਅਰ ਹਰਚਰਨ ਸਿੰਘ ਨੇ ਖੇਡਾਂ ਮਨੁੱਖ ’ਚ ਅਨੁਸ਼ਾਸਨ, ਹੌਸਲਾ, ਸਮਰਪਣ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀਆਂ ਹਨ, ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ.ਉਨ੍ਹਾਂ ਕਿਹਾ ਕਿ ਖੇਡ ਦੇ ਮੈਦਾਨ ’ਚ ਸਿੱਖੇ ਗਏ ਇਹ ਗੁਣ ਜੀਵਨ ਦੇ ਹਰ ਪੜਾਅ ’ਤੇ ਕੰਮ ਆਉਂਦੇ ਹਨ.ਇਸ ਲਈ ਨੌਜਵਾਨ ਪੀੜ੍ਹੀ ਨੂੰ ਖੇਡਾਂ ਅਤੇ ਸਰੀਰਿਕ ਗਤੀਵਿਧੀਆਂ ਨਾਲ ਜੋੜਨਾ ਸਮੇਂ ਦੀ ਲੋੜ ਹੈ.ਜਦਕਿ ਡਾ. ਸ਼ਰਮਾ ਨੇ ਸਿਹਤਮੰਦ ਜੀਵਨ ਲਈ ਨਿਯਮਿਤ ਸਰੀਰਿਕ ਗਤੀਵਿਧੀ, ਸੰਤੁਲਿਤ ਖੁਰਾਕ ਅਤੇ ਸਕਾਰਾਤਮਕ ਸੋਚ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਅਜੋਕੀ ਤੇਜ਼ ਰਫ਼ਤਾਰ ਜ਼ਿੰਦਗੀ ’ਚ ਸਰੀਰਿਕ ਸਰਗਰਮੀ ਦੀ ਘਾਟ ਕਾਰਨ ਕਸਰਤ ਅਤੇ ਖੇਡਾਂ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ.ਸਾਈਕਲੰਿਗ ਇਕ ਅਜਿਹੀ ਗਤੀਵਿਧੀ ਹੈ, ਜਿਸ ਨੂੰ ਆਪਣੀ ਉਮਰ ਅਤੇ ਸਮਰੱਥਾ ਅਨੁਸਾਰ ਅਪਣਾ ਕੇ ਸਿਹਤ ਪ੍ਰਤੀ ਜਾਗਰੂਕਤਾ ਵਧਾਈ ਜਾ ਸਕਦੀ ਹੈ.ਉਕਤ ਵਿਸ਼ੇ ਦਾ ਉਦੇਸ਼ ਸਿਰਫ਼ ਸਾਈਕਲ ਚਲਾਉਣਾ ਨਹੀਂ, ਸਗੋਂ ਲੋਕਾਂ ਨੂੰ ਸਿਹਤ, ਵਾਤਾਵਰਣ ਅਤੇ ਸਮਾਜਿਕ ਜ਼ਿੰਮੇਵਾਰੀ ਬਾਰੇ ਸੋਚਣ ਲਈ ਪ੍ਰੇਰਿਤ ਕਰਨਾ ਵੀ ਹੈ.ਬੱਚਿਆਂ ਅਤੇ ਨੌਜਵਾਨਾਂ ’ਚ ਸ਼ੁਰੂ ਤੋਂ ਹੀ ਕਸਰਤ, ਖੇਡਾਂ ਅਤੇ ਸੁਰੱਖਿਅਤ ਜੀਵਨਸ਼ੈਲੀ ਦੀਆਂ ਆਦਤਾਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ.

ਇਸ ਮੌਕੇ ਸਾਈ ਦੇ ਅਧਿਕਾਰੀਆਂ ਨੇ ਕਿਹਾ ਕਿ ‘ਸੰਡੇਜ਼ ਆਨ ਸਾਈਕਲ’ ਦੇਸ਼^ਪੱਧਰੀ ਮੁਹਿੰਮ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਸਰੀਰਕ ਤੰਦਰੁਸਤੀ ਪ੍ਰਤੀ ਜਾਗਰੂਕਤਾ ਵਧਾਉਣ ਦੇ ਨਾਲ^ਨਾਲ ਲੋਕਾਂ ਨੂੰ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕਰਨਾ ਹੈ.ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਵਿਦਿਅਕ ਸੰਸਥਾਵਾਂ ਦੀ ਜ਼ਿੰਮੇਵਾਰੀ ਸਿਰਫ਼ ਵਿਦਿਆਰਥੀਆਂ ਨੂੰ ਅਕਾਦਮਿਕ ਗਿਆਨ ਦੇਣ ਤੱਕ ਸੀਮਤ ਨਹੀਂ ਹੈ, ਸਗੋਂ ਉਨ੍ਹਾਂ ਨੂੰ ਜ਼ਿੰਮੇਵਾਰ, ਅਨੁਸ਼ਾਸਿਤ ਅਤੇ ਸਿਹਤਮੰਦ ਨਾਗਰਿਕ ਬਣਾਉਣਾ ਵੀ ਹੈ.ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਆਤਮ^ਵਿਸ਼ਵਾਸ, ਸਖ਼ਤ ਮਿਹਨਤ ਅਤੇ ਟੀਮ ਭਾਵਨਾ ਵਰਗੇ ਗੁਣਾਂ ਦਾ ਵਿਕਾਸ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ.ਇਸ ਮੌਕੇ ਉਕਤ ਟੀਮ ਵੱਲੋਂ ਸ: ਛੀਨਾ, ਡਾ. ਮਹਿਲ ਸਿੰਘ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ ਤੇ ਹੋਰਨਾਂ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ.

ਇਸ ਮੌਕੇ ਯੂਨੀਵਰਸਿਟੀ ਦੇ ਐਗਜੇਮੀਨੇਸ਼ਨ ਕੰਟਰੋਲਰ ਡੀਨ ਡਾ. ਕੰਵਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬ੍ਰਿਗੇਡੀਅਰ ਹਰਚਰਨ ਸਿੰਘ ਅਰਜੁਨਾ ਐਵਾਰਡੀ ਦੋ ਵਾਰ ਓਲੰਪੀਅਨ, ਏਸ਼ਿਆਈ ਖੇਡਾਂ ਅਤੇ ਹਾਕੀ ਵਿਸ਼ਵ ਕੱਪ ’ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਮਾਣਮੱਤੇ ਹਾਕੀ ਖਿਡਾਰੀ ਹਨ.ਉਨ੍ਹਾਂ ਕਿਹਾ ਕਿ ਉਹ ਭਾਰਤੀ ਹਾਕੀ ਟੀਮ ਦੇ ਉਪ^ਕਪਤਾਨ ਵੀ ਰਹੇ, ਜਿਸ ਨੇ ਹਾਕੀ ਵਿਸ਼ਵ ਕੱਪ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ.ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਨੇ ਹੁਣ ਤੱਕ ਸਿਰਫ਼ ਇਕ ਵਾਰ ਹੀ ਹਾਕੀ ਵਿਸ਼ਵ ਕੱਪ ਜਿੱਤਿਆ ਹੈ.ਇਸ ਇਤਿਹਾਸਕ ਜਿੱਤ ਦੌਰਾਨ ਪੈਨਲਟੀ ਕਾਰਨਰ ਰਾਹੀਂ ਕੀਤੇ ਗਏ ਫ਼ੈਸਲਾਕੁੰਨ ਗੋਲ ਲਈ ਗੇਂਦ ਨੂੰ ਅੱਗੇ ਵਧਾਉਣ ’ਚ ਬ੍ਰਿਗੇਡੀਅਰ ਹਰਚਰਨ ਸਿੰਘ ਦੀ ਅਹਿਮ ਭੂਮਿਕਾ ਰਹੀ ਸੀ.ਉਨ੍ਹਾਂ ਦਾ ਇਹ ਯੋਗਦਾਨ ਭਾਰਤੀ ਹਾਕੀ ਦੇ ਇਤਿਹਾਸ ਦਾ ਇਕ ਮਹੱਤਵਪੂਰਨ ਹਿੱਸਾ ਹੈ.ਇਸ ਮੌਕੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਸਿੰਘ, ਖਾਲਸਾ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਸ: ਸ਼ਰਨਜੀਤ ਸਿੰਘ, ਮਨਰਾਜ ਛੀਨਾ,  ਸ. ਵਿਕਰਮਜੀਤ ਸਿੰਘ ਕਾਕਾ, ਨਿਸ਼ਕਾਮ ਸੇਵਾ ਤੋਂ ਸ੍ਰੀ ਕਿਸ਼ੋਰ ਰੈਣਾ, ਸਾਈ ਦੇ ਚੀਫ਼ ਕੋਚ ਅਤੇ ਸਕੀਮ ਇੰਚਾਰਜ ਸ੍ਰੀਮਤੀ ਮੰਜੂ ਘਈ, ਸਾਈ ਦੇ ਰੀਜਨਲ ਸੈਂਟਰ ਦੇ ਸਹਾਇਕ ਨਿਰਦੇਸ਼ਕ ਛਾਇਆ, ਸ. ਜੋਗਿੰਦਰ ਸਿੰਘ, ਸ੍ਰੀ ਸਿਧਾਰਥ, ਸ੍ਰੀਮਤੀ ਦੀਪਿਕਾ, ਸ੍ਰੀ ਰਾਜੇਸ਼ ਕੁਮਾਰ, ਸ੍ਰੀ ਸਾਗਰ ਉਪਾਧਿਆਏ ਤੋਂ ਇਲਾਵਾ ਹੋਰ ਸਖਸ਼ੀਅਤਾਂ ਹਾਜ਼ਰ ਸਨ।

Related posts

ਸੂਬੇ ਦੇ 31 ਸਕੂਲਾਂ ਦੇ ਨਾਮ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਨਾਮ ਤੇ ਰੱਖੇ: ਹਰਜੋਤ ਸਿੰਘ ਬੈਂਸ 

Bunty

ਸੀਨੀਅਰ ਕਾਂਗਰਸੀ ਆਗੂ ਤੇ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਸਮੇਤ 50 ਤੋਂ ਵੱਧ ਲੋਕ ‘ਆਪ’ ‘ਚ ਸ਼ਾਮਲ

Bunty

2047 ਤੱਕ 87 ਕਰੋੜ ਹੋ ਸਕਦੀ ਹੈ ਭਾਰਤ ਦੀ ਸ਼ਹਿਰੀ ਆਬਾਦੀ !

admin