India

ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਮੀਰ ਨੂੰ ਜੇਲ੍ਹ ’ਚ ਦਿੱਤਾ ਜ਼ਹਿਰ, ਹਾਲਤ ਨਾਜ਼ੁਕ

ਨਵੀਂ ਦਿੱਲੀ – ਮੁੰਬਈ ’ਚ ਹੋਏ 26/11 ਹਮਲੇ ਦੇ ਮੁੱਖ ਸਾਜ਼ਿਸ਼ਕਾਰਾਂ ’ਚੋਂ ਇਕ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਖਤਰਨਾਕ ਅੱਤਵਾਦੀ ਸਾਜਿਦ ਮੀਰ ਨੂੰ ਪਾਕਿਸਤਾਨ ਦੀ ਇਕ ਜੇਲ੍ਹ ਵਿਚ ਜ਼ਹਿਰ ਦੇ ਦਿੱਤਾ ਗਿਆ ਹੈ। ਉਸ ਨੂੰ ਬਹਾਵਲਪੁਰ ਦੇ ਮਿਲਟਰੀ ਹਸਪਤਾਲ ਲਿਆਂਦਾ ਗਿਆ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ। ਇਸ ਮਾਮਲੇ ਵਿਚ ਜੇਲ ਦੇ ਰਸੋਈਏ ਦੀ ਭਾਲ ਕੀਤੀ ਜਾ ਰਹੀ ਹੈ।ਸਾਜਿਦ ਮੀਰ ਨੂੰ ਭਾਰਤ ਨੇ ਮੋਸਟ ਵਾਂਟੇਡ ਅੱਤਵਾਦੀ ਐਲਾਨ ਕੀਤਾ ਹੋਇਆ ਹੈ। ਮੁੰਬਈ ਵਿਚ 26/11 ਦੇ ਹਮਲੇ ਦੌਰਾਨ ਉਸਦੀ ਅਹਿਮ ਭੂਮਿਕਾ ਸੀ। ਸ਼ੁਰੂਆਤੀ ਦੌਰ ’ਚ ਪਾਕਿਸਤਾਨ ਨੇ ਸਾਜਿਦ ਮੀਰ ਨੂੰ ਇਕ ਫਰਜ਼ੀ ਵਿਅਕਤੀ ਦੱਸਿਆ ਸੀ ਪਰ ਬਾਅਦ ’ਚ 2020 ’ਚ ਉਸ ਨੂੰ ਪਾਕਿਸਤਾਨ ਤੋਂ ਹੀ ਗਿ੍ਰਫ਼ਤਾਰ ਕਰ ਲਿਆ ਗਿਆ ਸੀ। 2022 ਵਿਚ ਪਾਕਿਸਤਾਨ ਦੀ ਇਕ ਅਦਾਲਤ ਨੇ ਉਸ ਨੂੰ ਅੱਤਵਾਦ ਦੇ ਇਕ ਮਾਮਲੇ ਵਿਚ 15 ਸਾਲ ਦੀ ਸਜ਼ਾ ਸੁਣਾਈ ਸੀ। ਉਦੋਂ ਤੋਂ ਉਹ ਲਾਹੌਰ ਜੇਲ੍ਹ ਵਿਚ ਬੰਦ ਸੀ। ਹਾਲ ਹੀ ਵਿਚ ਉਸ ਨੂੰ ਲਾਹੌਰ ਜੇਲ ਤੋਂ ਕੇਂਦਰੀ ਜੇਲ ਡੇਰਾ ਗਾਜ਼ੀ ਖ਼ਾਨ ਵਿਚ ਟਰਾਂਸਫਰ ਕੀਤਾ ਗਿਆ ਸੀ।ਸੂਤਰਾਂ ਮੁਤਾਬਕ ਸੈਂਟਰਲ ਜੇਲ ਡੇਰਾ ਗਾਜ਼ੀ ਖਾਨ ਦੇ ਅੰਦਰ ਸਾਜਿਦ ਮੀਰ ਬੇਹੋਸ਼ੀ ਦੀ ਹਾਲਤ ’ਚ ਮਿਲਿਆ ਸੀ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਉਸ ਦੇ ਖਾਣੇ ’ਚ ਕੋਈ ਜ਼ਹਿਰੀਲਾ ਪਦਾਰਥ ਮਿਲਾ ਦਿੱਤਾ ਗਿਆ ਸੀ। ਖ਼ਬਰ ਮਿਲਦਿਆਂ ਹੀ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਵੱਲੋਂ ਹੈਲੀਕਾਪਟਰ ਰਾਹੀਂ ਬਹਾਵਲਪੁਰ ਸਥਿਤ ਮਿਲਟਰੀ ਹਸਪਤਾਲ ਲਿਜਾਇਆ ਗਿਆ। ਇਸ ਮਾਮਲੇ ਵਿਚ ਜੇਲ੍ਹ ਦੇ ਰਸੋਈਏ ਦੀ ਭੂਮਿਕਾ ਸ਼ੱਕੀ ਦੱਸੀ ਜਾ ਰਹੀ ਹੈ, ਜੋ ਘਟਨਾ ਤੋਂ ਬਾਅਦ ਫਿਲਹਾਲ ਲਾਪਤਾ ਹੈ। ਇਹ ਰਸੋਈਆ ਪਿਛਲੇ ਇਕ ਸਾਲ ਤੋਂ ਜੇਲ੍ਹ ਵਿਚ ਕੰਮ ਕਰ ਰਿਹਾ ਸੀ

Related posts

ਭਾਰਤੀ ਫੌਜ ਟੀ-ਸੀਰੀਜ਼ ਟੈਂਕ ਓਵਰਹਾਲ ਪ੍ਰੋਜੈਕਟ ਰਾਹੀਂ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਰਹੀ ਹੈ

admin

5ਵੇਂ ਰਾਸ਼ਟਰੀ ਜਲ ਪੁਰਸਕਾਰ 2023 ਪ੍ਰਦਾਨ ਕਰਨਗੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ

Bunty

ਅਮਰੀਕਾ ਦੀ ਕਾਰਵਾਈ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਬਿਆਨ ਭਾਰਤ ਸਾਡੇ ਵੱਲੋਂ ਲਗਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲਏ: ਟਰੂਡੋ

Bunty