India

ਕੇਜਰੀਵਾਲ ਮੈਡੀਕਲ ਜ਼ਮਾਨਤ ਲਈ ਰੋਜ਼ ਅੰਬ ਤੇ ਮਠਿਆਈਆਂ ਖਾ ਰਹੇ ਹਨ: ਈਡੀ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਬਕਾਰੀ ਘਪਲੇ ਦੇ ਮਾਮਲੇ ਵਿੱਚ ਗਿ੍ਰਫ਼ਤਾਰ ਕੀਤੇ ਗਏ ਹਨ ਅਤੇ ਟਾਈਪ 2 ਡਾਇਬਟੀਜ਼ ਹੋਣ ਦੇ ਬਾਵਜੂਦ ਹਰ ਰੋਜ਼ ਅੰਬ ਅਤੇ ਮਠਿਆਈਆਂ ਜ਼ਿਆਦਾ ਖਾ ਰਹੇ ਹਨ ਤਾਂ ਜੋ ਮੈਡੀਕਲ ਜ਼ਮਾਨਤ ਦਾ ਆਧਾਰ ਬਣਾਇਆ ਜਾ ਸਕੇ। ਇਹ ਦਾਅਵਾ ਅੱਜ ਇਥੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੀਬੀਆਈ ਅਤੇ ਈਡੀ ਕੇਸਾਂ ਲਈ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੇ ਸਾਹਮਣੇ ਕੀਤਾ। ਅਦਾਲਤ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਕੇਜਰੀਵਾਲ ਦੇ ਖੁਰਾਕ ਚਾਰਟ ਸਮੇਤ ਮਾਮਲੇ ਵਿੱਚ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਈਡੀ ਨੇ ਅਦਾਲਤ ਨੂੰ ਦੱਸਿਆ, ‘ਅਰਵਿੰਦ ਕੇਜਰੀਵਾਲ ਟਾਈਪ 2 ਡਾਇਬਟੀਜ਼ ਹੋਣ ਦੇ ਬਾਵਜੂਦ ਜ਼ਿਆਦਾ ਖੰਡ ਵਾਲਾ ਭੋਜਨ ਖਾ ਰਿਹਾ ਹੈ। ਉਹ ਰੋਜ਼ਾਨਾ ਆਲੂ ਪੂਰੀ, ਅੰਬ, ਮਠਿਆਈਆਂ ਖਾ ਰਹੇ ਹਨ। ਅਜਿਹਾ ਮੈਡੀਕਲ ਜ਼ਮਾਨਤ ਲਈ ਆਧਾਰ ਬਣਾਉਣ ਲਈ ਕੀਤਾ ਜਾ ਰਿਹਾ ਹੈ।’

Related posts

ਕਸ਼ਮੀਰ ਦੇ ਯੂਟਿਊਬਰ ਨੇ ਮੰਗੀ ਮਾਫ਼ੀ, ਨੂਪੁਰ ਸ਼ਰਮਾ ਦੀ ਇਤਰਾਜ਼ਯੋਗ ਵੀਡੀਓ ਨੂੰ ਕੀਤਾ ਡਿਲੀਟ

Bunty

ਕੀ ਮਨੀਪੁਰ ਹਿੰਸਾ ’ਚ ਸਰਹੱਦ ਪਾਰ ਦੇ ਅੱਤਵਾਦੀ ਸ਼ਾਮਲ ਸਨ: ਮੋਹਨ ਭਾਗਵਤ

Bunty

ਕਿਸਾਨਾਂ ਦੀ ਆਮਦਨੀ ਵਧਾਉਣ ਲਈ ਕੇਂਦਰ ਨੇ ਕੀਤਾ ਵੱਡਾ ਐਲਾਨ, ਪਾਮ ਆਇਲ ਮਿਸ਼ਨ ਨੂੰ ਮਨਜ਼ੂਰੀ, ਖਰਚ ਹੋਣਗੇ 11 ਹਜ਼ਾਰ ਕਰੋਡ਼

Bunty