India

ਪੀਐਮ ਮੋਦੀ ਨੇ ਨਾਸਿਕ ਦੇ ਕਾਲਾਰਾਮ ਮੰਦਰ ਵਿਚ ਭਗਵਾਨ ਰਾਮ ਦੇ ਕੀਤੇ ਦਰਸ਼ਨ

ਨਾਸਿਕ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਯਾਨੀ ਕਿ ਅੱਜ ਨਾਸਿਕ ਵਿਚ ਭਗਵਾਨ ਰਾਮ ਦੇ ਪ੍ਰਸਿੱਧ ਕਾਲਾਰਾਮ ਮੰਦਰ ਵਿਚ ਪੂਜਾ ਕੀਤੀ ਅਤੇ ਭਜਨ ਕੀਰਤਨ ਵਿਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਮੰਜੀਰਾ (ਟੱਲੀਆਂ) ਵੀ ਵਜਾਇਆ। ਮਹਾਰਾਸ਼ਟਰ ਦੇ ਇਕ ਦਿਨਾ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨੇ ਸ਼ਹਿਰ ਦੇ ਪੰਚਵਟੀ ਖੇਤਰ ਵਿਚ ਗੋਦਾਵਰੀ ਨਦੀ ਦੇ ਕੰਢੇ ਸਥਿਤ ਮੰਦਰ ’ਚ ਦਰਸ਼ਨ ਕਰਨ ਤੋਂ ਪਹਿਲਾਂ ਸ਼ਹਿਰ ਵਿਚ ਇਕ ਰੋਡ ਸ਼ੋਅ ਵੀ ਕੀਤਾ।
ਪ੍ਰਧਾਨ ਮੰਤਰੀ ਦਾ ਇਹ ਦੌਰਾ 22 ਜਨਵਰੀ ਨੂੰ ਅਯੁੱਧਿਆ ਵਿਚ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਠੀਕ 10 ਦਿਨ ਪਹਿਲਾਂ ਹੋਇਆ। ਕਾਲਾਰਾਮ ਮੰਦਰ ਦੇ ਟਰੱਸਟੀ ਅਨੀਕੇਤ ਨਿਕਮ ਅਤੇ ਧਨੰਜੈ ਪੁਜਾਰੀ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ। ਇਸ ਦਰਮਿਆਨ ਸੜਕ ਦੇ ਦੋਹਾਂ ਪਾਸੇ ਲੋਕਾਂ ਨੇ ’ਜੈ ਸ਼੍ਰੀਰਾਮ’ ਦੇ ਨਾਅਰੇ ਲਾਏ। ਪ੍ਰਧਾਨ ਮੰਤਰੀ ਮੋਦੀ ਨੇ ਮੰਦਰ ਵਿਚ ਭਗਵਾਨ ਗਣੇਸ਼ ਅਤੇ ਭਗਵਾਨ ਰਾਮ ਦੀ ਪੂਜਾ ਅਤੇ ਆਰਤੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਹੋਰ ਭਗਤਾਂ ਨਾਲ ਮੰਜੀਰੇ ਵਜਾਏ।
ਮੰਦਰ ਦੇ ਟਰੱਸਟੀ ਮੈਂਬਰਾਂ ਨੇ ਉਨ੍ਹਾਂ ਨੂੰ ਸ਼ਾਲ, ਪ੍ਰਸ਼ੰਸਾ ਪੱਤਰ, ਯਾਦਗਾਰੀ ਚਿੰਨ੍ਹ, ਭਗਵਾਨ ਰਾਮ ਦੀ ਚਾਂਦੀ ਦੀ ਮੂਰਤੀ ਅਤੇ ਮੰਦਰ ਦੇ ਦੇਵਤਿਆਂ ਭਗਵਾਨ ਰਾਮ, ਸੀਤਾ ਅਤੇ ਲਕਸ਼ਮਣ ਦੀਆਂ ਤਸਵੀਰਾਂ ਦੇ ਕੇ ਸਨਮਾਨਿਤ ਕੀਤਾ। ਉਸ ਨੂੰ ਮੰਦਰ ਵਿਚ ਪੰਜੀਰੀ (ਪ੍ਰਸ਼ਾਦ) ਦਿੱਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਮਹਾਂਕਾਵਿ ਰਾਮਾਇਣ ਦੀ ਕਥਾ ਸੁਣੀ। ਮੰਦਰ ਦਾ ਦੌਰਾ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ 27ਵੇਂ ਰਾਸ਼ਟਰੀ ਯੁਵਕ ਉਤਸਵ ਦੇ ਉਦਘਾਟਨ ਸਥਾਨ ਤਪੋਵਨ ਮੈਦਾਨ ਲਈ ਰਵਾਨਾ ਹੋਏ।

Related posts

3 ਜੂਨ ਨੂੰ ਦੇਸ਼ ਦੇ ਸਾਰੇ ਜਿਲ੍ਹਿਆਂ ‘ਚ ਮੁੱਖ-ਮੰਤਰੀ ਮਾਨ ਦੇ ਪੁਤਲੇ ਫੂਕੇ ਜਾਣਗੇ !

admin

ਕੋਵੀਸ਼ੀਲਡ ਤੇ ਕੋਵੈਕੀਸਨ ਨੂੰ ਮਿਲ ਸਕਦੀ ਹੈ ਫੁੱਲ ਮਾਰਕੀਟਿੰਗ ਅਪਰੂਵਲ

Bunty

15,000 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

Bunty