India

ਅੱਤਵਾਦੀਆਂ ਨੂੰ ਪਾਕਿਸਤਾਨ ’ਚ ਦਾਖਲ ਹੋ ਕੇ ਮਾਰਾਂਗੇ : ਰਾਜਨਾਥ ਸਿੰਘ

ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੇਕਰ ਅੱਤਵਾਦੀ ਭਾਰਤ ’ਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ ਤਾਂ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ ਜਾਵੇਗਾ ਅਤੇ ਜੇਕਰ ਉਹ ਪਾਕਿਸਤਾਨ ਭੱਜ ਜਾਂਦੇ ਹਨ ਤਾਂ ਭਾਰਤ ਅੱਤਵਾਦੀਆਂ ਨੂੰ ਪਾਕਿਸਤਾਨ ’ਚ ਦਾਖਲ ਹੋ ਕੇ ਮਾਰੇਗਾ।
ਰਾਜਨਾਥ ਸਿੰਘ ਬਿ੍ਰਟਿਸ਼ ਅਖਬਾਰ ‘ਦਿ ਗਾਰਜੀਅਨ’ ’ਚ ਛਪੀ ਇਕ ਖਬਰ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਖੁਫੀਆ ਏਜੰਸੀਆਂ ਨੇ ਰਾਸ਼ਟਰੀ ਸੁਰੱਖਿਆ ਤਹਿਤ 2019 ਤੋਂ ਬਾਅਦ ਪਾਕਿਸਤਾਨ ’ਚ ਅੱਤਵਾਦੀਆਂ ਨੂੰ ਮਾਰਿਆ ਹੈ। ਰਾਜਨਾਥ ਨੇ ਕਿਹਾ, ‘ਕੋਈ ਵੀ ਅੱਤਵਾਦੀ ਭਾਰਤ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਇਸ ਦਾ ਮੂੰਹਤੋੜ ਜਵਾਬ ਦੇਵਾਂਗੇ।’ ਉਨ੍ਹਾਂ ਕਿਹਾ ਕਿ ਜੇਕਰ ਉਹ ਪਾਕਿਸਤਾਨ ਭੱਜ ਜਾਵੇਗਾ ਤਾਂ ਅਸੀਂ ਪਾਕਿਸਤਾਨ ਵਿਚ ਦਾਖਲ ਹੋ ਕੇ ਉਸ ਨੂੰ ਮਾਰਾਂਗੇ ।
ਉਨ੍ਹਾਂ ਕਿਹਾ ਕਿ ਭਾਰਤ ਕੋਲ ਸਰਹੱਦ ਪਾਰ ਅੱਤਵਾਦ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਤਾਕਤ ਹੈ ਅਤੇ ਪਾਕਿਸਤਾਨ ਨੇ ਇਸ ਨੂੰ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਜ਼ਾ ਟਿੱਪਣੀਆਂ ਦਾ ਸਮਰਥਨ ਕੀਤਾ ਕਿ ਭਾਰਤ ਮੂਕ ਦਰਸ਼ਕ ਨਹੀਂ ਬਣੇਗਾ। ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਭਾਰਤ ਹਮੇਸ਼ਾ ਆਪਣੇ ਗੁਆਂਢੀਆਂ ਨਾਲ ਚੰਗੇ ਸਬੰਧ ਬਣਾਏ ਰੱਖਣਾ ਚਾਹੁੰਦਾ ਹੈ।

Related posts

ਮਹਾਰਾਸ਼ਟਰ-ਗੁਜਰਾਤ ’ਚ ਅਸਮਾਨ ਤੋਂ ਵਰ੍ਹਿਆ ਕਹਿਰ, ਹੜ੍ਹ ਦੀ ਸਥਿਤੀ, ਹੁਣ ਤਕ 140 ਮੌਤਾਂ

Bunty

ਲਗਾਤਾਰ ਘੱਟ ਰਹੇ ਹਨ ਸਰਗਰਮ ਮਾਮਲੇ, ਹੁਣ ਰਹਿ ਗਏ ਤਿੰਨ ਲੱਖ 61 ਹਜ਼ਾਰ

Bunty

ਜੈਮੀ ਲੋਗਨ ਮੱਛੀ ਦੇ ਪਹਿਰਾਵੇ ਵਿੱਚ ਮੀਟ ਛੱਡਣ ਲਈ ‘ਗੋ ਵੀਗਨ’ ਦੀ ਅਪੀਲ ਕਰਦੀ ਹੋਈ !

admin