Bollywood

ਰਿਸ਼ਬ ਸ਼ੈੱਟੀ ਦੀ ‘ਕੰਟਾਰਾ’ ਫ਼ਿਲਮ ਹਿੰਦੀ ’ਚ ਹੋਈ ਰਿਲੀਜ਼

ਮੁੰਬਈ – ਅਕਸਰ ਇਹ ਗੱਲ ਆਖੀ ਜਾਂਦੀ ਹੈ ਕਿ ਬਾਲੀਵੁੱਡ ਫ਼ਿਲਮਾਂ ’ਚ ਹੁਣ ਪਹਿਲਾਂ ਵਾਲਾ ਕੰਟੈਂਟ ਦੇਖਣ ਨੂੰ ਨਹੀਂ ਮਿਲ ਰਿਹਾ। ਸ਼ਾਇਦ ਇਸੇ ਕਰਕੇ ਬਾਲੀਵੁੱਡ ਫ਼ਿਲਮਾਂ ਬਾਕਸ ਆਫਿਸ ’ਤੇ ਫਲਾਪ ਹੋ ਰਹੀਆਂ ਹਨ, ਫਿਰ ਭਾਵੇਂ ਉਹ ਛੋਟੇ ਬਜਟ ਦੀਆਂ ਹੋਣ ਜਾਂ ਫਿਰ ਵੱਡੇ ਬਜਟ ਦੀਆਂ।
ਉਥੇ ਸਾਊਥ ਫ਼ਿਲਮਾਂ ਬਾਲੀਵੁੱਡ ’ਤੇ ਲਗਾਤਾਰ ਭਾਰੀ ਪੈ ਰਹੀਆਂ ਹਨ। ਭਾਵੇਂ ਉਹ ‘ਬਾਹੂਬਲੀ’ ਹੋਵੇ, ‘ਪੁਸ਼ਪਾ’, ‘ਆਰ. ਆਰ. ਆਰ.’ ਜਾਂ ਫਿਰ ‘ਕੇ. ਜੀ. ਐੱਫ.’। ਇਨ੍ਹਾਂ ਫ਼ਿਲਮਾਂ ਨੇ ਦਰਸ਼ਕਾਂ ਨੂੰ ਵੱਖਰਾ ਸਿਨੇਮਾ ਦੇਣ ਦੇ ਨਾਲ-ਨਾਲ ਬਾਕਸ ਆਫਿਸ ’ਤੇ ਵੀ ਧੁੰਮਾਂ ਪਾਈਆਂ ਹਨ।ਇਸੇ ਲਿਸਟ ’ਚ ਹੁਣ ਕੰਨੜਾ ਫ਼ਿਲਮ ‘ਕੰਟਾਰਾ’ ਦਾ ਵੀ ਨਾਂ ਆ ਗਿਆ ਹੈ। ‘ਕੰਟਾਰਾ’ 30 ਸਤੰਬਰ ਨੂੰ ਰਿਲੀਜ਼ ਹੋਈ ਸੀ ਪਰ ਅੱਜ ਇਸ ਨੂੰ ਹਿੰਦੀ ਭਾਸ਼ਾ ’ਚ ਦੇਸ਼ ਭਰ ’ਚ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਨੂੰ ਇੰਨਾ ਪਿਆਰ ਮਿਲ ਰਿਹਾ ਹੈ ਕਿ ਮੇਕਰਜ਼ ਨੇ ਇਸ ਨੂੰ ਹਿੰਦੀ ’ਚ ਰਿਲੀਜ਼ ਕਰਨ ਦਾ ਫ਼ੈਸਲਾ ਕਰ ਲਿਆ।
ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਰਿਸ਼ਬ ਸ਼ੈੱਟੀ ਨੇ ਕੀਤਾ ਹੈ, ਜੋ ਫ਼ਿਲਮ ’ਚ ਮੁੱਖ ਭੂਮਿਕਾ ਵੀ ਨਿਭਾਅ ਰਹੇ ਹਨ। ਫ਼ਿਲਮ ਦੇ ਡਾਇਰੈਕਸ਼ਨ ਤੇ ਅਦਾਕਾਰੀ ਦੀ ਬੇਹੱਦ ਤਾਰੀਫ਼ ਹੋ ਰਹੀ ਹੈ, ਉਥੇ ਇਸ ਦੇ ਸਕ੍ਰੀਨਪਲੇਅ ਤੇ ਕਹਾਣੀ ਨੂੰ ਵੀ ਪਸੰਦ ਕੀਤਾ ਜਾ ਰਿਹਾ ਹੈ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

admin

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

admin