India

ਵਿਦੇਸ਼ ਮੰਤਰੀ ਜੈਸ਼ੰਕਰ ਨੇ ਕੁਵੈਤੀ ਦੂਤਘਰ ਦਾ ਕੀਤਾ ਦੌਰਾ ਅਮੀਰ ਸ਼ੇਖ ਦੇ ਦਿਹਾਂਤ ਤੇ ਜਤਾਇਆ ਸੋਗ

ਨਵੀਂ ਦਿੱਲੀ – ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕੁਵੈਤੀ ਸ਼ਾਸਕ ਅਮੀਰ ਸ਼ੇਖ ਨਵਾਫ਼ ਅਲ-ਅਹਿਮਦ ਅਲ-ਜਬਰ ਅਲ-ਸਬਾ ਦੇ ਦਿਹਾਂਤ ’ਤੇ ਸੋਗ ਜਤਾਉਾਂਦੇਹੋਏ ਸੋਮਵਾਰ ਨੂੰ ਕਿਹਾ ਕਿ ਭਾਰਤ-ਕੁਵੈਤ ਸੰਬੰਧਾਂ ਨੂੰ ਮਜ਼ਬੂਤ ਬਣਾਉਣ ’ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਜੈਸ਼ੰਕਰ ਸਵੇਰੇ ਦਿੱਲੀ ਸਥਿਤ ਕੁਵੈਤੀ ਦੂਤਘਰ ਗਏ ਅਤੇ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਮੰਚ ’ਐਕਸ’ ’ਤੇ ਕਿਹਾ,’’ਕੁਵੈਤ ਦੇ ਅਮੀਰ ਮਹਾਮਹਿਮ ਸ਼ੇਖ ਨਵਾਫ ਅਲ ਅਹਿਮਦ ਅਲ-ਜਬਰ ਅਲ-ਸਬਾ ਦੇ ਦਿਹਾਂਤ ’ਤੇ ਹਮਦਰਦੀ ਜ਼ਾਹਰ ਕਰਦੇ ਹਰਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸਵੇਰੇ ਦਿੱਲੀ ਸਥਿਤ ਕੁਵੈਤੀ ਦੂਤਘਰ ਦਾ ਦੌਰਾ ਕੀਤਾ।’’ ਉਨ੍ਹਾਂ ਕਿਹਾ,’’ਭਾਰਤ ਦੇ ਲੋਕਾਂ ਨਾਲ ਹੀ ਸਰਕਾਰ ਸਾਡੇ ਸੰਬੰਧਾਂ ਨੂੰ ਮਜ਼ਬੂਤ ਬਣਾਉਣ ’ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖੇਗੀ।’’ ਭਾਰਤ ਅਤੇ ਕੁਵੈਤ ਦੇ ਸੰਬੰਧਾਂ ਨੂੰ ਅੱਗੇ ਵਧਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਮੀਰ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ 86 ਸਾਲ ਦੇ ਸਨ।

Related posts

ਦੱਖਣੀ ਅਫ਼ਰੀਕਾ ਤੋਂ ਮੁੰਬਈ ਪਰਤਿਆ ਸ਼ਖਸ ਕੋਰੋਨਾ ਪਾਜ਼ੇਟਿਵ, ਓਮੀਕ੍ਰੋਨ ਨੂੰ ਲੈ ਕੇ ਵਧੀ ਚਿੰਤਾ

Bunty

ਬੰਦ ਕਮਰਿਆਂ ‘ਚ ਚੱਲ ਰਹੀ ਹੈ DSGMC ਦੇ ਪ੍ਰਧਾਨ ਦੇ ਅਹੁਦੇ ਲਈ ਚੋਣ

Bunty

ਸਾਂਸਦਾਂ ਦੀ ਮੁਅੱਤਲੀ ਖ਼ਿਲਾਫ਼ ਵਿਰੋਧੀ ਧਿਰਾਂ ਵੱਲੋਂ ਵਿਜੇ ਚੌਕ ਤਕ ਰੋਸ ਮਾਰਚ

Bunty