International

ਦੁਨੀਆਂ ਭਰ ’ਚ ਹੋ ਰਹੀ ਔਰਤਾਂ ਦੀ ਦੁਰਦਸ਼ਾ

ਰੋਮ – ਇਟਲੀ ਮਹਿਲਾ ਪ੍ਰਧਾਨ ਦੇਸ਼ ਹੋਣ ਦੇ ਬਾਵਜੂਦ ਇੱਥੇ ਔਰਤਾਂ ਉਪੱਰ ਅੱਤਿਆਚਾਰ ਨਹੀਂ ਰੁਕ ਰਿਹਾ, ਜਿਸ ਦਾ ਖ਼ੁਲਾਸਾ ਹਾਲ ਹੀ ਵਿੱਚ ਇਟਲੀ ਦੀ ਅਪਰਾਧਿਕ ਪੁਲਸ ਨੇ ਇੱਕ ਰਿਪੋਰਟ ਦੌਰਾਨ ਕੀਤਾ। ਪੁਲੀਸ ਨੇ ਦੱਸਿਆ ਕਿ 1 ਜਨਵਰੀ 2023 ਤੋਂ 3 ਦਸੰਬਰ 2023 ਤਕ 109 ਔਰਤਾਂ ਦੀ ਹੱਤਿਆ ਕੀਤੀ ਗਈ ਹੈ, ਜਿਨ੍ਹਾਂ ਨੂੰ ਮਾਰਨ ਵਾਲੇ ਪਰਿਵਾਰਕ ਮੈਂਬਰ ਜਾਂ ਸਾਬਕਾ ਪ੍ਰੇਮੀ ਸਨ।
ਸਾਲ ਦੇ ਮਹਿਲੇ 9 ਮਹੀਨਿਆਂ ਵਿੱਚ ਇਟਲੀ ਵਿੱਚ ਕਤਲੇਆਮ ਦੀਆਂ ਪੀੜਤ ਔਰਤਾਂ ਦੀ ਗਿਣਤੀ 30 ਸਤੰਬਰ ਤਕ ਸਾਲ 2022 ਨਾਲੋਂ 5 ਫ਼ੀਸਦੀ ਵੱਧ ਹੈ। ਰਿਪੋਰਟ ਅਨੁਸਾਰ ਨਾਰੀ ਹੱਤਿਆ ਦੇ 65ਗ਼ ਮਾਮਲਿਆਂ ਵਿੱਚ ਪੀੜਤ ਨੂੰ ਮੌਜੂਦਾ ਜਾਂ ਸਾਬਕਾ ਸਾਥੀ ਦੁਆਰਾ ਮਾਰਿਆ ਗਿਆ, ਜੋ ਕਿ 2022 ਦੇ ਪਹਿਲੇ 9 ਮਹੀਨਿਆਂ ਵਿੱਚ 59 ਗ਼ ਤੋਂ ਵੱਧ ਹੈ। ਇਸ ਤੋਂ ਇਲਾਵਾ ਜਨਵਰੀ ਤੋਂ ਸਤੰਬਰ 2023 ਤੱਕ ਘਰੇਲੂ ਹਿੰਸਾ ਲਈ ਪੁਲਸ ਦੁਆਰਾ ਜਾਰੀ ਕੀਤੀ ਗਈ ਸਾਵਧਾਨੀ ਦੀ ਗਿਣਤੀ ਵਿੱਚ 33ਗ਼ ਅਤੇ ਜਾਸੂਸੀ ਕਰਨ ਵਿੱਚ 17ਗ਼ ਦਾ ਵਾਧਾ ਹੋਇਆ ਹੈ।
ਇਸ ਨੂੰ ਇੱਕ ਵੱਡਾ ਦੁਖਾਂਤ ਹੀ ਮੰਨਿਆ ਜਾ ਸਕਦਾ ਹੈ ਕਿ ਦੁਨੀਆਂ ਭਰ ਵਿੱਚ ਔਰਤਾਂ ਉੱਪਰ ਅੱਤਿਆਚਾਰ ਹੁੰਦਾ ਹੈ। ਸੰਯੁਕਤ ਰਾਸ਼ਟਰ ਦੇ ਡਰੱਗਜ਼ ਐਂਡ ਕ੍ਰਾਈਮ ਦਫ਼ਤਰ ਦੇ ਅੰਕੜਿਆਂ ਅਨੁਸਾਰ ਸੰਨ 2022 ਦੌਰਾਨ ਦੁਨੀਆਂ ਭਰ ਵਿੱਚ 89000 ਔਰਤਾਂ ਨੂੰ ਜਾਣ-ਬੁੱਝ ਕੇ ਮਾਰਿਆ ਗਿਆ। ਗੱਲ ਯੂਰਪ ਦੀ ਕੀਤੀ ਜਾਵੇ ਤਾਂ ਸੰਨ 2020 ਵਿੱਚ ਪੋਲੈਂਡ ਵਿੱਚ 400, ਜਰਮਨੀ ਵਿੱਚ 117, ਇਟਲੀ ਵਿੱਚ 102 ਤੇ ਹੰਗਰੀ ਵਿੱਚ 99 ਔਰਤਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਤੇ ਜ਼ਿਆਦਾਤਰ ਇਨ੍ਹਾਂ ਔਰਤਾਂ ਨੂੰ ਆਪਣਿਆਂ ਨੇ ਹੀ ਮੌਤ ਦੇ ਘਾਟ ਉਤਾਰਿਆ ਹੈ।
ਇੱਕ ਰਿਪੋਰਟ ਅਨੁਸਾਰ ਸੰਨ 2022 ਦੌਰਾਨ ਅਫ਼ਰੀਕਾ ਵਿੱਚ ਸਭ ਤੋਂ ਵੱਧ ਕਰੀਬ 20,000 ਔਰਤਾਂ ਦੀ ਹੱਤਿਆ ਗੂੜੇ ਸਾਥੀ ਜਾਂ ਪਰਿਵਾਰਕ ਮੈਂਬਰਾਂ ਵਲੋਂ ਕੀਤੀ ਗਈ, ਜਦਕਿ ਇਹ ਅੰਕੜਾ ਏਸ਼ੀਆ ਵਿੱਚ 18400, ਅਮਰੀਕਾ ਵਿੱਚ 7900 ਤੇ ਯੂਰਪ ਵਿੱਚ 2300 ਰਿਹਾ।
ਇਹ ਅੰਕੜੇ ਹੈਰਾਨ ਕਰਨ ਵਾਲੇ ਹਨ ਕਿ ਬੇਸ਼ੱਕ ਅਸੀਂ ਚੰਦਰਮਾ ਉਪਰ ਦੁਨੀਆਂ ਵਸਾਉਣ ਦੀਆਂ ਬੁਣਤਾ ਬੁਣ ਰਹੇ ਹਾਂ ਪਰ ਜਗਤ ਜਨਣੀ ਔਰਤ ਦੀ ਕਿਉਂ ਅੱਜ ਵੀ ਇਹ ਦੁਰਦਸ਼ਾ ਹੋ ਰਹੀ ਹੈ। ਇਹ ਸਮੁੱਚੀ ਮਰਦ ਸਮਾਜ ਲਈ ਵਿੱਚਾਰਯੋਗ ਗੰਭੀਰ ਮਸਲਾ ਹੈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin