India

ਇਹ ਹੈ ਮੋਦੀ ਦੀ ਗਾਰੰਟੀ, ਭਿ੍ਰਸ਼ਟਾਚਾਰੀਆਂ ਨੂੰ ਜਾਣਾ ਪਵੇਗਾ ਜੇਲ੍ਹ : ਮੋਦੀ

ਜੈਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਿ੍ਰਸ਼ਟਾਚਾਰ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਵੀਰਵਾਰ ਨੂੰ ਕਿਹਾ ਕਿ ਭਿ੍ਰਸ਼ਟਾਚਾਰੀਆਂ ਨੂੰ ਜੇਲ ਜਾਣਾ ਪਵੇਗਾ, ਇਹ ‘ਮੋਦੀ ਦੀ ਗਾਰੰਟੀ’ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਆਮ ਚੋਣਾਂ ਵਿਕਸਿਤ ਭਾਰਤ ਦੇ ਸੰਕਲਪ ਨੂੰ ਨਵੀਂ ਊਰਜਾ ਦੇਣ ਵਾਲੀਆਂ ਚੋਣਾਂ ਹਨ। ਉਹ ਕਰੌਲੀ ’ਚ ਭਾਜਪਾ ਦੀ ਚੋਣ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਇਕ ਅਜਿਹੀ ਪਾਰਟੀ ਹੈ, ਜਿਸ ਨੇ ਨੌਜਵਾਨਾਂ ਦੀਆਂ ਨੌਕਰੀਆਂ ਲੁੱਟਣ ਦੇ ਮੌਕੇ ਲੱਭੇ ਹਨ ਅਤੇ ਇੱਥੇ ਰਾਜਸਥਾਨ ਵਿਚ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਹੇਠ ‘ਪੇਪਰ ਲੀਕ’ ਉਦਯੋਗ ਖੜ੍ਹਾ ਹੋ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੋਦੀ ਨੇ ਤੁਹਾਨੂੰ ਗਾਰੰਟੀ ਦਿੱਤੀ ਕਿ ਭਾਜਪਾ ਦੀ ਸਰਕਾਰ ਆਵੇਗੀ ਅਤੇ ਪੇਪਰ ਲੀਕ ਮਾਫੀਆ ਨੂੰ ਜੇਲ੍ਹ ਦੇ ਅੰਦਰ ਵਿਖਾਈ ਦੇਣਗੇ।
ਉਨ੍ਹਾਂ ਕਿਹਾ ਕਿ ਇਸੇ ਲਈ ‘ਇੰਡੀ’ ਗਠਜੋੜ ਦੇ ਲੋਕ ਮੋਦੀ ਖਿਲਾਫ਼ ਇਕਜੁੱਟ ਹੋ ਰਹੇ ਹਨ। ਦੇਸ਼ ਵਿਚ ਕੀ ਚੱਲ ਰਿਹਾ ਹੈ। ਇਕ ਪਾਸੇ ਮੋਦੀ ਹੈ ਜੋ ਕਹਿੰਦਾ ਹੈ ਭਿ੍ਰਸ਼ਟਾਚਾਰ ਹਟਾਓ। ਦੂਜੇ ਪਾਸੇ ਉਹ ਹਨ ਜੋ ਕਹਿੰਦੇ ਹਨ ਕਿ ਭਿ੍ਰਸ਼ਟਾਚਾਰੀਆਂ ਨੂੰ ਬਚਾਓ। ਇਹ ਸਾਰੇ ਲੋਕ ਜੋ ਭਿ੍ਰਸ਼ਟਾਚਾਰੀਆਂ ਨੂੰ ਬਚਾਉਣ ਲਈ ਨਿਕਲੇ ਹਨ, ਉਨ੍ਹਾਂ ਨੂੰ ਖੁੱਲ੍ਹੇ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਚਾਹੇ ਉਹ ਮੋਦੀ ਨੂੰ ਕਿੰਨੀਆਂ ਵੀ ਧਮਕੀਆਂ ਦੇ ਦੇਣ। ਭਿ੍ਰਸ਼ਟਾਚਾਰੀਆਂ ਨੂੰ ਜੇਲ੍ਹ ਜਾਣਾ ਹੀ ਪਵੇਗਾ, ਇਹ ਮੋਦੀ ਦੀ ਗਾਰੰਟੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ਭਾਜਪਾ ਨੇ ਉਨ੍ਹਾਂ ਸਮੱਸਿਆਵਾਂ ਦਾ ਹੱਲ ਕੱਢੇ, ਜਿਨ੍ਹਾਂ ’ਤੇ ਕਾਂਗਰਸ ਨੇ ਹੱਥ ਖੜ੍ਹੇ ਕਰ ਦਿੱਤੇ ਸਨ।

Related posts

AI ਬਹੁਤ ਕੁੱਝ ਕਰ ਸਕਦਾ ਪਰ ਇਹ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ – ਰਿਸ਼ੀ ਸੁਨਕ

admin

‘ਏਆਈ ਇਮਪੈਕਟ ਸਮਿਟ 2026’ ਸਿਰਫ਼ ਪੀਆਰ ਸਟੰਟ – ਰਾਹੁਲ ਗਾਂਧੀ

admin

ਹੈਦਰਾਬਾਦੀ ਬਿਰਿਆਨੀ ਰੈਸਟੋਰੈਂਟਾਂ ਵਲੋਂ 70 ਹਜ਼ਾਰ ਕ੍ਰੋੜ ਦਾ ਘੁਟਾਲਾ

admin