India

ਸ਼ੱਕੀ ਚੀਜ਼ ਹੋਣ ਦੀ ਸੂਚਨਾ ਬਾਅਦ ਪੁਣੇ-ਜੰਮੂ ਤਵੀ ਜੇਹਲਮ ਐਕਸਪ੍ਰੈਸ ਭੋਪਾਲ ’ਚ ਰੋਕੀ, 40 ਮਿੰਟ ਤਲਾਸ਼ੀ ਬਾਅਦ ਰਵਾਨਾ

ਭੋਪਾਲ – ਰੇਲਗੱਡੀ ਵਿਚ ਸ਼ੱਕੀ ਵਸਤੂ ਹੋਣ ਦੀ ਸੂਚਨਾ ਮਿਲਣ ’ਤੇ ਆਰਪੀਐੱਫ ਨੇ ਸ਼ੁੱਕਰਵਾਰ ਸਵੇਰੇ ਮੱਧ ਪ੍ਰਦੇਸ਼ ਦੇ ਭੁਪਾਲ ਦੇ ਰਾਣੀ ਕਮਲਾਪਤੀ ਸਟੇਸ਼ਨ ’ਤੇ ਪੁਣੇ-ਜੰਮੂ ਤਵੀ ਜੇਹਲਮ ਐਕਸਪ੍ਰੈਸ ਦੀ ਤਲਾਸ਼ੀ ਲਈ। ਆਰਪੀਐੱਫ ਵੱਲੋਂ 40 ਮਿੰਟ ਦੀ ਤਲਾਸ਼ੀ ਤੋਂ ਬਾਅਦ ਇਹ ਜਾਣਕਾਰੀ ਝੂਠੀ ਨਿਕਲੀ। ਇਕ ਯਾਤਰੀ ਨੇ ਟਰੇਨ ’ਚ ਸ਼ੱਕੀ ਵਸਤੂ ਦੀ ਸੂਚਨਾ ਟੀਟੀ ਨੂੰ ਦਿੱਤੀ, ਜਿਸ ਤੋਂ ਬਾਅਦ ਟਰੇਨ ਨੂੰ ਭੋਪਾਲ ਦੇ ਰਾਣੀ ਕਮਲਾਪਤੀ ਸਟੇਸ਼ਨ ’ਤੇ ਰੋਕਿਆ ਗਿਆ। ਕਰੀਬ 40 ਮਿੰਟ ਤੱਕ ਚੱਲੀ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ। ਟਰੇਨ ਸਵੇਰੇ 9.40 ਵਜੇ ਮੰਜ਼ਿਲ ਲਈ ਰਵਾਨਾ ਹੋਈ। ਇਸ ਸਬੰਧੀ ਇਕ ਵਿਅਕਤੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ।

Related posts

ਨਸ਼ਾ ਸਮੱਗਲਰਾਂ ਦੇ 25 ਟਿਕਾਣਿਆਂ ’ਤੇ ਈ.ਡੀ. ਵੱਲੋਂ ਛਾਪੇ

Bunty

ਆਨੰਦ ਮਹਿੰਦਰਾ ਜਲਦ ਸੰਭਾਲਣਗੇ ਯੰਗ ਇੰਡੀਆ ਸਕਿੱਲ ਯੂਨੀਵਰਸਿਟੀ ਦੇ ਚੇਅਰਮੈਨ ਦਾ ਅਹੁਦਾ

Bunty

ਕੋਰੋਨਾ ਦੇ ਨਵੇਂ ਮਾਮਲਿਆਂ ’ਚ ਭਾਰੀ ਗਿਰਾਵਟ, 1579 ਕੇਸ ਮਿਲੇ

Bunty