India

ਹਿਮਾਚਲ ਦੇ ਮੰਡੀ ਚ ਦਰਦਨਾਕ ਹਾਦਸਾ, ਡੂੰਘੀ ਖੱਡ ’ਚ ਡਿੱਗੀ ਪਿਕਅੱਪ, 4 ਲੋਕਾਂ ਦੀ ਮੌਤ

ਮੰਡੀ – ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇਕ ਪਿਕਅੱਪ ਵੈਨ ਡੂੰਘੀ ਖੱਡ ’ਚ ਡਿੱਗ ਜਾਣ ਨਾਲ ਉਸ ’ਚ ਸਵਾਰ 3 ਔਰਤਾਂ ਸਣੇ 4 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 7 ਹੋਰ ਲੋਕ ਜ਼ਖ਼ਮੀ ਹੋ ਗਏ ਹਨ। ਪੁਲਸ ਨੇ ਹਾਦਸੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਦੇ ਸਮੇਂ ਹਾਦਸਾਗ੍ਰਸਤ ਵਾਹਨ ਲਗਧਾਰ ਤੋਂ ਕੋਟਲੀ ਜਾ ਰਿਹਾ ਸੀ ਅਤੇ ਉਸ ’ਚ 11 ਲੋਕ ਸਵਾਰ ਸਨ।
ਪੁਲਸ ਨੇ ਦੱਸਿਆ ਕਿ ਮੰਡੀ ਤੋਂ ਲੱਗਭਗ 26 ਕਿਲੋਮੀਟਰ ਦੂਰ ਕੋਟਲੀ ਵਿਚ ਧਨਯਾਰਾ ਕੋਲ ਡਰਾਈਵਰ ਨੇ ਵਾਹਨ ਤੋਂ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਨਾਲ ਇਹ ਹਾਦਸਾ ਵਾਪਰਿਆ। ਪੁਲਸ ਮੁਤਾਬਕ ਹਾਦਸੇ ਦੇ ਸਮੇਂ ਉਸ ਵਿਚ ਸਵਾਰ ਲੋਕ ਇਕ ਵਿਆਹ ਸਮਾਰੋਹ ਤੋਂ ਪਰਤ ਰਹੇ ਸਨ। ਮ੍ਰਿਤਾਂ ਵਿਚੋਂ ਤਿੰਨ ਦੀ ਪਛਾਣ ਚਿੰਤਾ ਦੇਵੀ, ਚੰਦਰਾ ਦੇਵੀ ਅਤੇ ਮਸਤ ਰਾਮ ਦੇ ਰੂਪ ਵਿਚ ਕੀਤੀ ਗਈ ਹੈ, ਜਦਕਿ ਇਕ ਔਰਤ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਜ਼ਖ਼ਮੀਆਂ ਨੂੰ ਮੰਡੀ ਦੇ ਜ਼ੋਨਲ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ।
ਮੰਡੀ ਦੇ ਸਹਾਇਕ ਪੁਲਸ ਇੰਸਪੈਕਟਰ ਸਾਗਰ ਚੰਦ ਨੇ ਦੱਸਿਆ ਕਿ ਵਾਹਨ ਡਰਾਈਵਰ ਖਿਲਾਫ਼ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਸਮੇਤ ਆਈ. ਪੀ. ਸੀ. ਦੀਆਂ ਧਾਰਾਵਾਂ ਤਹਿਤ 69ਞ ਦਰਜ ਕੀਤੀ ਗਈ ਹੈ। ਫ਼ਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

Related posts

ਮੁਨਾਫ਼ੇ ’ਚ ਚੱਲ ਰਹੀ ਆਈ.ਐਮ.ਪੀ.ਸੀ.ਐਲ. ਦੇ ਨਿੱਜੀਕਰਨ ਦੀ ਯੋਜਨਾ ਹੈਰਾਨੀਜਨਕ: ਪ੍ਰਿਅੰਕਾ ਗਾਂਧੀ

Bunty

‘ਸਾਡੇ ਬੜਬੋਲੇ ਪਾਇਲਟ ਭਾਰਤੀ ਹੈਲੀਕਾਪਟਰ ਉਡਾਉਣ ਦੇ ਵੀ ਸਮਰੱਥ ਨਹੀਂ’

Bunty

ਨੂਪੁਰ ਸ਼ਰਮਾ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਐਫਆਈਆਰਜ਼ ਦਿੱਲੀ ਤਬਦੀਲ ਕਰਨ ਦੇ ਦਿੱਤੇ ਨਿਰਦੇਸ਼

Bunty