India

ਅਯੁੱਧਿਆ ’ਚ 22 ਨੂੰ ਅਸੀਂ ਜੋ ਦੇਖਿਆ ਉਹ ਸਾਡੀਆਂ ਯਾਦਾਂ ’ਚ ਛਪਿਆ ਰਹੇਗਾ : ਮੋਦੀ

ਨਵੀਂ ਦਿੱਲੀ – ਰਾਮ ਮੰਦਰ ’ਚ ਰਾਮਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੇ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਅਯੁੱਧਿਆ ’ਚ ਅਸੀਂ ਜੋ ਦੇਖਿਆ, ਉਹ ਆਉਣ ਵਾਲੇ ਕਈ ਸਾਲਾਂ ਤੱਕ ਸਾਡੀਆਂ ਯਾਦਾਂ ’ਚ ਛਪਿਆ ਰਹੇਗਾ। ਪੀ.ਐੱਮ. ਮੋਦੀ ਨੇ ’ਐਕਸ’ ’ਤੇ ਇਕ ਪੋਸਟ ’ਚ ਸਮਾਰੋਹ ਦਾ ਇਕ ਵੀਡੀਓ ਸਾਂਝਾ ਕੀਤਾ ਅਤੇ ਕਿਹਾ,’’ਕੱਲ੍ਹ 22 ਜਨਵਰੀ ਨੂੰ ਅਸੀਂ ਅਯੁੱਧਿਆ ’ਚ ਜੋ ਦੇਖਿਆ, ਉਹ ਆਉਣ ਵਾਲੇ ਸਾਲਾਂ ਤੱਕ ਸਾਡੀਆਂ ਯਾਦਾਂ ’ਚ ਛਪਿਆ ਰਹੇਗਾ।’’
ਪ੍ਰਾਣ ਪ੍ਰਤਿਸ਼ਠਾ ਸਮਾਰੋਹ ਮੌਕੇ ਪੀ.ਐੱਮ. ਮੋਦੀ ਨੇ ਸੋਮਵਾਰ ਨੂੰ ਸ਼ਾਨਦਾਰ ਮੰਦਰ ਦੇ ਨਿਰਮਾਣ ਤੋਂ ਅੱਗੇ ਵੱਧ ਕੇ ਅਗਲੇ 1,000 ਸਾਲਾਂ ਦੇ ਮਜ਼ਬੂਤ ਭਾਰਤ ਦੀ ਨੀਂਹ ਬਣਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਇਸ ਮੌਕੇ ਨੂੰ ਇਕ ਨਵੇਂ ਯੁੱਗ ਦੀ ਸ਼ੁਰੂਆਤ ਵੀ ਦੱਸਿਆ। ਲੱਖਾਂ ਲੋਕਾਂ ਨੇ ਟੈਲੀਵਿਜ਼ਨ ’ਤੇ ਆਪਣੇ ਘਰਾਂ ਅਤੇ ਗੁਆਂਢ ਦੇ ਮੰਦਰਾਂ ’ਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੇਖਿਆ ਅਤੇ ਇਸ ਇਤਿਹਾਸਕ ਪਲ ਦਾ ਆਨੰਦ ਲਿਆ।

Related posts

ਭਾਰਤ ਦੀ ਰਾਸ਼ਟਰਪਤੀ ਵਲੋਂ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ !

admin

ਡੁਬਈ ਦੇ ਭਾਰਤੀ ਦੂਤਾਵਾਸ ਵਲੋਂ ਯਾਤਰੀਆਂ ਲਈ ਸਲਾਹ ਜਾਰੀ

admin

ਰਾਸ਼ਟਰਪਤੀ ਮੁਰਮੂ ਵਲੋਂ ਦਿੱਲੀ ਸਰਕਾਰ ਦੀ ‘ਲਖਪਤੀ ਬਿਟੀਆ ਯੋਜਨਾ ਦੀ ਸ਼ੁਰੂਆਤ

admin