Sport

ਭਾਰਤ ਦੇ ਨੌਜਵਾਨ ਗਰੈਂਡ ਮਾਸਟਰ ਏਰੀਗੈਸੀ ਤੇ ਪ੍ਰਗਨਾਨੰਦ ਕੁਆਰਟਰ ਫਾਈਨਲ ‘ਚ

ਨਿਊਯਾਰਕ – ਭਾਰਤ ਦੇ ਨੌਜਵਾਨ ਗਰੈਂਡ ਮਾਸਟਰ ਅਰਜੁਨ ਏਰੀਗੈਸੀ ਤੇ ਰਮੇਸ਼ਬਾਬੂ ਪ੍ਰਗਨਾਨੰਦ ਨੇ ਸ਼ੁਰੂਆਤੀ ਗੇੜ ਵਿਚ ਕ੍ਰਮਵਾਰ ਦੂਜੇ ਤੇ ਚੌਥੇ ਸਥਾਨ ‘ਤੇ ਰਹਿ ਕੇ ਜੂਲੀਅਸ ਬੇਅਰ ਜਨਰੇਸ਼ਨ ਕੱਪ ਆਨਲਾਈਨ ਰੈਪਿਡ ਸ਼ਤਰੰਜ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ।
ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਸ਼ੁਰੂਆਤੀ ਗੇੜ ਵਿਚ 34 ਅੰਕ ਲੈ ਕੇ ਪਹਿਲੇ ਸਥਾਨ ‘ਤੇ ਰਹੇ ਜਦਕਿ ਦੂਜੇ ਸਥਾਨ ‘ਤੇ ਰਹੇ ਏਰੀਗੈਸੀ ਦੇ 25 ਅੰਕ ਸਨ। ਅਮਰੀਕਾ ਦੇ ਹੈਂਸ ਨੀਮਨ ਨੇ 24 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦੇ ਪਹਿਲੇ ਦਿਨ ਤਿੰਨ ਜਿੱਤਾਂ ਨਾਲ ਸ਼ਾਨਦਾਰ ਸ਼ੁਰੂਆਤ ਕਰਨ ਵਾਲੇ ਪ੍ਰਗਨਾਨੰਦ ਨੇ 23 ਅੰਕ ਹਾਸਲ ਕੀਤੇ। ਉਨ੍ਹਾਂ ਨੇ ਪੰਜ ਬਾਜ਼ੀਆਂ ਜਿੱਤੀਆਂ, ਅੱਠ ਬਾਜ਼ੀਆਂ ਡਰਾਅ ਖੇਡੀਆਂ ਜਦਕਿ ਦੋ ਬਾਜ਼ੀਆਂ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਕਾਰਲਸਨ ਨੇ ਆਖ਼ਰ ਵਿਚ ਸ਼ਾਨਦਾਰ ਲੈਅ ਦਿਖਾਈ ਤੇ ਪੰਜ ਬਾਜ਼ੀਆਂ ਜਿੱਤੀਆਂ। ਉਨ੍ਹਾਂ ਨੇ ਕੁੱਲ 10 ਬਾਜ਼ੀਆਂ ਵਿਚ ਜਿੱਤ ਹਾਸਲ ਕੀਤੀ।
ਏਰੀਗੈਸੀ ਲਈ ਆਖ਼ਰੀ ਦਿਨ ਚੰਗਾ ਨਹੀਂ ਰਿਹਾ। ਉਨ੍ਹਾਂ ਨੂੰ ਦੋ ਬਾਜ਼ੀਆਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਇਕ ਬਾਜ਼ੀ ਉਨ੍ਹਾਂ ਨੇ ਡਰਾਅ ਖੇਡੀ। ਇਸ ਦੇ ਬਾਵਜੂਦ ਉਹ ਦੂਜਾ ਸਥਾਨ ਹਾਸਲ ਕਰਨ ਵਿਚ ਕਾਮਯਾਬ ਰਹੇ। ਉਨ੍ਹਾਂ ਨੇ ਕੁੱਲ ਸੱਤ ਬਾਜ਼ੀਆਂ ਵਿਚ ਜਿੱਤ ਦਰਜ ਕੀਤੀ ਸੀ ਜਦਕਿ ਚਾਰ ਬਾਜ਼ੀਆਂ ਡਰਾਅ ਖੇਡੀਆਂ ਸਨ। ਇਸ ਵਿਚਾਲੇ ਚਾਰ ਬਾਜ਼ੀਆਂ ਵਿਚ ਉਨ੍ਹਾਂ ਨੂੰ ਹਾਰ ਵੀ ਮਿਲੀ। ਬੀ ਅਧਿਬਾਨ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਵਾਲੇ ਤੀਜੇ ਭਾਰਤੀ ਸਨ। ਉਹ 16ਵੇਂ ਸਥਾਨ ‘ਤੇ ਰਹੇ। ਉਨ੍ਹਾਂ ਨੇ ਸਿਰਫ਼ 10 ਅੰਕ ਬਣਾਏ।

Related posts

ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪੁੱਜੀ ਭਾਰਤੀ ਮਹਿਲਾ ਟੀਮ, ਕੁਆਰਟਰ ਫਾਈਨਲ ‘ਚ ਦੱਖਣੀ ਕੋਰੀਆ ਨੂੰ ਦਿੱਤੀ ਮਾਤ

Bunty

ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ 6-0 ਨਾਲ ਦਰੜਿਆ

Bunty

ਕੋਹਲੀ ਨੇ ਤੋੜੇ ਰਿਕਾਰਡ, ਫੋਰਬਸ 2020 ਦੀ ਸੂਚੀ ‘ਚ ਸਭ ਤੋਂ ਜ਼ਿਆਦਾ ਕਮਾਉਣ ਵਾਲੇ ਇਕਲੌਤੇ ਕ੍ਰਿਕਟਰ ਬਣੇ

admin