India

ਪ੍ਰਧਾਨ ਮੰਤਰੀ ਬਲਾਤਕਾਰੀਆਂ ਦੇ ਹੱਕ ’ਚ ਵੋਟਾਂ ਮੰਗ ਰਹੇ ਨੇ, ਇਹ ਹੈ ਮੋਦੀ ਦੀ ਗਾਰੰਟੀ: ਰਾਹੁਲ ਗਾਂਧੀ

ਸ਼ਿਵਮੋਗਾ, (ਕਰਨਾਟਕ) – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਕਰਨਾਟਕ ਦੀ ਹਸਨ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਜਨਤਾ ਦਲ ਸੈਕੂਲਰ (ਜੇ.ਡੀ.ਐੱਸ.) ਨੇਤਾ ਪ੍ਰਜਵਲ ਰੇਵੰਨਾ ਨੇ 400 ਔਰਤਾਂ ਨਾਲ ਬਲਾਤਕਾਰ ਕੀਤਾ ਹੈ। ਉਸਨੇ ਪ੍ਰਜਵਲ ਦੇ ਹੱਕ ’ਚ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਆਫੀ ਮੰਗਣ ਦੀ ਵੀ ਮੰਗ ਕੀਤੀ। ਸ਼ਿਵਮੋਗਾ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੀਆਂ ਔਰਤਾਂ ਤੋਂ ਇਕ ‘ਘੋਰ ਬਦਮਾਸ਼’ ਦੇ ਹੱਕ ’ਚ ਵੋਟਾਂ ਮੰਗਣ ਲਈ ਮੁਆਫੀ ਮੰਗਣੀ ਚਾਹੀਦੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ, ’ਪ੍ਰਧਾਨ ਮੰਤਰੀ ਨੂੰ ਦੇਸ਼ ਦੀਆਂ ਮਾਵਾਂ-ਭੈਣਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਪ੍ਰਜਵਲ ਰੇਵੰਨਾ ਨੇ 400 ਔਰਤਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਦੀ ਵੀਡੀਓ ਬਣਾਈ ਹੈ। ਇਹ ਸੈਕਸ ਸਕੈਂਡਲ ਨਹੀਂ, ਸਗੋਂ ਵੱਡੇ ਪੱਧਰ ’ਤੇ ਬਲਾਤਕਾਰ ਹੈ।’’ ਉਨ੍ਹਾਂ ਕਿਹਾ, ’’ਪ੍ਰਧਾਨ ਮੰਤਰੀ ਨੇ ਕਰਨਾਟਕ ’ਚ ਸਟੇਜ ਤੋਂ ਇਕ ਗੰਭੀਰ ਬਦਸਲੂਕੀ ਅਤੇ ਬਲਾਤਕਾਰੀ ਦਾ ਸਮਰਥਨ ਕੀਤਾ। ਇਹ ਮੋਦੀ ਦੀ ਗਾਰੰਟੀ ਹੈ। ਉਨ੍ਹਾਂ (ਮੋਦੀ) ਨੇ ਕਰਨਾਟਕ ’ਚ ਕਿਹਾ ਕਿ ਜੇਕਰ ਤੁਸੀਂ ਬਲਾਤਕਾਰੀ ਦੇ ਹੱਕ ’ਚ ਵੋਟ ਕਰੋਗੇ ਤਾਂ ਇਹ ਮੇਰੀ ਮਦਦ ਕਰੇਗਾ।’ ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਆਗੂ ਜਾਣਦਾ ਸੀ ਕਿ ਪ੍ਰਜਵਲ ਇਕ ’ਘੋਰ ਬਦਮਾਸ਼’ ਸੀ ਪਰ ਫਿਰ ਵੀ ਉਸ ਨੇ ਉਸ ਦਾ ਸਮਰਥਨ ਕੀਤਾ ਅਤੇ ਜਨਤਾ ਦਲ (ਐਸ) ਨਾਲ ਗੱਠਜੋੜ ਕੀਤਾ। ਗਾਂਧੀ ਨੇ ਕਿਹਾ, ’ਪ੍ਰਧਾਨ ਮੰਤਰੀ ਨੇ ਭਾਰਤ ਦੀ ਹਰ ਔਰਤ ਦਾ ਅਪਮਾਨ ਕੀਤਾ ਹੈ। ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਸਾਰੇ ਨੇਤਾਵਾਂ ਨੂੰ ਦੇਸ਼ ਦੀ ਹਰ ਔਰਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

Related posts

ਮਰਾਠੀ ਅਦਾਕਾਰਾ ਉਰਮਿਲਾ ਕੋਠਾਰੇ ਕਾਰ ਹਾਦਸੇ ’ਚ ਜ਼ਖ਼ਮੀ !

admin

ਭਾਰਤ ਅਤੇ ਇਟਲੀ ਵਲੋਂ 20 ਬਿਲੀਅਨ ਯੂਰੋ ਦਾ ਵਪਾਰਕ ਟੀਚਾ ਨਿਰਧਾਰਤ !

admin

ਸਫਦਰਜੰਗ ਹਸਪਤਾਲ ਵਿੱਚ ਪਹਿਲਾ ਦੋਹਰਾ ਗੁਰਦਾ ਟ੍ਰਾਂਸਪਲਾਂਟ

admin