India

5ਜੀ ਤਕਨੀਕ ਆਧਾਰਿਤ ਸੰਚਾਰ ਸੇਵਾਵਾਂ ਦੀ ਸ਼ੁਰੂਆਤ ਤੇ ਇਸ ਦੇ ਵਿਸਥਾਰ ’ਤੇ ਦੂਜੇ ਦੇਸ਼ਾਂ ਦੀ ਨਜ਼ਰ

ਨਵੀਂ ਦਿੱਲੀ – ਇਕ ਸਮਾਂ ਸੀ ਜਦੋਂ ਮੁੱਢਲੀਆਂ ਸੰਚਾਰ ਸੇਵਾਵਾਂ ਲਈ ਜ਼ਰੂਰੀ ਤਕਨੀਕ, ਸਵਿਚਿੰਗ ਸਿਸਟਮ, ਮਾਡਮ, ਰਾਊਟਰ ਅਤੇ ਫੋਨ ਸੈੱਟ ਲਈ ਭਾਰਤ ਨੂੰ ਦੂਜੇ ਦੇਸ਼ਾਂ ਦਾ ਮੋਹਤਾਜ ਰਹਿਣਾ ਪੈਂਦਾ ਸੀ। ਹਾਲਾਂਕਿ ਹੁਣ ਅਜਿਹੀ ਸਥਿਤੀ ਨਹੀਂ ਹੈ। ਭਾਰਤ ਸੰਚਾਰ ਖੇਤਰ ਦੀ ਸਭ ਤੋਂ ਆਧੁਨਿਕ 5ਜੀ ਤਕਨੀਕ ਦਾ ਇਕ ਗਲੋਬਲ ਹੱਬ ਬਣਨ ਵੱਲ ਅੱਗੇ ਵੱਧ ਰਿਹਾ ਹੈ। ਦਸੰਬਰ 2023 ਤਕ ਭਾਰਤ ਦੀ ਤਕਰੀਬਨ ਸੱਠ ਕਰੋਡ਼ ਆਬਾਦੀ ਨੂੰ 5ਜੀ ਸੇਵਾ ਦੇਣ ਲਈ ਜਿਸ ਤੇਜ਼ੀ ਨਾਲ ਦੇਸ਼ ਦੀਆਂ ਦੂਰਸੰਚਾਰ ਕੰਪਨੀਆਂ ਲੱਗੀਆਂ ਹੋਈਆਂ ਹਨ, ਉਸ ’ਤੇ ਦੁਨੀਆ ਭਰ ਦੀ ਨਜ਼ਰ ਹੈ। ਸਿਰਫ਼ ਛੋਟੇ ਦੇਸ਼ ਹੀ ਨਹੀਂ ਬਲਕਿ ਅਮਰੀਕਾ ਤੇ ਆਸਟ੍ਰੇਲੀਆ ਵਰਗੇ ਦੇਸ਼ ਵੀ ਭਾਰਤ ’ਚ 5ਜੀ ਤਕਨੀਕ ਆਧਾਰਿਤ ਸੰਚਾਰ ਸੇਵਾਵਾਂ ਦੀ ਸ਼ੁਰੂਆਤ ਅਤੇ ਇਸ ਦੇ ਵਿਸਥਾਰ ’ਤੇ ਤਿੱਖੀ ਨਜ਼ਰ ਰੱਖ ਰਹੇ ਹਨ। ਰੂਸ, ਦੱਖਣੀ ਅਫਰੀਕਾ, ਮਾਰੀਸ਼ਸ, ਮਾਲਦੀਵ, ਬੰਗਲਾਦੇਸ਼ ਸਣੇ ਕਈ ਦੂਜੇ ਦੇਸ਼ਾਂ ਨੇ ਕੂਟਨੀਤਿਕ ਸੰਪਰਕ ਬਣਾ ਕੇ ਭਾਰਤ ਤੋਂ 5ਜੀ ਸੇਵਾਵਾਂ ਵਿਚ ਸਹਿਯੋਗ ਮੰਗਿਆ ਹੈ।

5ਜੀ ਤਕਨੀਕ ਨੂੰ ਘਰੇਲੂ ਪੱਧਰ ’ਤੇ ਤਿਆਰ ਕਰਨ ਵਿਚ ਜਿਸ ਪੱਧਰ ’ਤੇ ਰਿਲਾਇੰਸ ਜਿਓ ਨੇ ਕੰਮ ਕੀਤਾ ਹੈ, ਉਸ ਨਾਲ ਬਹੁਰਾਸ਼ਟਰੀ ਕੰਪਨੀਆਂ ਦੀ ਸੋਚ ਬਦਲਦੀ ਨਜ਼ਰ ਆ ਰਹੀ ਹੈ। ਕੰਪਨੀ ਨਾਲ ਜੁਡ਼ੇ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਵਿਚ 5ਜੀ ਸੇਵਾ ਦੇਣ ਲਈ ਉਨ੍ਹਾਂ ਦੇ ਇੰਜੀਨੀਅਰਾਂ ਵੱਲੋਂ ਵਿਕਸਿਤ 5ਜੀ ਸਟੈਕ ਨੂੰ ਲੈ ਕੇ ਕਈ ਦੇਸ਼ਾਂ ਨੇ ਰੁਚੀ ਦਿਖਾਈ ਹੈ। ਇਹ ਸਟੈਕ 5ਜੀ ਨੈੱਟਵਰਕ ਦਾ ਸਭ ਤੋਂ ਅਹਿਮ ਪਹਿਲੂ ਹੁੰਦਾ ਹੈ। ਇਸ ਨੂੰ ਭਾਰਤੀ ਮਾਹੌਲ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ, ਪਰ ਇਸ ਨੂੰ ਅਫਰੀਕਾ, ਏਸ਼ੀਆ ਅਤੇ ਦੱਖਣੀ ਅਮਰੀਕੀ ਦੇਸ਼ਾਂ ਲਈ ਮੁਫੀਦ ਮੰਨਿਆ ਜਾ ਰਿਹਾ ਹੈ। ਇਸੇ ਤਰ੍ਹਾਂ 700 ਮੈਗਹਰਟਜ਼ ਦੇ ਸਪੈਕਟਰਮ ਨੂੰ ਜਿਸ ਤਰ੍ਹਾਂ ਨਾਲ 5ਜੀ ਵਿਚ ਇਸਤੇਮਾਲ ਕਰਨ ਦੀ ਤਿਆਰੀ ਜਿਓ ਨੇ ਕੀਤੀ ਉਸ ਨੂੰ ਲੈ ਕੇ ਵੀ ਵਿਕਾਸਸ਼ੀਲ ਦੇਸ਼ਾਂ ਵਿਚ ਉਤਸੁਕਤਾ ਹੈ। ਪਹਿਲੀ ਵਾਰ ਇਸ ਮੈਗਾਹਰਟਜ਼ ਦਾ ਇਸਤੇਮਾਲ ਵੱਡੇ ਪੈਮਾਨੇ ’ਤੇ 5ਜੀ ਸੇਵਾਵਾਂ ਲਈ ਹੋਣ ਜਾ ਰਿਹਾ ਹੈ।

Related posts

ਤੇਲ ਲਈ ਨਵੇਂ ਨਿਯਮ : ਹੁਣ ਇੱਕ ਗੱਡੀ ਰੋਜ਼ਾਨਾ ਸਿਰਫ਼ 200 ਲੀਟਰ ਤੇਲ ਲੈ ਸਕੇਗੀ

admin

ਹਰਿਆਣਾ ਸਰਕਾਰ ਵਲੋਂ ਅੱਤਵਾਦ ਵਿਰੋਧੀ ਦਸਤੇ ਦਾ ਗਠਨ

admin

ਭਾਰਤ ਦੇ 70 ਕਰੋੜ ਨੌਜਵਾਨ ਦੇਸ਼ ਦਾ ਸਰਮਾਇਆ – ਪ੍ਰਧਾਨ ਮੰਤਰੀ ਮੋਦੀ

admin