India

ਅਤਿਵਾਦੀਆਂ ਨੇ ਸੀਆਰਪੀਐੱਫ ਦੇ ਕੈਂਪ ’ਤੇ ਗੋਲੀਆਂ ਚਲਾਈਆਂ ਤੇ ਬੰਬ ਸੁੱਟੇ, ਦੋ ਜਵਾਨਾਂ ਦੀ ਮੌਤ

ਇੰਫਾਲ – ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਦੇ ਕੈਂਪ ‘ਤੇ ਅਤਿਵਾਦੀਆਂ ਦੇ ਹਮਲੇ ‘ਚ ਸੀਆਰਪੀਐਫ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਦੋ ਹੋਰ ਜਵਾਨ ਜ਼ਖ਼ਮੀ ਹੋ ਗਏ। ਅਤਿਵਾਦੀਆਂ ਨੇ ਮੋਇਰਾਂਗ ਥਾਣਾ ਖੇਤਰ ਦੇ ਨਾਰਨਸੇਨਾ ਸਥਿਤ ਆਈਆਰਬੀਐੱਨ (ਇੰਡੀਅਨ ਰਿਜ਼ਰਵ ਕੋਰ) ਦੇ ਕੈਂਪ ’ਤੇ ਹਮਲਾ ਕੀਤਾ। ਅਤਿਵਾਦੀਆਂ ਨੇ ਪਹਾੜੀ ਚੋਟੀਆਂ ਤੋਂ ਕੈਂਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਗੋਲੀਬਾਰੀ ਕੀਤੀ। ਗੋਲੀਬਾਰੀ ਰਾਤ ਕਰੀਬ 12.30 ਵਜੇ ਸ਼ੁਰੂ ਹੋਈ ਅਤੇ ਤੜਕੇ ਕਰੀਬ 2.15 ਵਜੇ ਤੱਕ ਜਾਰੀ ਰਹੀ। ਅਤਿਵਾਦੀਆਂ ਨੇ ਬੰਬ ਵੀ ਸੁੱਟੇ, ਜਿਨ੍ਹਾਂ ਵਿੱਚੋਂ ਇੱਕ ਸੀਆਰਪੀਐੱਫ ਦੀ 128 ਬਟਾਲੀਅਨ ਦੀ ਚੌਕੀ ਵਿੱਚ ਫਟਿਆ। ਮਿ੍ਰਤਕਾਂ ਦੀ ਪਛਾਣ ਐੱਸਆਈ ਐੱਨ. ਸਰਕਾਰ ਅਤੇ ਹੈੱਡ ਕਾਂਸਟੇਬਲ ਅਰੂਪ ਸੈਣੀ ਵਜੋਂ ਹੋਈ ਹੈ। ਇਸ ਹਮਲੇ ਵਿੱਚ ਇੰਸਪੈਕਟਰ ਜਾਦਵ ਦਾਸ ਅਤੇ ਕਾਂਸਟੇਬਲ ਆਫਤਾਬ ਦਾਸ ਜ਼ਖ਼ਮੀ ਹੋ ਗਏ।

Related posts

ਪ੍ਰਧਾਨ ਮੰਤਰੀ ਮੋਦੀ ਦਾ ਦੋ ਦਿਨਾਂ ਮਲੇਸ਼ੀਆ ਦੌਰਾ ਦਾ ਪ੍ਰਵਾਸੀ ਭਾਰਤੀਆਂ ਵਲੋਂ ਬੇਸਬਰੀ ਨਾਲ ਇੰਤਜ਼ਾਰ

admin

ਔਰਤ ਦੀ ਸਹਿਮਤੀ ਤੋਂ ਬਿਨਾਂ ਗਰਭ ਅਵਸਥਾ ਜਾਰੀ ਨਹੀਂ ਰੱਖੀ ਜਾ ਸਕਦੀ: ਸੁਪਰੀਮ ਕੋਰਟ

admin

ਬਾਲੀਵੁੱਡ ਅਦਾਕਾਰਾ ਵਲੋਂ ਆਪਣੇ ਭਰਾ ਨੂੰ ਯੂਏਈ ਜੇਲ੍ਹ ‘ਚੋਂ ਰਿਹਾਅ ਕਰਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ !

admin