India

ਦਿੱਲੀ ’ਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ

ਨਵੀਂ ਦਿੱਲੀ – ਦਿੱਲੀ ’ਚ ਹਵਾ ਦੀ ਗੁਣਵੱਤਾ ਐਤਵਾਰ ਨੂੰ ‘ਬਹੁਤ ਮਾੜੀ’ ਰਹੀ। ਰਾਜਧਾਨੀ ਦਾ ਏਅਰ ਕੁਆਲਿਟੀ ਸੂਚਕ ਅੰਕ (ਏਕਿਊਆਈ) ਸਵੇਰੇ 9 ਵਜੇ 385 ’ਤੇ ਰਿਹਾ। ਲੋਕਾਂ ਨੂੰ ਹਵਾ ਪ੍ਰਦੂਸ਼ਣ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਲੋਕਾਂ ਨੂੰ ਸਾਹ ਲੈਣਾ ਔਖਾ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 389, ਸ਼ੁੱਕਰਵਾਰ ਨੂੰ 415, ਵੀਰਵਾਰ ਨੂੰ 390, ਬੁੱਧਵਾਰ ਨੂੰ 394, ਮੰਗਲਵਾਰ ਨੂੰ 365, ਸੋਮਵਾਰ ਨੂੰ 348 ਅਤੇ ਐਤਵਾਰ (19 ਨਵੰਬਰ) ਨੂੰ 301 ਸੀ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸਬੰਧਤ ਏਜੰਸੀਆਂ ਅਤੇ ਵਿਭਾਗਾਂ ਨੂੰ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ’ਤੇ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਬਾਇਓਮਾਸ ਸਾੜਨ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਨਿਰਦੇਸ਼ ਦਿੱਤੇ ਹਨ।

Related posts

ਮੋਦੀ ਸਰਕਾਰ ਬਣਾਵੇਗੀ ਡਿਜੀਟਲ ਸਕੂਲ, ਨਹੀਂ ਹੋਵੇਗੀ ਅਧਿਆਪਕਾਂ ਦੀ ਲੋੜ, ਘਟੇਗੀ ਬੱਚਿਆਂ ਦੀ ਸਕੂਲ ਛੱਡਣ ਦੀ ਗਿਣਤੀ

Bunty

ਪ੍ਰਧਾਨ ਮੰਤਰੀ ਨੇ ਜਨਤਾ ਨੂੰ ਸੌਂਪਿਆ ਬੁੰਦੇਲਖੰਡ ਐਕਸਪ੍ਰੈਸਵੇਅ, ਕਿਹਾ- ਦੇਸ਼ ਚੋਂ ਖਤਮ ਕਰਨਾ ਹੋਵੇਗਾ ਰਿਉੜੀ ਕਲਚਰ

Bunty

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin