International

ਐਸ਼ੋ- ਅਰਾਮ ਲਈ ਭਾਰਤੀ ਮੂਲ ਦੇ ਵਿਅਕਤੀ ਨੇ ਅਮਰੀਕਾ ’ਚ ਚੋਰੀ ਕੀਤੇ 183 ਕਰੋੜ ਰੁਪਏ

ਨਿਊ ਯੌਰਕ – ਅਮਰੀਕਾ ਵਿੱਚ ਰਹਿ ਰਹੇ ਗੁਜਰਾਤੀ ਮੂਲ ਦੇ ਇੱਕ ਪ੍ਰਵਾਸੀ ਭਾਰਤੀ ਨੇ ਆਪਣੇ ਅਤੇ ਪਰਿਵਾਰ ਦੇ ਐਸ਼ੋ-ਆਰਾਮ ਲਈ ਗਲਤ ਤਰੀਕੇ ਨਾਲ ਪੈਸਾ ਕਮਾਇਆ। ਉਸ ਨੇ ਇਸ ਦੇ ਲਈ ਇੱਕ ਵੱਡੀ ਯੋਜਨਾ ਤਿਆਰ ਕੀਤੀ ਅਤੇ ਫ਼ਲੋਰੀਡਾ ਦੀ ਅਮਰੀਕੀ ਫ਼ੁੱਟਬਾਲ ਫ਼ਰੈਂਚਾਇਜ਼ੀ ਜੈਕਸਨਵਿਲ ਜੈਗੁਆਰਸ ਨਾਲ, ਜਿੱਥੇ ਉਸ ਨੇ ਪਹਿਲਾਂ ਇੱਕ ਕਾਰਜਕਾਰੀ ਵਜੋਂ ਕੰਮ ਕੀਤਾ ਸੀ, ਤੋਂ 183 ਕਰੋੜ ਰੁਪਏ ਚੋਰੀ ਕੀਤੇ। ਦੋਸ਼ੀ ਦਾ ਨਾਮ ਅਮਿਤ ਪਟੇਲ ਹੈ। ਅਮਿਤ ਨੇ ਫ਼ਰੈਂਚਾਇਜ਼ੀ ਤੋਂ ਕੀਤੀ ਕਮਾਈ ਨਾਲ ਫ਼ਲੋਰੀਡਾ ਵਿੱਚ ਇੱਕ ਵੱਡੀ ਇਮਾਰਤ ਖਰੀਦੀ। ਇਸ ਤੋਂ ਇਲਾਵਾ ਉਹ ਜਿੱਥੇ ਵੀ ਜਾਂਦਾ ਹੈ, ਉਹ ਪ੍ਰਾਈਵੇਟ ਜੈੱਟਾਂ ਵਿੱਚ ਸਫ਼ਰ ਕਰਦਾ ਹੈ। ਉਸ ਨੇ ਇੱਕ ਮਹਿੰਗੀ ਟੇਸਲਾ ਕਾਰ, ਘੜੀਆਂ ਅਤੇ ਕ੍ਰਿਪਟੋ ਕਰੰਸੀ ਖਰੀਦੀ। ਅਮਿਤ ਨੇ ਕਈ ਵਿਦੇਸ਼ੀ ਦੌਰਿਆਂ ’ਤੇ ਵੀ ਇਹ ਪੈਸੇ ਖਰਚ ਕੀਤੇ। ਗੁਜਰਾਤ ਨਾਲ ਪਿਛੋਕੜ ਰੱਖਣ ਵਾਲਾ ਭਾਰਤੀ-ਅਮਰੀਕੀ ਅਮਿਤ ਪਟੇਲ ਵਿੱਤੀ ਵਿਸ਼ਲੇਸ਼ਣ ਅਤੇ ਯੋਜਨਾ ਟੀਮ ਦੇ ਮੈਨੇਜਰ ਵਜੋਂ ਜੈਕਸ ਐਨਵਿਲ ਜੈਗੂੁਆਰਜ਼ ਫ਼ੁੱਟਬਾਲ ਫ਼ਰੈਂਚਾਈਜ਼ੀ ਵਿੱਚ ਸ਼ਾਮਲ ਸ਼ਾਮਿਲ ਹੋ ਗਿਆ ਸੀ। ਜਿਸ ਨੂੰ ਜੇਗੂਆਰਸ ਨੇ ਉਪਭੋਗਤਾ ਤੋਂ ਲੈਣ-ਦੇਣ ਲਈ ਇੱਕ ਵਰਚੁਅਲ ਕ੍ਰੈਡਿਟ ਕਾਰਡ (ਵਰਚੂੁਅਲ ਕ੍ਰੈਡਿਟ ਕਾਰਡ) ਦਿੱਤਾ ਸੀ। ਸ਼ੁਰੂਆਤ ’ਚ ਵਫ਼ਾਦਾਰੀ ਨਾਲ ਕੰਮ ਕਰਨ ਵਾਲੇ ਅਮਿਤ ਪਟੇਲ ਨੇ ਫ਼੍ਰੈਂਚਾਈਜ਼ੀ ਦਾ ਭਰੋਸਾ ਤੋੜ ਦਿੱਤਾ। ਹਾਲਾਂਕਿ ਕੁੱਝ ਸਾਲਾਂ ਤਕ ਉਸ ਨੇ ਆਲੀਸ਼ਾਨ ਜੀਵਨ ਜਿਊੁਣ ਦੇ ਵਿੱਚਾਰ ਨਾਲ ਰੁਕਾਵਟਾਂ ਦਾ ਵੀ ਸਾਹਮਣਾ ਕੀਤਾ। ਅਮਿਤ ਪਟੇਲ ਨੇ ਨਵੇਂ ਕੇਟਰਿੰਗ, ਹਵਾਈ ਕਿਰਾਏ ਅਤੇ ਹੋਟਲ ਦੇ ਬਿੱਲ ਬਣਾਉਣ ਲਈ ਵਰਚੂੁਅਲ ਕ੍ਰੈਡਿਟ ਕਾਰਡ ਦੀ ਦੁਰਵਰਤੋਂ ਕੀਤੀ। ਅਮਿਤ ਨੇ 3 ਸਾਲਾਂ ਦੀ ਮਿਆਦ ’ਚ ਜੈਗੂੁਆਰਜ਼ ਦੇ ਖਾਤੇ ਦੇ ਵਿੱਚੋਂ 183 ਕਰੋੜ ਰੁਪਏ ਕਢਵਾਏ। ਇਸ ਧੋਖਾਧੜੀ ਦੇ ਸਾਹਮਣੇ ਆਉਣ ਤੋਂ ਬਾਅਦ ਜੈਕਸ ਐਨਵਿਲ ਜੈਗੂੁਆਰਜ਼ ਮੈਨੇਜਮੈਂਟ ਨੇ ਇਸ ਸਾਲ ਫ਼ਰਵਰੀ ਮਹੀਨੇ ਕਰੋੜਾਂ ਡਾਲਰਾਂ ਦੀ ਹੇਰਾਫ਼ੇਰੀ ਕਰਨ ’ਤੇ ਅਮਿਤ ਪਟੇਲ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਆਪਣੇ ਐਸ਼ੋ-ਆਰਾਮ ਲਈ ਇੱਕ ਵੱਡਾ ਆਰਥਿਕ ਅਪਰਾਧ ਕਰਨ ਵਾਲਾ ਭਾਰਤੀ ਗੁਜਰਾਤੀ ਅਮਿਤ ਪਟੇਲ ਇਸ ਸਮੇਂ ਅਦਾਲਤ ਦੀ ਕਾਰਵਾਈ ਦਾ ਸਾਹਮਣਾ ਕਰ ਰਿਹਾ ਹੈ।

Related posts

ਦੰਗਾਕਾਰੀਆਂ ਨੂੰ ਅਮਰੀਕਾ ‘ਚ ਸਭ ਤੋਂ ਵੱਡੀ ਸਜ਼ਾ ਦਾ ਐਲਾਨ, ਦੋਸ਼ੀ 87 ਮਹੀਨਿਆਂ ਲਈ ਰਹੇਗਾ ਜੇਲ੍ਹ ‘ਚ

Bunty

ਮਲਾਵੀ ਦੇ ਉਪ ਰਾਸ਼ਟਰਪਤੀ ਸਣੇ 10 ਵਿਅਕਤੀਆਂ ਦੀ ਹਵਾਈ ਹਾਦਸੇ ’ਚ ਮੌਤ

Bunty

ਅਡਾਨੀ ਮਾਮਲੇ ਕਾਰਨ ਭਾਰਤ ਨਾਲ ਸਬੰਧਾਂ ਵਿੱਚ ਕੋਈ ਫ਼ਰਕ ਨਹੀਂ ਪਵੇਗਾ: ਅਮਰੀਕਾ

Bunty