ਨਵੀਂ ਦਿੱਲੀ – ਭਾਰਤ ਵਿੱਚ ਕੰਪਨੀਆਂ ਦੇ ਮੁਨਾਫ਼ੇ ਵਿੱਚ ਵਾਧਾ ਹੋ ਰਿਹਾ ਹੈ ਪਰ ਜਦੋਂ ਆਮਦਨ ਵਿੱਚ ਵਾਧੇ ਦੀ ਗੱਲ ਆਉਂਦੀ ਹੈ ਤਾਂ ਦੇਸ਼ ਦੀਆਂ ਚੋਟੀ ਦੀਆਂ ਸੂਚੀਬੱਧ ਕੰਪਨੀਆਂ ਅਮਰੀਕਾ ਦੀਆਂ ਸੂਚੀਬੱਧ ਕੰਪਨੀਆਂ ਤੋਂ ਪਛੜਦੀਆਂ ਜਾਪਦੀਆਂ ਹਨ। ਦਸੰਬਰ 2023 ਨੂੰ ਖ਼ਤਮ ਹੋਏ 12 ਮਹੀਨਿਆਂ ਦੌਰਾਨ, S&P 500 ਕੰਪਨੀਆਂ ਦੀ ਕੁੱਲ ਆਮਦਨ ਇੱਕ ਸਾਲ ਪਹਿਲਾਂ ਦੇ ਮੁਕਾਬਲੇ 6.2 ਪ੍ਰਤੀਸ਼ਤ ਵਧੀ ਹੈ, ਪਰ ਡਾਲਰ ਦੇ ਰੂਪ ਵਿੱਚ, 500 ਸੂਚਕਾਂਕ ਵਿੱਚ ਸ਼ਾਮਲ ਕੰਪਨੀਆਂ ਦੀ ਕੁੱਲ ਆਮਦਨ ਸਿਰਫ਼ 4.6 ਪ੍ਰਤੀਸ਼ਤ ਵਧੀ ਹੈ। ਇਸ ਦੇ ਉਲਟ, ਦਸੰਬਰ 2023 ਦੀ ਤਿਮਾਹੀ ਵਿੱਚ ਬੀ. ਐੱਸ.ਈ. 500 ਕੰਪਨੀਆਂ ਦੇ ਕੁੱਲ ਸ਼ੁੱਧ ਲਾਭ ਵਿੱਚ 17.4 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਪਰ ਉਸੇ ਸਮੇਂ ਦੌਰਾਨ, 500 ਕੰਪਨੀਆਂ ਦੇ ਕੁੱਲ ਸ਼ੁੱਧ ਲਾਭ ਵਿੱਚ 14.1 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।ਬਲੂਮਬਰਗ ਦੇ ਅੰਕੜਿਆਂ ਅਨੁਸਾਰ, ਦਸੰਬਰ 2023 ਨੂੰ ਖ਼ਤਮ ਹੋਏ 12 ਮਹੀਨਿਆਂ ਦੌਰਾਨ ਐੱਸ. ਐਂਡ ਪੀ. 500 ਕੰਪਨੀਆਂ ਦਾ ਕੁੱਲ ਸ਼ੁੱਧ ਲਾਭ ਵੱਧ ਕੇ 1,782.3 ਅਰਬ ਡਾਲਰ ਹੋ ਗਿਆ, ਜੋ ਇੱਕ ਸਾਲ ਪਹਿਲਾਂ ਸਿਰਫ਼ 1,561.5 ਅਰਬ ਡਾਲਰ ਸੀ।
ਇਸੇ ਮਿਆਦ ਦੇ ਦੌਰਾਨ, ਐੱਸ. ਐਂਡ ਪੀ. 500 ਸੂਚਕਾਂਕ ਵਿੱਚ ਸ਼ਾਮਲ ਭਾਰਤ ਦੀਆਂ ਚੋਟੀ ਦੀਆਂ ਕੰਪਨੀਆਂ ਦਾ ਕੁੱਲ ਸ਼ੁੱਧ ਲਾਭ ਇੱਕ ਸਾਲ ਪਹਿਲਾਂ 119.3 ਅਰਬ ਡਾਲਰ ਤੋਂ ਵੱਧ ਕੇ 141.3 ਅਰਬ ਡਾਲਰ ਹੋ ਗਿਆ। ਦੂਜੇ ਪਾਸੇ ਦਸੰਬਰ 2023 ਨੂੰ ਖ਼ਤਮ ਹੋਏ 12 ਮਹੀਨਿਆਂ ਦੌਰਾਨ ਐੱਸ. ਐਂਡ ਪੀ. 500 ਸੂਚਕਾਂਕ ਵਿੱਚ ਸਾਮਲ ਕੰਪਨੀਆਂ ਦੀ ਕੁੱਲ ਆਮਦਨ ਵੱਧ ਕੇ 16,813.4 ਅਰਬ ਡਾਲਰ ਹੋ ਗਈ, ਜੋ ਇੱਕ ਸਾਲ ਪਹਿਲਾਂ ਸਿਰਫ਼ 15,835 ਅਰਬ ਡਾਲਰ ਸੀ। ਇਸ ਮਿਆਦ ਦੌਰਾਨ ਬੀ. ਐੱਸ. ਈ. 500 ਸੂਚਕਾਂਕ ਵਿੱਚ ਸ਼ਾਮਲ ਕੰਪਨੀਆਂ ਦੀ ਕੁੱਲ ਆਮਦਨ ਵੱਧ ਕੇ 1,525.6 ਅਰਬ ਡਾਲਰ ਹੋ ਗਈ, ਜੋ ਇੱਕ ਸਾਲ ਪਹਿਲਾਂ 1,458.1 ਅਰਬ ਡਾਲਰ ਸੀ।
ਇਹ ਵਿਸ਼ਲੇਸ਼ਣ ਐੱਸ. ਐਂਡ ਪੀ. 500 ਅਤੇ ਬੀ. ਐੱਸ. ਈ. 500 ਸੂਚਕਾਂਕ ਵਿੱਚ ਸ਼ਾਮਲ ਕੰਪਨੀਆਂ ਦੇ ਤਿਮਾਹੀ ਮਾਲੀਏ ਅਤੇ ਮੁਨਾਫ਼ਿਆਂ ’ਤੇ ਆਧਾਰਤ ਹੈ। ਭਾਰਤੀ ਕੰਪਨੀਆਂ ਦੇ ਅੰਕੜਿਆਂ ਨੂੰ ਸਬੰਧਤ ਤਿਮਾਹੀ ਵਿੱਚ ਰੁਪਏ ਅਤੇ ਡਾਲਰ ਦੀ ਔਸਤ ਵਟਾਂਦਰਾ ਦਰ ਦੀ ਵਰਤੋਂ ਕਰ ਕੇ ਡਾਲਰ ਵਿੱਚ ਬਦਲਿਆ ਗਿਆ ਹੈ। 4 ਤਿਮਾਹੀਆਂ ਦੇ ਡੇਟਾ ਨੂੰ ਜੋੜ ਕੇ 12 ਮਹੀਨਿਆਂ ਦੇ ਅੰਕੜੇ ਪ੍ਰਾਪਤ ਕੀਤੇ ਗਏ ਹਨ।
ਅੰਕੜੇ ਇਹ ਵੀ ਦੱਸਦੇ ਹਨ ਕਿ ਦੁਨੀਆਂ ਦੀ ਸਭ ਤੋਂ ਵੱਡੀ ਅਰਥ-ਵਿਵਸਥਾ ਅਮਰੀਕਾ ਵਿੱਚ ਇੱਕ ਆਮ ਕੰਪਨੀ ਭਾਰਤ ਦੀਆਂ ਸਮਾਨ ਕੰਪਨੀਆਂ ਨਾਲੋਂ ਵੱਧ ਮੁਨਾਫ਼ਾ ਦੇ ਰਹੀ ਹੈ। 2023 ਵਿੱਚ ਐੱਸ. ਐਂਡ ਪੀ. 500 ਕੰਪਨੀਆਂ ਦਾ ਔਸਤ ਸ਼ੁੱਧ ਲਾਭ 10.6 ਪ੍ਰਤੀਸ਼ਤ ਰਿਹਾ।
ਇਸ ਸਮੇਂ ਦੌਰਾਨ ਬੀ. ਐੱਸ. ਈ. 500 ਕੰਪਨੀਆਂ ਦਾ ਔਸਤ ਸ਼ੁੱਧ ਲਾਭ ਮਾਰਜਨ ਸਿਰਫ਼ 9.3 ਪ੍ਰਤੀਸ਼ਤ ਸੀ। ਪਰ ਵਿਸ਼ਵ-ਵਿਆਪੀ ਮਹਾਂਮਾਰੀ ਤੋਂ ਬਾਅਦ, ਭਾਰਤ ਵਿੱਚ ਕੰਪਨੀਆਂ ਦਾ ਮੁਨਾਫ਼ਾ ਅਮਰੀਕੀ ਕੰਪਨੀਆਂ ਨਾਲੋਂ ਤੇਜ਼ੀ ਨਾਲ ਵਧਿਆ ਹੈ। ਦਸੰਬਰ 2020 ਨੂੰ ਖ਼ਤਮ ਹੋਏ 12 ਮਹੀਨਿਆਂ ਦੌਰਾਨ 500 ਕੰਪਨੀਆਂ ਦਾ ਸ਼ੁੱਧ ਲਾਭ ਮਾਰਜਨ 5.2 ਫ਼ੀਸਦੀ ਸੀ, ਜੋ ਦਸੰਬਰ 2023 ਤਕ 410 ਆਧਾਰ ਅੰਕ ਵਧਿਆ ਹੈ। ਦਸੰਬਰ 2020 ਵਿੱਚ S&P 500 ਕੰਪਨੀਆਂ ਦਾ ਸੁੱਧ ਲਾਭ ਮਾਰਜਨ 7.3 ਪ੍ਰਤੀਸ਼ਤ ਸੀ, ਜੋ ਅਗਲੇ 3 ਸਾਲਾਂ ਵਿੱਚ ਸਿਰਫ਼ 330 ਆਧਾਰ ਅੰਕ ਵਧਿਆ ਹੈ।
