ਲਖਨਊ – ਸਮਾਜਵਾਦੀ ਪਾਰਟੀ (ਸਪਾ) ਪ੍ਰਧਾਨ ਅਖਿਲੇਸ਼ ਯਾਦਵ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਦੇ ਹਲਫ਼ਦਾਰੀ ਸਮਾਗਮ ’ਤੇ ਤਨਜ਼ ਕੱਸਦਿਆਂ ਕਿਹਾ ਕਿ ਨਵੀਂ ਸਰਕਾਰ ਅੱਧ-ਵਿਚਾਲੇ ਲਟਕ ਜਾਵੇਗੀ। ਅਖਿਲੇਸ਼ ਨੇ ‘ਐਕਸ’ ’ਤੇ ਹਿੰਦੀ ਵਿੱਚ ਸਾਂਝੀ ਕੀਤੀ ਪੋਸਟ ਵਿੱਚ ਕਿਹਾ, ‘‘ਊਪਰ ਸੇ ਕੋਈ ਤਾਰ ਨਹੀਂ, ਨੀਚੇ ਕੋਈ ਆਧਾਰ ਨਹੀ। ਅਧਰ ਮੇ ਜੋ ਲਟਕੀ ਹੂਈ ਵੋ ਤੋ ਕੋਈ ‘ਸਰਕਾਰ’ ਨਹੀਂ।’’ ਇਸ ਦਾ ਅਰਥ ਹੈ ਕਿ ਨਵੀਂ ਸਰਕਾਰ ਦੀ ਕਿਸਮਤ ਅੱਧ-ਵਿਚਾਲੇ ਲਟਕ ਗਈ ਹੈ।