Bollywood

ਸਲਮਾਨ ਖਾਨ ਤੋਂ ਬਾਅਦ ਹੁਣ ਇਸ ਬਾਲੀਵੁੱਡ ਸੁਪਰਸਟਾਰ ਨਾਲ ਜੁੜਿਆ ਸ਼ਹਿਨਾਜ਼ ਗਿੱਲ ਦਾ ਨਾਂ

ਮੁੰਬਈ – ‘ਬਿੱਗ ਬੌਸ’ ਤੋਂ ਸੁਰਖੀਆਂ ਬਟੋਰਨ ਵਾਲੀ ਸ਼ਹਿਨਾਜ਼ ਗਿੱਲ (Shehnaaz Gill) ਹੁਣ ਕਿਸੇ ਪਛਾਣ ਦੀ ਚਾਹਵਾਨ ਨਹੀਂ ਹੈ। ਹੁਣ ਸ਼ਹਿਨਾਜ਼ ਸਿਰਫ ਛੋਟੇ ਪਰਦੇ ਅਤੇ ਪੰਜਾਬੀ ਫਿਲਮਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ ਹੁਣ ਉਹ ਵੱਡੇ ਪਰਦੇ ਵੱਲ ਰੁਖ ਕਰ ਰਹੀ ਹੈ। ਜਲਦ ਹੀ ਉਹ ਸਲਮਾਨ ਖਾਨ ਦੀ ਫਿਲਮ ‘ਕਭੀ ਈਦ ਕਭੀ ਦੀਵਾਲੀ’ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਨੇ ਖੁਦ ਸ਼ਹਿਨਾਜ਼ ਗਿੱਲ ਨੂੰ ਇਸ ਫਿਲਮ ਲਈ ਅਪ੍ਰੋਚ ਕੀਤਾ ਸੀ। ਇੰਨਾ ਹੀ ਨਹੀਂ ਸਲਮਾਨ ਨੇ ਸ਼ਹਿਨਾਜ਼ ਨੂੰ ਆਪਣੇ ਮਨ ਮੁਤਾਬਕ ਫੀਸ ਵੀ ਦਿੱਤੀ ਹੈ।

ਉੱਥੇ ਹੀ ਹੁਣ ਸ਼ਹਿਨਾਜ਼ ਦਾ ਨਾਂ ਕੰਮ ਦੇ ਮਾਮਲੇ ‘ਚ ਸਲਮਾਨ ਖਾਨ ਤੋਂ ਇਲਾਵਾ ਬਾਲੀਵੁੱਡ ਦੇ ਇਕ ਹੋਰ ਵੱਡੇ ਸੁਪਰਸਟਾਰ ਨਾਲ ਵੀ ਜੁੜ ਗਿਆ ਹੈ। ਇਹ ਕੋਈ ਹੋਰ ਨਹੀਂ ਸਗੋਂ ਰਿਤਿਕ ਰੋਸ਼ਨ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਹਿਨਾਜ਼ ਹੁਣ ਸਲਮਾਨ ਤੋਂ ਇਲਾਵਾ ਰਿਤਿਕ ਦੇ ਨਾਲ ਵੱਡੇ ਪਰਦੇ ‘ਤੇ ਇਕ ਪ੍ਰੋਜੈਕਟ ‘ਚ ਨਜ਼ਰ ਆ ਸਕਦੀ ਹੈ।

ਦਰਅਸਲ, ਸ਼ਹਿਨਾਜ਼ ਗਿੱਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਰਿਤਿਕ ਰੋਸ਼ਨ ਦੀ ਐਂਡੋਰਸਮੈਂਟ ਦੀ ਵੀਡੀਓ ਸ਼ੇਅਰ ਕੀਤੀ ਹੈ ਅਤੇ ਕੈਪਸ਼ਨ ‘ਚ ਲਿਖਿਆ, ‘ਵਾਈਬ ਤੇਰੀ ਮੇਰੀ ਮਿਲ ਦੀ ਹੈ’। ਸ਼ਹਿਨਾਜ਼ ਨੇ ਜਿਵੇਂ ਹੀ ਇਹ ਪੋਸਟ ਸ਼ੇਅਰ ਕੀਤੀ, ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ‘ਚ ਖਲਬਲੀ ਮਚ ਗਈ। ਸ਼ਹਿਨਾਜ਼ ਦੀ ਇਸ ਪੋਸਟ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਹੁਣ ਰਿਤਿਕ ਰੋਸ਼ਨ ਨਾਲ ਕੰਮ ਕਰਨ ਦੀ ਤਿਆਰੀ ‘ਚ ਹੈ।

ਵੈਸੇ ਤਾਂ ਹੁਣ ਸ਼ਹਿਨਾਜ਼ ਵੀ ਬਾਲੀਵੁੱਡ ‘ਚ ਕਾਫੀ ਮਸ਼ਹੂਰ ਹੈ। ਸ਼ਹਿਨਾਜ਼ ਗਿੱਲ ਬਾਲੀਵੁੱਡ ਨਾਲ ਜੁੜੇ ਕਈ ਲੋਕਾਂ ਨਾਲ ਦੋਸਤੀ ਹੈ ਪਰ ਸਲਮਾਨ ਖਾਨ ਨਾਲ ਸ਼ਹਿਨਾਜ਼ ਬਹੁਤ ਪਿਆਰਾ ਬੰਧਨ ਸ਼ੇਅਰ ਕਰਦੀ ਹੈ। ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਦੇਣ ‘ਬਿੱਗ ਬੌਸ’ ਦੇ ਮੰਚ ‘ਤੇ ਪਹੁੰਚੇ ਸਲਮਾਨ ਨੇ ਸ਼ਹਿਨਾਜ਼ ਨੂੰ ਜ਼ਿੰਦਗੀ ‘ਚ ਅੱਗੇ ਵਧਣ ਦੀ ਸਲਾਹ ਦਿੱਤੀ। ਸੂਤਰਾਂ ਦੀ ਮੰਨੀਏ ਤਾਂ ਸਿਧਾਰਥ ਦੀ ਮੌਤ ਤੋਂ ਬਾਅਦ ਸਲਮਾਨ ਆਪਣੀ ਮਾਂ ਅਤੇ ਸ਼ਹਿਨਾਜ਼ ਗਿੱਲ ਦੇ ਸੰਪਰਕ ‘ਚ ਹਨ। ਸਲਮਾਨ ਤੋਂ ਇਲਾਵਾ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ ‘ਚ ਸ਼ਾਹਰੁਖ ਖਾਨ ਨਾਲ ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ।

Related posts

ਰਸਤੇ ਕਦੇ ਆਸਾਨ ਨਹੀਂ ਹੁੰਦੇ, ਮੁਸ਼ਕਲ ਦੌਰ ਤਾਂ ਹੁਣ ਸ਼ੁਰੂ ਹੋਇਆ ਹੈ : ਹਰਨਾਜ਼ ਸੰਧੂ

Bunty

ਅਸੰਭਵ ਕੁਝ ਵੀ ਨਹੀਂ : ਤਾਪਸੀ ਪੰਨੂ

Bunty

ਰਵੀਨਾ ਟੰਡਨ ਦੀ ਧੀ ਰਾਸ਼ਾ ਥਡਾਨੀ ਅਤੇ ਅਜੇ ਦੇਵਗਨ ਦੇ ਭਤੀਜੇ ਅਮਨ ਦੇਵਗਨ ਦੀ ਪਹਿਲੀ ਫਿਲਮ !

admin