Sport

ਭਾਰਤੀ ਮਰਦ ਟੀਮ ਨੂੰ ਚੀਨ ਨੇ 3-0 ਨਾਲ ਹਰਾਇਆ

ਚੇਂਗਦੂ – ਭਾਰਤੀ ਮਰਦ ਟੀਮ ਦੇ ਵੀਰਵਾਰ ਨੂੰ ਇੱਥੇ ਪ੍ਰਰੀ ਕੁਆਰਟਰ ਫਾਈਨਲ ਵਿਚ ਚੀਨ ਹੱਥੋਂ ਹਾਰਨ ਨਾਲ ਵਿਸ਼ਵ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਭਾਰਤੀ ਮੁਹਿੰਮ ਖ਼ਤਮ ਹੋ ਗਈ। ਚੀਨ ਨੇ ਭਾਰਤੀ ਟੀਮ ‘ਤੇ 3-0 ਨਾਲ ਆਸਾਨ ਜਿੱਤ ਦਰਜ ਕਰ ਕੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ।

ਮਾਨੁਸ਼ ਸ਼ਾਹ ਨੂੰ ਮਾਨਵ ਠੱਕਰ ਦੀ ਥਾਂ ਉਤਾਰਿਆ ਗਿਆ ਤੇ ਚੀਨ ਨੇ ਤੀਜੇ ਸਿੰਗਲਜ਼ ਵਿਚ ਮਾਨੁਸ਼ ਦੇ ਸਾਹਮਣੇ ਦੁਨੀਆ ਦੇ 11ਵੇਂ ਨੰਬਰ ਦੇ ਖਿਡਾਰੀ ਵਾਂਗ ਚੁਕਵਿਨ ਨੂੰ ਉਤਾਰਿਆ। ਹਰਮੀਤ ਦੇਸਾਈ ਨੇ ਫੈਨ ਝੇਨਡੋਂਗ ਖ਼ਿਲਾਫ਼ ਸ਼ੁਰੂਆਤ ਕੀਤੀ ਪਰ ਉਨ੍ਹਾਂ ਨੂੰ ਦੁਨੀਆ ਦੇ ਨੰਬਰ ਕਿ ਚੀਨੀ ਖਿਡਾਰੀ ਨੇ ਸਿਰਫ਼ 15 ਮਿੰਟ ਵਿਚ ਹਰਾ ਦਿੱਤਾ। ਚੀਨੀ ਖਿਡਾਰੀ ਨੇ 11-2, 11-9, 11-5 ਨਾਲ ਜਿੱਤ ਹਾਸਲ ਕੀਤੀ। ਕਈ ਵਾਰ ਦੇ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਮੈਡਲ ਹਾਸਲ ਮਾ ਲੋਂਗ ਨੇ ਜੀ ਸਾਥੀਆਨ ਨੂੰ 14-12, 11-5, 11-0 ਨਾਲ ਹਰਾਇਆ। ਉਥੇ ਚੁਕਵਿਨ ਨੇ ਮਾਨੁਸ਼ ਨੂੰ ਤੀਜੇ ਸਿੰਗਲਜ਼ ਵਿਚ 11-4, 11-5, 11-6 ਨਾਲ ਮਾਤ ਦਿੱਤੀ।

Related posts

ਬੀਸੀਸੀਆਈ ਨੇ ਸੁਣੀ ਆਪਣਿਆਂ ਦੀ ਗੱਲ ਅੰਸ਼ੁਮਾਨ ਗਾਇਕਵਾੜ ਦੇ ਇਲਾਜ ਲਈ ਦਿੱਤਾ 1 ਕਰੋੜ ਦਾ ਫੰਡ

Bunty

ਓਲੰਪਿਕ ‘ਚ 126 ਮੈਡਲਾਂ ਨਾਲ ਅਮਰੀਕਾ ਰਿਹਾ ਟਾਪ 6 ਤਮਗਿਆਂ ਨਾਲ ਭਾਰਤ ਨੇ 71ਵੇਂ ਸਥਾਨ ‘ਤੇ ਰਿਹਾ, ਪਾਕਿਸਤਾਨ 62ਵੇਂ ਸਥਾਨ ‘ਤੇ ਕਾਬਜ਼

Bunty

ਪ੍ਰਧਾਨ ਮੰਤਰੀ ਵਲੋਂ ਭਾਰਤ-ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਦੀ ਮੇਜ਼ਬਾਨੀ !

admin