Sport

ਭਾਰਤ ਨੇ ਸਥਾਪਿਤ ਕੀਤਾ ਇਕ ਹੋਰ ਕੀਰਤੀਮਾਨ, ਹੁਣ ਟੀ-20 ‘ਚ ਆਪਣੇ ਨਾਂ ਕੀਤਾ ਇਹ ਵੱਡਾ ਰਿਕਾਰਡ

5 ਮੈਚਾਂ ਦੀ ਟੀ-20 ਲੜੀ ਦੇ ਪਹਿਲੇ ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ 2 ਵਿਕਟਾਂ ਨਾਲ ਹਰਾ ਕੇ ਇਕ ਵੱਡਾ ਰਿਕਾਰਡ ਆਪਣੇ ਨਾਂ ਕੀਤਾ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 3 ਵਿਕਟਾਂ ਗੁਆ ਕੇ 208 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਵੱਲੋਂ ਜੋਸ਼ ਇੰਗਲਿਸ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸੈਂਕੜਾ ਲਗਾਇਆ ਸੀ।

ਟੀਚੇ ਦਾ ਪਿੱਛਾ ਕਰਦਿਆਂ ਯਸ਼ਸਵੀ ਜਾਇਸਵਾਲ, ਇਸ਼ਾਨ ਕਿਸ਼ਨ ਅਤੇ ਸੂਰਿਆਕੁਮਾਰ ਯਾਦਵ ਦੀਆਂ ਤੂਫਾਨੀ ਪਾਰੀਆਂ ਦੀ ਬਦੌਲਤ ਭਾਰਤ ਨੇ 19.5 ਓਵਰਾਂ ‘ਚ 8 ਵਿਕਟਾਂ ਗੁਆ ਕੇ ਆਪਣੇ ਟੀ-20 ਇਤਿਹਾਸ ਦਾ ਸਭ ਤੋਂ ਵੱਡਾ ਟੀਚਾ ਚੇਜ਼ ਕਰ ਲਿਆ। ਇਸ ਤੋਂ ਪਹਿਲਾਂ ਭਾਰਤ ਨੇ ਵੈਸਟਿੰਡੀਜ਼ ਵੱਲੋਂ ਦਿੱਤਾ 208 ਦੌੜਾਂ ਦਾ ਟੀਚਾ ਸਫਲਤਾਪੂਰਵਕ ਚੇਜ਼ ਕੀਤਾ ਸੀ। ਇਸ ਤੋਂ ਇਲਾਵਾ ਭਾਰਤ ਨੇ ਇਕ ਹੋਰ ਰਿਕਾਰਡ ਆਪਣੇ ਨਾਂ ਕਰ ਲਿਆ, ਉਹ ਹੈ ਟੀ-20 ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਾਰ 200+ ਦਾ ਸਕੋਰ ਚੇਜ਼ ਕਰਨਾ।

ਦੱਸ ਦੇਈਏ ਕਿ ਪਹਿਲਾਂ ਇਹ ਰਿਕਾਰਡ ਸਾਂਝੇ ਤੌਰ ‘ਤੇ ਦੱਖਣੀ ਅਫ਼ਰੀਕਾ ਅਤੇ ਭਾਰਤ ਦੇ ਨਾਂ ਸੀ, ਜਿਨ੍ਹਾਂ ਨੇ 4-4 ਵਾਰ 200 ਦੌੜਾਂ ਤੋਂ ਵੱਧ ਦੇ ਟੀਚੇ ਦਾ ਸਫਲਤਾਪੂਰਵਕ ਪਿੱਛਾ ਕੀਤਾ ਸੀ। ਪਰ ਹੁਣ ਭਾਰਤ ਨੇ ਇਹ ਕਰਿਸ਼ਮਾ 5 ਵਾਰ ਕਰ ਦਿਖਾਇਆ ਹੈ, ਜਿਸ ਕਾਰਨ ਇਹ ਰਿਕਾਡ ਹੁਣ ਭਾਰਤ ਦੇ ਨਾਂ ਹੋ ਗਿਆ ਹੈ। ਹੁਣ ਭਾਰਤ ਨੇ 5 ਵਾਰ, ਦੱਖਣੀ ਅਫਰੀਕਾ ਨੇ 4 ਵਾਰ, ਜਦਕਿ ਆਸਟ੍ਰੇਲੀਆ ਤੇ ਪਾਕਿਸਤਾਨ ਨੇ 3 ਵਾਰ 200 ਜਾਂ ਇਸ ਤੋਂ ਵੱਧ ਦੌੜਾਂ ਦੇ ਟੀਚੇ ਨੂੰ ਸਫਲਤਾਪੂਰਵਕ ਹਾਸਿਲ ਕੀਤਾ ਹੈ।

Related posts

ਸੁਪਰ 8 ਦਾ ਸ਼ਡਿਊਲ,ਭਾਰਤ ਦੇ ਮੁਕਾਬਲੇ ਕਦੋਂ ਤੇ ਕਿਸ ਨਾਲ ਹੋਣਗੇ

Bunty

T20 ਵਰਲਡ ਕੱਪ ਤੋਂ ਬਾਅਦ ਕੌਣ ਹੋਵੇਗਾ ਟੀਮ ਇੰਡੀਆ ਦਾ ਨਵਾਂ ਕਪਤਾਨ

Bunty

ਪੈਵੇਲੀਅਨ ਤੋਂ ਬਾਹਰ: ਸੇਰੇਨਾ ਵਿਲੀਅਮਜ਼ ਅਲਕਾਰਾਜ਼ ਦੀ ਸਾਥਣ ਬਣੀ

admin