International

ਯੂਕ੍ਰੇਨ ਵਿੱਚ ਫ਼ੌਜ ਤਾਇਨਾਤੀ ਦੀ ਕੋਈ ਯੋਜਨਾ ਨਹੀਂ: ਨਾਟੋ

ਹੇਲਸਿੰਕੀ –  ਉਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਕੱਤਰ ਜਨਰਲ ਜੇਂਸ ਸਟੋਲਟਨਬਰਗ ਨੇ ਕਿਹਾ ਕਿ ਨਾਟੋ ਦੀ ਯੂਕ੍ਰੇਨ ਵਿਚ ਫੌਜ ਤਾਇਨਾਤ ਕਰਨ ਦੀ ਕੋਈ ਯੋਜਨਾ ਨਹੀਂ ਹੈ। ਫਿਨਲੈਂਡ ਦੇ ਆਪਣੇ 2 ਦਿਨਾਂ ਦੌਰੇ ਦੇ ਦੂਜੇ ਦਿਨ ਫਿਨਲੈਂਡ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਸਟਬ ਦੇ ਨਾਲ ਇਕ ਸਾਂਝੀ ਪ੍ਰੈਸ ਕਾਨਫਰੰਸ ਵਿਚ ਸ੍ਰੀ ਸਟੋਲਟੇਨਬਰਗ ਨੇ ਕਿਹਾ ‘ਅਸੀਂ ਇਸ ਗੱਲ ’ਤੇ ਧਿਆਨ ਕੇਂਦਰਤ ਕਰ ਰਹੇ ਹਾਂ ਕਿ ਅਸੀਂ ਯੂਕਰੇਨ ਲਈ ਆਪਣੇ ਸਮਰਥਨ ਲਈ ਇਕ ਮਜ਼ਬੂਤ ਢਾਂਚਾ ਕਿਵੇਂ ਸਥਾਪਿਤ ਕਰ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਫਿਨਲੈਂਡ ਦੀ ਯੂਕਰੇਨ ਵਿਚ ਫੌਜ ਭੇਜਣ ਦੀ ਕੋਈ ਯੋਜਨਾ ਨਹੀਂ ਹੈ। ਫਿਨਲੈਂਡ ਯੂਕ੍ਰੇਨ ਨੂੰ ਸਮਰਥਨ ਦੇਣ ਦੇ ਬਦਲਾਂ ਬਾਰੇ ਸਹਿਯੋਗੀਆਂ ਨਾਲ ਚਰਚਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਾਟੋ ਦੇ ਕਿਸੇ ਸਹਿਯੋਗੀ ਵਿਰੁੱਧ ਰੂਸ ਤੋਂ ਕੋਈ ਨਜ਼ਦੀਕੀ ਫੌਜੀ ਖ਼ਤਰਾ ਨਹੀਂ ਦਿਸ ਰਿਹਾ ਅਤੇ ਸੰਘਰਸ਼ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ।

Related posts

ਅਮਰੀਕੀ ਰਾਸ਼ਟਰਪਤੀਆਂ ‘ਤੇ ਹਮਲਿਆਂ ਦਾ ਇੱਕ ਲੰਮਾ ਇਤਿਹਾਸ !

admin

ਭਾਰਤ ਅਤੇ ਨਿਊਜ਼ੀਲੈਂਡ ਵਲੋਂ ਮੁਕਤ ਵਪਾਰ ਸਮਝੌਤੇ ‘ਤੇ ਦਸਤਖਤ

admin

ਕਿਸ ਨੈੱਟਵਰਕ ਦਾ ਹਿੱਸਾ ਹੈ ਅਮਰੀਕਨ ਰਾਸ਼ਟਰਪਤੀ ਟਰੰਪ ‘ਤੇ ਹਮਲਾ ਕਰਨ ਵਾਲਾ ?

admin