International

ਜਾਪਾਨ ਵੱਲ ਵਧ ਰਿਹੈ ਖ਼ਤਰਨਾਕ ਤੂਫਾਨ ਨਾਨਮਾਡੋਲ ਟਾਈਫੂਨ

ਟੋਕੀਓ – ਜਪਾਨ ਦੇ ਮੌਸਮ ਵਿਭਾਗ ਨੇ ਬਹੁਤ ਖ਼ਤਰਨਾਕ ਤੂਫ਼ਾਨ (ਨਾਨਮਾਡੋਲ ਟਾਈਫੂਨ) ਦੀ ਚਿਤਾਵਨੀ ਜਾਰੀ ਕੀਤੀ ਹੈ। ਇਹ ਤੂਫ਼ਾਨ ਤੇਜ਼ੀ ਨਾਲ ਜਾਪਾਨ ਵੱਲ ਵਧ ਰਿਹਾ ਹੈ। ਇਸ ਕਾਰਨ ਜਪਾਨ ਦੀ ਮੌਸਮ ਏਜੰਸੀ ਨੇ ਕਈ ਘਰਾਂ ਦੇ ਤਬਾਹ ਹੋਣ ਦਾ ਖ਼ਦਸ਼ਾ ਵੀ ਪ੍ਰਗਟਾਇਆ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਤੂਫ਼ਾਨ ਕਾਰਨ ਕਈ ਥਾਵਾਂ ‘’ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਸਕਦੀਆਂ ਹਨ।ਸ਼ਨੀਵਾਰ ਨੂੰ ਇਹ ਜਪਾਨ ਦੇ ਇਕ ਦੂਰ-ਦੁਰਾਡੇ ਟਾਪੂ ਮਿਨਾਮੀ ਡੇਟੋ ਟਾਪੂ ਤੋਂ ਲਗਪਗ 270 ਕਿਲੋਮੀਟਰ ਦੂਰ ਸੀ। ਮੌਸਮ ਏਜੰਸੀ ਦਾ ਕਹਿਣਾ ਹੈ ਕਿ ਇਹ ਓਕੀਨਾਵਾਂ ਟਾਪੂ ਤੋਂ ਲਗਪਗ 400 ਕਿਲੋਮੀਟਰ ਦੂਰ ਹੈ। ਤੂਫ਼ਾਨ ਦੇ ਐਤਵਾਰ ਨੂੰ ਜਪਾਨ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਇਸ ਕਾਰਨ ਕਿਊਸ਼ੂ ਦੇ ਦੱਖਣੀ ਕਾਗੋਸ਼ੀਮਾ ਪ੍ਰੀਫੈਕਚਰ ਵਿੱਚ ਭਾਰੀ ਮੀਂਹ ਪਵੇਗਾ। ਇਸ ਤੋਂ ਬਾਅਦ ਇਹ ਉੱਤਰ ਵੱਲ ਵਧੇਗਾ।ਇਸ ਤੂਫ਼ਾਨ ਦੇ ਆਉਣ ਕਾਰਨ ਸਾਰੀਆਂ ਰਾਹਤ ਏਜੰਸੀਆਂ ਦੇ ਨਾਲ-ਨਾਲ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ।ਇਸ ਤੂਫ਼ਾਨ ਕਾਰਨ ਹੜ੍ਹ ਅਤੇ ਮੀਂਹ ਦਾ ਖ਼ਦਸ਼ਾ ਵੀ ਪ੍ਰਗਟਾਇਆ ਗਿਆ ਹੈ। ਇਸ ਨਾਲ ਨੀਵੇਂ ਇਲਾਕਿਆਂ ਵਿੱਚ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

Related posts

ਦੁਨੀਆ ਦਾ ਸੱਭ ਤੋਂ ਵੱਡਾ ਸਾਈਬਰ ਹਮਲਾ, 995 ਕਰੋੜ ਪਾਸਵਰਡ ਲੀਕ ਕਈ ਮੁਲਾਜ਼ਮਾਂ ਦਾ ਵੀ ਹੋਇਆ ਡਾਟਾ ਲੀਕ

Bunty

ਫਰਾਂਸੀਸੀ ਰਾਸ਼ਟਰਪਤੀ ਚੋਣਾਂ ਵਿੱਚ ਮੈਕਰੋਨ ਨੂੰ ਸਖ਼ਤ ਮੁਕਾਬਲਾ ਦੇ ਰਹੀ ਹੈ ਪੇਨ

Bunty

ਹਵਾ ਪ੍ਰਦੂਸ਼ਣ ਦਾ ਦਿਮਾਗ਼ ‘ਤੇ ਬੁਰਾ ਅਸਰ, ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ ਬੱਚੇ

Bunty