India

ਸਾਲ 2023 ’ਚ ਜੰਮੂ ਕਸ਼ਮੀਰ ’ਚ 55 ਵਿਦੇਸ਼ੀ ਅੱਤਵਾਦੀਆਂ ਸਮੇਤ 76 ਨੂੰ ਮਾਰ ਸੁੱਟਿਆ : ਡੀਜੀਪੀ

ਜੰਮੂ – ਜੰਮੂ ਕਸ਼ਮੀਰ ’ਚ ਇਸ ਸਾਲ 55 ਵਿਦੇਸ਼ੀ ਅੱਤਵਾਦੀਆਂ ਸਮੇਤ 76 ਨੂੰ ਮਾਰ ਸੁੱਟਿਆ ਗਿਆ, ਅੱਤਵਾਦੀਆਂ ਦੇ 291 ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਜਨ ਸੁਰੱਖਿਆ ਐਕਟ ਦੇ ਅਧੀਨ ਅੱਤਵਾਦੀਆਂ ਨਾਲ ਜੁੜੇ 201 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਪੁਲਸ ਦੇ ਡਾਇਰੈਕਟਰ ਜਨਰਲ ਆਰ.ਆਰ. ਸਵੈਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਵੈਨ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਹੁਣ ਸਿਰਫ਼ 31 ਸਥਾਨਕ ਅੱਤਵਾਦੀ ਹੀ ਬਚੇ ਹਨ, ਜਦੋ ਹੁਣ ਤੱਕ ਦੀ ਸਭ ਤੋਂ ਘੱਟ ਗਿਣਤੀ ਹੈ। ਉਨ੍ਹਾਂ ਦੱਸਿਆ ਕਿ 2023 ’ਚ ਅੱਤਵਾਦੀਆਂ ਨੇ 14 ਨਾਗਰਿਕਾਂ ਦਾ ਵੀ ਕਤਲ ਕੀਤਾ ਅਤੇ ਪਿਛਲੇ ਸਾਲ ਦੀ ਤੁਲਨਾ ’ਚ ਅੱਤਵਾਦੀ ਘਟਨਾਵਾਂ ’ਚ 63 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਸਵੈਨ ਨੇ ਦੱਸਿਆ ਕਿ ਅੱਤਵਾਦ ’ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ ਘਟੀ ਹੈ ਅਤੇ ਹੜਤਾਲ ਕਰਨ ਅਤੇ ਪਥਰਾਅ ਦੀਆਂ ਘਟਨਾਵਾਂ ’ਚ ਵੀ ਕਮੀ ਜਾਰੀ ਹੈ। ਸਵੈਨ ਨੇ ਦੱਸਿਆ ਕਿ ਅੱਤਵਾਦੀ ਹਮਲਿਆਂ ’ਚ ਇਕ ਪੁਲਸ ਡਿਪਟੀ ਸੁਪਰਡੈਂਟ ਅਤੇ ਇਕ ਇੰਸਪੈਕਟਰ ਸਮੇਤ ਚਾਰ ਪੁਲਸ ਮੁਲਾਜ਼ਮ ਸ਼ਹੀਦ ਹੋਏ। ਪੁਲਸ ਮੁਖੀ ਨੇ ਦੱਸਿਆ ਕਿ ਜੰਮੂ ਕਸ਼ਮੀਰ ’ਚ 89 ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਅਤੇ 18 ਅੱਤਵਾਦੀ ਟਿਕਾਣਿਆਂ ਦਾ ਪਤਾ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਇਮਾਰਤਾਂ, ਜ਼ਮੀਨਾਂ, ਬਗੀਚਿਆਂ ਅਤੇ ਵਪਾਰਕ ਅਦਾਰਿਆਂ ਸਮੇਤ 170 ਕਰੋੜ ਰੁਪਏ ਤੋਂ ਵੱਧ ਦੀਆਂ 99 ਜਾਇਦਾਦਾਂ ਕੁਰਕ ਕੀਤੀਆਂ ਗਈਆਂ ਅਤੇ 68 ਬੈਂਕ ਖਾਤਿਆਂ ਤੋਂ ਲੈਣ-ਦੇਣ ਬੰਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਵੱਖਵਾਦ ਅਤੇ ਅੱਤਵਾਦ ਦਾ ਪ੍ਰਚਾਰ ਕਰਨ ਵਾਲੇ 8 ਹਜ਼ਾਰ ਤੋਂ ਵੱਧ ਫਰਜ਼ੀ ਸੋਸ਼ਲ ਮੀਡੀਆ ਖਾਤਿਆਂ ਦੀ ਪਛਾਣ ਕਰ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਗਈ।

Related posts

ਭਾਰਤ ‘ਚ ਸ਼ਤਰੰਜ ਓਲੰਪਿਆਡ ਦਾ ਉਦਘਾਟਨ !

Bunty

ਅਪਾਹਜਾਂ ਲਈ ਆਸਾਨ ਹੋਵੇਗੀ ਹਵਾਈ ਯਾਤਰਾ, ਗਾਈਡਲਾਈਨ ਦਾ ਖਰੜਾ ਤਿਆਰ

Bunty

ਭਾਰਤ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਲਾਲ ਕਿਲੇ ‘ਤੇ ਮਨਾਉਣ ਦਾ ਐਲਾਨ

Bunty