India

ਗੁਜਰਾਤ ਵਿਖੇ ਨਰਮਦਾ ਨਦੀ ਵਿੱਚ ਪਰਿਵਾਰ ਦੇ 7 ਜੀਅ ਡੁੱਬੇ, ਭਾਲ ਜਾਰੀ

ਨਰਮਦਾ – ਗੁਜਰਾਤ ’ਚ ਇਕ ਵੱਡੀ ਘਟਨਾ ਸਾਹਮਣੇ ਆਈ ਹੈ। ਨਰਮਦਾ ਜ਼ਿਲ੍ਹੇ ਦੇ ਪੋਇਚਾ ਪਿੰਡ ’ਚ 6 ਬੱਚਿਆਂ ਨਾਲ 45 ਸਾਲਾ ਇਕ ਵਿਅਕਤੀ ਦੇ ਨਰਮਦਾ ਨਦੀ ’ਚ ਡੁੱਬ ਜਾਣ ਦਾ ਖ਼ਦਸ਼ਾ ਹੈ। ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੋਕ ਨਦੀ ਵਿਚ ਨਹਾਉਣ ਲਈ ਉਤਰੇ ਸਨ ਪਰ ਲਾਪਤਾ ਹੋ ਗਏ। ਨਰਮਦਾ ਸ਼ਹਿਰ ਪੁਲਿਸ ਥਾਣੇ ਦੇ ਇਕ ਅਧਿਕਾਰੀ ਨੇ ਕਿਹਾ ਕਿ 6 ਬੱਚਿਆਂ ਅਤੇ ਇਕ ਵਿਅਕਤੀ ਦਾ ਪਤਾ ਲਾਉਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਬੱਚਿਆਂ ਦੀ ਉਮਰ 7 ਤੋਂ 15 ਸਾਲ ਦਰਮਿਆਨ ਹੈ ਅਤੇ ਵਿਅਕਤੀ 45 ਸਾਲ ਦਾ ਹੈ।
ਅਧਿਕਾਰੀ ਨੇ ਕਿਹਾ ਕਿ ਉਹ ਸਰੂਤ ਤੋਂ ਆਏ 17 ਲੋਕਾਂ ਦੇ ਇਕ ਸਮੂਹ ਦਾ ਹਿੱਸਾ ਸਨ, ਜੋ ਕਿ ਪਿਕਨਿਕ ਮਨਾਉਣ ਲਈ ਆਏ ਸਨ। ਇਹ ਸਾਰੇ ਲੋਕ ਇਕ ਮੰਦਰ ਵਿਚ ਪੂਜਾ ਕਰਨ ਮਗਰੋਂ ਨਰਮਦਾ ਨਦੀ ਵਿਚ ਇਸ਼ਨਾਨ ਕਰਨ ਲਈ ਪੋਇਚਾ ਪਿੰਡ ਗਏ ਸਨ। ਪੁਲਿਸ ਨੇ ਦੱਸਿਆ ਕਿ ਰਾਜਪੀਪਲਾ ਸ਼ਹਿਰ ਦੇ ਫਾਇਰ ਬਿ੍ਰਗੇਡ ਕਰਮੀ ਅਤੇ ਸਥਾਨਕ ਤੈਰਾਕ ਉਨ੍ਹਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸ਼ਤੀਆਂ ਰਾਹੀਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਨਗਰ ਆਫ਼ਤ ਪ੍ਰਬੰਧਨ ਟੀਮ ਵੱਲੋਂ ਰਾਜਪੀਪਲਾ ਪੁਲਿਸ ਦੀ ਨਿਗਰਾਨੀ ਹੇਠ ਲਾਪਤਾ ਲੋਕਾਂ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin