International

ਮਿਆਂਮਾਰ ‘ਚ ਫ਼ੌਜੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਤੇਜ਼, ਬਾਗ਼ੀਆਂ ਨੇ ਜਹਾਜ਼ ‘ਤੇ ਚਲਾਈ ਗੋਲੀ

ਬੈਂਕਾਕ – ਮਿਆਂਮਾਰ ਦੀ ਫ਼ੌਜੀ ਸਰਕਾਰ ਦਾ ਵਿਰੋਧ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਬਾਗ਼ੀ ਲੋਕ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਸਰਕਾਰ ਨੇ ਬਾਗ਼ੀਆਂ ‘ਤੇ ਪੂਰਬੀ ਰਾਜ ਕਾਯਾ ‘ਚ ਇਕ ਯਾਤਰੀ ਜਹਾਜ਼ ‘ਤੇ ਗੋਲੀਬਾਰੀ ਕਰਨ ਦਾ ਦੋਸ਼ ਲਗਾਇਆ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਜਦੋਂ ਜਹਾਜ਼ ਲੈਂਡ ਕਰਨ ਦੀ ਤਿਆਰੀ ਕਰ ਰਿਹਾ ਸੀ ਤਾਂ ਬਾਗੀ ਗੁੱਟਾਂ ਨੇ ਗੋਲੀਬਾਰੀ ਕਰ ਦਿੱਤੀ।
ਮਿਆਂਮਾਰ ਦੀ ਫ਼ੌਜ ਮੁਤਾਬਕ ਗੋਲ਼ੀਬਾਰੀ ‘ਚ ਇਕ ਯਾਤਰੀ ਜ਼ਖ਼ਮੀ ਹੋ ਗਿਆ। ਯਾਤਰੀ ਨੂੰ ਗੋਲ਼ੀ ਲੱਗੀ ਦੱਸੀ ਜਾ ਰਹੀ ਹੈ। ਹਾਲਾਂਕਿ, ਬਾਗ਼ੀ ਸਮੂਹਾਂ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸਰਕਾਰੀ ਟੈਲੀਵਿਜ਼ਨ ਐੱਮਆਰਟੀਵੀ ਨੇ ਕਿਹਾ ਕਿ ਮਿਆਂਮਾਰ ਨੈਸ਼ਨਲ ਏਅਰਲਾਈਨਜ਼ ਦਾ ਇੱਕ ਜਹਾਜ਼ 63 ਯਾਤਰੀਆਂ ਨੂੰ ਲੈ ਕੇ ਪੂਰਬੀ ਰਾਜ ਕਾਯਾ ਦੀ ਰਾਜਧਾਨੀ ਲੋਈਕਾਵ ਵਿੱਚ ਉਤਰਨ ਵਾਲਾ ਸੀ।
ਮਿਆਂਮਾਰ ਦੀ ਸੱਤਾਧਾਰੀ ਫ਼ੌਜੀ ਸਰਕਾਰ ਦੇ ਬੁਲਾਰੇ ਮੇਜਰ ਜਨਰਲ ਜਾ ਮਿਨ ਤੁਨ ਨੇ ਕਿਹਾ ਕਿ ਗੋਲ਼ੀਬਾਰੀ ਕਰੇਨੀ ਨੈਸ਼ਨਲ ਪ੍ਰੋਗਰੈਸਿਵ ਪਾਰਟੀ ਨਾਲ ਸਬੰਧਤ ਅੱਤਵਾਦੀਆਂ ਨੇ ਕੀਤੀ ਸੀ। ਉਨ੍ਹਾਂ ਕਿਹਾ ਕਿ ਯਾਤਰੀ ਜਹਾਜ਼ ‘ਤੇ ਅਜਿਹਾ ਹਮਲਾ ਜੰਗੀ ਅਪਰਾਧ ਹੈ। ਸ਼ਾਂਤੀ ਚਾਹੁੰਦੇ ਲੋਕਾਂ ਅਤੇ ਜਥੇਬੰਦੀਆਂ ਨੂੰ ਇਸ ਮੁੱਦੇ ਦੀ ਹਰ ਪਾਸੇ ਨਿਖੇਧੀ ਕਰਨੀ ਚਾਹੀਦੀ ਹੈ।
ਆਡੀਓ ਲੀਕ ਤੋਂ ਸਹਿਮੀ ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੇ ਚੁੱਕਿਆ ਵੱਡਾ ਕਦਮ, ਪੀਐੱਮ ਦਫ਼ਤਰ ‘ਚ ਕਈ ਚੀਜ਼ਾਂ ‘ਤੇ ਲੱਗੀ ਪਾਬੰਦੀ
ਸਥਾਨਕ ਮੀਡੀਆ ਮੁਤਾਬਕ ਗੋਲ਼ੀ ਜਹਾਜ਼ ਦੇ ਹੇਠਲੇ ਹਿੱਸੇ ‘ਚੋਂ ਲੰਘ ਗਈ ਸੀ। ਕਿਉਂਕਿ ਜਹਾਜ਼ ਹਵਾਈ ਅੱਡੇ ‘ਤੇ ਉਤਰਨ ਤੋਂ ਲਗਭਗ 4 ਮੀਲ (6.5 ਕਿਲੋਮੀਟਰ) ਦੂਰ ਸੀ, 3,500 ਫੁੱਟ ਦੀ ਉਚਾਈ ‘ਤੇ ਗੋਲ਼ੀਆਂ ਚਲਾਈਆਂ ਗਈਆਂ। ਜਿਸ ਤੋਂ ਬਾਅਦ ਇਕ ਯਾਤਰੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਯਾਤਰੀ ਨੂੰ ਬਾਅਦ ‘ਚ ਹਸਪਤਾਲ ਲਿਜਾਇਆ ਗਿਆ।

Related posts

ਜੰਗਲਾਂ ਦੀ ਵਧਦੀ ਅੱਗ ਸਪੇਨ ਲਈ ਬਣ ਰਹੀ ਸੰਕਟ, 1,200 ਲੋਕ ਨੇ ਛੱਡੇ ਆਪਣੇ ਘਰ

Bunty

ਅਮਰੀਕੀ ਹਮਲੇ ‘ਚ ਮਾਰਿਆ ਗਿਆ ਅਲ-ਕਾਇਦਾ ਅੱਤਵਾਦੀ ਅਯਮਨ ਅਲ-ਜ਼ਵਾਹਿਰੀ

Bunty

ਓਮੀਕ੍ਰੋਨ ਦੀ ਰਫ਼ਤਾਰ ਮੱਠੀ ਪਈ

Bunty