International

ਗੂਗਲ ਦੇ ਸੀਈਓ ਸੁੰਦਰ ਪਿਚਾਈ ਪਹਿਲੀ ਵਾਰ ਭਾਰਤੀ ਦੂਤਾਵਾਸ ਪਹੁੰਚੇ

ਵਾਸ਼ਿੰਗਟਨ – ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨਾਲ ਮੁਲਾਕਾਤ ਕੀਤੀ ਅਤੇ ਤਕਨਾਲੋਜੀ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ‘ਤੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਤਕਨਾਲੋਜੀ ਦੇ ਖੇਤਰ ਵਿੱਚ ਭਾਰਤ ਪ੍ਰਤੀ ਗੂਗਲ ਦੀ ਵਚਨਬੱਧਤਾ ਪ੍ਰਗਟਾਈ। ਇਹ ਪਹਿਲੀ ਵਾਰ ਹੈ ਜਦੋਂ ਤਕਨੀਕੀ ਦਿੱਗਜ ਗੂਗਲ ਦੇ ਸੀਈਓ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਦੂਤਾਵਾਸ ਪਹੁੰਚੇ।
ਭਾਰਤੀ ਮੂਲ ਦੇ ਸੁੰਦਰ ਪਿਚਾਈ ਨੇ ਟਵੀਟ ਕੀਤਾ, ”ਪਿਛਲੇ ਹਫਤੇ ਭਾਰਤੀ ਦੂਤਾਵਾਸ ‘ਚ ਮਹੱਤਵਪੂਰਨ ਚਰਚਾ ਲਈ ਰਾਜਦੂਤ ਸੰਧੂ ਦਾ ਧੰਨਵਾਦ। ਪਿਚਾਈ ਨੇ ਕਿਹਾ ਕਿ ਮੀਟਿੰਗ ਦੌਰਾਨ ਅਸੀਂ ਭਾਰਤ ਵਿੱਚ ਡਿਜੀਟਲਾਈਜ਼ੇਸ਼ਨ ਦੇ ਮੌਕਿਆਂ ਅਤੇ ਇਸ ਦੇ ਪ੍ਰਤੀ ਗੂਗਲ ਦੀ ਵਚਨਬੱਧਤਾ ਅਤੇ ਭਾਰਤ ਦੇ ਡਿਜੀਟਲ ਭਵਿੱਖ ਬਾਰੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਸੁੰਦਰ ਪਿਚਾਈ ਨੂੰ ਇਸ ਸਾਲ ਜਨਵਰੀ ਵਿੱਚ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।

Related posts

ਯੂਨੀਅਨ ਸਿੱਖ ਇਟਲੀ ਦੀ ਵਿਸ਼ੇਸ਼ ਮੀਟਿੰਗ ਵਿੱਚ ਹੋਏ ਅਹਿਮ ਵਿਚਾਰ ਵਟਾਂਦਰੇ

Bunty

ਜੈਸ਼ੰਕਰ ਨੇ ਲੰਡਨ ’ਚ ਰਿਸ਼ੀ ਸੁਨਕ ਨਾਲ ਕੀਤੀ ਮੁਲਾਕਾਤ, ਦੀਵਾਲੀ ਮੌਕੇ ਦਿੱਤੇ ਵਿਸ਼ੇਸ਼ ਤੋਹਫ਼ੇ

Bunty

ਕੈਨੇਡਾ ’ਚ ਦਾਖ਼ਲੇ ਸਮੇਂ ਲੋਕਾਂ ਦੀ ਜਾਂਚ ਕੀਤੀ ਜਾਂਦੀ ਹੈ: ਮਾਰਕ ਮਿਲਰ

Bunty