India

ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਮੀਰ ਨੂੰ ਜੇਲ੍ਹ ’ਚ ਦਿੱਤਾ ਜ਼ਹਿਰ, ਹਾਲਤ ਨਾਜ਼ੁਕ

ਨਵੀਂ ਦਿੱਲੀ – ਮੁੰਬਈ ’ਚ ਹੋਏ 26/11 ਹਮਲੇ ਦੇ ਮੁੱਖ ਸਾਜ਼ਿਸ਼ਕਾਰਾਂ ’ਚੋਂ ਇਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਖਤਰਨਾਕ ਅੱਤਵਾਦੀ ਸਾਜਿਦ ਮੀਰ ਨੂੰ ਪਾਕਿਸਤਾਨ ਦੀ ਇਕ ਜੇਲ੍ਹ ਵਿਚ ਜ਼ਹਿਰ ਦੇ ਦਿੱਤਾ ਗਿਆ ਹੈ। ਉਸ ਨੂੰ ਬਹਾਵਲਪੁਰ ਦੇ ਮਿਲਟਰੀ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਇਸ ਮਾਮਲੇ ਵਿਚ ਜੇਲ ਦੇ ਰਸੋਈਏ ਦੀ ਭਾਲ ਕੀਤੀ ਜਾ ਰਹੀ ਹੈ।ਸਾਜਿਦ ਮੀਰ ਨੂੰ ਭਾਰਤ ਨੇ ਮੋਸਟ ਵਾਂਟੇਡ ਅੱਤਵਾਦੀ ਐਲਾਨ ਕੀਤਾ ਹੋਇਆ ਹੈ। ਮੁੰਬਈ ਵਿਚ 26/11 ਦੇ ਹਮਲੇ ਦੌਰਾਨ ਉਸਦੀ ਅਹਿਮ ਭੂਮਿਕਾ ਸੀ। ਸ਼ੁਰੂਆਤੀ ਦੌਰ ’ਚ ਪਾਕਿਸਤਾਨ ਨੇ ਸਾਜਿਦ ਮੀਰ ਨੂੰ ਇਕ ਫਰਜ਼ੀ ਵਿਅਕਤੀ ਦੱਸਿਆ ਸੀ ਪਰ ਬਾਅਦ ’ਚ 2020 ’ਚ ਉਸ ਨੂੰ ਪਾਕਿਸਤਾਨ ਤੋਂ ਹੀ ਗਿ੍ਰਫ਼ਤਾਰ ਕਰ ਲਿਆ ਗਿਆ ਸੀ। 2022 ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਉਸ ਨੂੰ ਅੱਤਵਾਦ ਦੇ ਇਕ ਮਾਮਲੇ ਵਿਚ 15 ਸਾਲ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਉਹ ਲਾਹੌਰ ਜੇਲ੍ਹ ਵਿਚ ਬੰਦ ਸੀ। ਹਾਲ ਹੀ ਵਿਚ ਉਸ ਨੂੰ ਲਾਹੌਰ ਜੇਲ ਤੋਂ ਕੇਂਦਰੀ ਜੇਲ ਡੇਰਾ ਗਾਜ਼ੀ ਖ਼ਾਨ ਵਿਚ ਟਰਾਂਸਫਰ ਕੀਤਾ ਗਿਆ ਸੀ।ਸੂਤਰਾਂ ਮੁਤਾਬਕ ਸੈਂਟਰਲ ਜੇਲ ਡੇਰਾ ਗਾਜ਼ੀ ਖਾਨ ਦੇ ਅੰਦਰ ਸਾਜਿਦ ਮੀਰ ਬੇਹੋਸ਼ੀ ਦੀ ਹਾਲਤ ’ਚ ਮਿਲਿਆ ਸੀ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਉਸ ਦੇ ਖਾਣੇ ’ਚ ਕੋਈ ਜ਼ਹਿਰੀਲਾ ਪਦਾਰਥ ਮਿਲਾ ਦਿੱਤਾ ਗਿਆ ਸੀ। ਖ਼ਬਰ ਮਿਲਦਿਆਂ ਹੀ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਵੱਲੋਂ ਹੈਲੀਕਾਪਟਰ ਰਾਹੀਂ ਬਹਾਵਲਪੁਰ ਸਥਿਤ ਮਿਲਟਰੀ ਹਸਪਤਾਲ ਲਿਜਾਇਆ ਗਿਆ। ਇਸ ਮਾਮਲੇ ਵਿਚ ਜੇਲ੍ਹ ਦੇ ਰਸੋਈਏ ਦੀ ਭੂਮਿਕਾ ਸ਼ੱਕੀ ਦੱਸੀ ਜਾ ਰਹੀ ਹੈ, ਜੋ ਘਟਨਾ ਤੋਂ ਬਾਅਦ ਫਿਲਹਾਲ ਲਾਪਤਾ ਹੈ। ਇਹ ਰਸੋਈਆ ਪਿਛਲੇ ਇਕ ਸਾਲ ਤੋਂ ਜੇਲ੍ਹ ਵਿਚ ਕੰਮ ਕਰ ਰਿਹਾ ਸੀ

Related posts

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin