India

ਮੁਖ਼ਤਾਰ ਅੰਸਾਰੀ ਦੇ ਸਰੀਰ ’ਚੋਂ ਜ਼ਹਿਰੀਲਾ ਤੱਤ ਨਹੀਂ ਮਿਲਿਆ, ਵਿਸਰਾ ਰਿਪੋਰਟ ’ਚ ਖ਼ੁਲਾਸਾ

ਲਖਨਊ – ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਅੱਜ ਆਈ ਵਿਸਰਾ ਟੈਸਟ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਰਹੂਮ ਦੇ ਸਰੀਰ ਵਿੱਚ ਜ਼ਹਿਰੀਲਾ ਤੱਤ ਨਹੀਂ ਮਿਲਿਆ। ਮੁਖਤਾਰ ਅੰਸਾਰੀ ਦੀ ਬਾਂਦਾ ਜ਼ਿਲ੍ਹੇ ਦੇ ਰਾਣੀ ਦੁਰਗਾਵਤੀ ਮੈਡੀਕਲ ਕਾਲਜ ਵਿੱਚ 28 ਮਾਰਚ ਨੂੰ ਜੇਲ੍ਹ ਵਿੱਚ ਸਜ਼ਾ ਕੱਟਣ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਮੁਖਤਾਰ ਦੇ ਭਰਾ ਅਤੇ ਸੰਸਦ ਮੈਂਬਰ ਅਫਜ਼ਲ ਅੰਸਾਰੀ ਨੇ ਦੋਸ਼ ਲਾਇਆ ਸੀ ਕਿ ਮੁਖਤਾਰ ਨੂੰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਪੋਸਟਮਾਰਟਮ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਅੰਸਾਰੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਅੰਸਾਰੀ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਦੀ ਮੌਤ ਜੇਲ੍ਹ ਵਿੱਚ ‘ਸਲੋ ਪੋਇਜ਼ਨਿੰਗ’ ਕਾਰਨ ਹੋਈ ਹੈ। ਹਸਪਤਾਲ ਦੇ ਸੀਨੀਅਰ ਸੂਤਰ, ਜਿਸ ਨੇ ਪੋਸਟਮਾਰਟਮ ਜਾਂਚ ਦੀ ਨਿਗਰਾਨੀ ਕੀਤੀ, ਨੇ ਕਿਹਾ, ‘ਮੁਖਤਾਰ ਅੰਸਾਰੀ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਹੈ।’

Related posts

ਗੋਆ ਸੰਕਟ ਟਾਲਣ ’ਚ ਕਾਂਗਰਸ ਸਫ਼ਲ, ਪਾਰਟੀ ਮੀਟਿੰਗ ’ਚ ਸ਼ਾਮਲ ਹੋਏ 10 ਵਿਧਾਇਕ,ਵਿਧਾਇਕ ਲੋਬੋ ਨੇ ਕਿਹਾ-ਮੈਂ ਕਾਂਗਰਸ ਦੇ ਨਾਲ

Bunty

31 ਮਾਰਚ, 2026 ਤੱਕ ਭਾਰਤ ਨਕਸਲਵਾਦ ਤੋਂ ਮੁਕਤ ਹੋ ਜਾਵੇਗਾ: ਅਮਿਤ ਸ਼ਾਹ

admin

ਬਾਲੀਵੁੱਡ ਹੀਰੋ ਸੋਨੂੰ ਸੂਦ ਆਪਣੀ ਫਿਲਮ ਦੀ ਸਕ੍ਰੀਨਿੰਗ ਦੌਰਾਨ !

admin