International

ਕੈਨੇਡੀਅਨ ਪੀ.ਐਮ. ਟਰੂਡੋ ਦੀ ਹੁਣ ਜਮਾਇਕਾ ’ਚ ਹੋਈ ਬੇਇੱਜ਼ਤੀ

ਜਮਾਇਕਾ  – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਾਰ-ਵਾਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਦਰਅਸਲ, ਪਿਛਲੇ ਚਾਰ ਮਹੀਨਿਆਂ ਵਿਚ ਇਹ ਦੂਜੀ ਵਾਰ ਹੈ ਜਦੋਂ ਉਸ ਦਾ ਜਹਾਜ਼ ਵਿਦੇਸ਼ੀ ਧਰਤੀ ‘’ਤੇ ਖ਼ਰਾਬ ਹੋ ਗਿਆ। ਪਿਛਲੇ ਸਾਲ ਵੀ ਨਵੀਂ ਦਿੱਲੀ ‘’ਚ ਆਯੋਜਿਤ ਜੀ-20 ਸੰਮੇਲਨ ‘’ਚ ਸ਼ਾਮਲ ਹੋਣ ਲਈ ਆਏ ਟਰੂਡੋ ਦਾ ਜਹਾਜ਼ ਵਾਪਸ ਆਉਂਦੇ ਸਮੇਂ ਖ਼ਰਾਬ ਹੋ ਗਿਆ ਸੀ।ਕੈਨੇਡਾ ਦੇ ਪ੍ਰਧਾਨ ਮੰਤਰੀ 26 ਦਸੰਬਰ ਨੂੰ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਜਮਾਇਕਾ ਗਏ ਸਨ। ਉੱਥੇ ਉਹ ਆਪਣੇ ਪਰਿਵਾਰ ਨਾਲ ਇੱਕ ਰਿਜ਼ੋਰਟ ਵਿੱਚ ਠਹਿਰਿਆ। ਇਸ ਦੌਰਾਨ ਉਸ ਦਾ ਜਹਾਜ਼ ਖਰਾਬ ਹੋ ਗਿਆ। ਇਸੇ ਜਹਾਜ਼ ਰਾਹੀਂ ਜਸਟਿਨ ਟਰੂਡੋ ਨੇ 4 ਜਨਵਰੀ ਨੂੰ ਵਾਪਸ ਆਉਣਾ ਸੀ। ਇਸ ਕਾਰਨ ਉਸ ਨੂੰ ਇੱਕ ਹੋਰ ਦਿਨ ਜਮਾਇਕਾ ਵਿੱਚ ਬਿਤਾਉਣਾ ਪਿਆ।ਕੈਨੇਡੀਅਨ ਡਿਪਾਰਟਮੈਂਟ ਆਫ ਡਿਫੈਂਸ ਦੇ ਬੁਲਾਰੇ ਨੇ ਕਿਹਾ, “ਅਸੀਂ ਇਸ ਗੱਲ ਦੀ ਪੁਸ਼ਟੀ ਕਰ ਸਕਦੇ ਹਾਂ ਕਿ ਦੋ ਰਾਇਲ ਕੈਨੇਡੀਅਨ ਏਅਰ ਫੋਰਸ ਸੀਸੀ-144 ਚੈਲੇਂਜਰਾਂ ਨੂੰ ਜਮੈਕਾ ਵਿੱਚ ਪ੍ਰਧਾਨ ਮੰਤਰੀ ਲਈ ਰਵਾਨਾ ਕੀਤਾ ਗਿਆ ਹੈ।ਕੈਨੇਡੀਅਨ ਪੀਐਮ ਦਾ ਜਹਾਜ਼ ਲਗਭਗ 34 ਸਾਲ ਪੁਰਾਣਾ ਦੱਸਿਆ ਜਾਂਦਾ ਹੈ ਅਤੇ ਇਸ ਨੂੰ ਬਦਲਣ ਵਿੱਚ ਕਈ ਸਾਲ ਲੱਗ ਸਕਦੇ ਹਨ।”

Related posts

ਈਰਾਨ ਨੇ ਅਮਰੀਕਾ ਉਪਰ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਇਆ

admin

ਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ

admin

ਵਿਸ਼ਵ ਸਿਹਤ ਸੰਗਠਨ ਵਲੋਂ ਲੇਬਨਾਨ ਵਿੱਚ ਹਮਲਿਆਂ ‘ਤੇ ਗੰਭੀਰ ਚਿੰਤਾ ਪ੍ਰਗਟ

admin